Ghaggar Flood News: ਘੱਗਰ 'ਚ ਬਣੇ ਹੜ੍ਹ ਵਰਗੇ ਹਾਲਾਤ, ਨਦੀ 'ਚ ਨਹਾਉਣ ਤੋਂ ਗੁਰੇਜ਼ ਕਰਨ ਦੀ ਹਦਾਇਤ
Advertisement
Article Detail0/zeephh/zeephh1753145

Ghaggar Flood News: ਘੱਗਰ 'ਚ ਬਣੇ ਹੜ੍ਹ ਵਰਗੇ ਹਾਲਾਤ, ਨਦੀ 'ਚ ਨਹਾਉਣ ਤੋਂ ਗੁਰੇਜ਼ ਕਰਨ ਦੀ ਹਦਾਇਤ

Ghaggar Flood News: ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਕਾਰਨ ਘੱਗਰ ਵਿੱਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਹੈ। ਨਦੀ ਵਿੱਚ ਹੜ੍ਹ ਵਰਗੇ ਹਾਲਾਤ ਬਣ ਗਏ ਹਨ।

Ghaggar Flood News: ਘੱਗਰ 'ਚ ਬਣੇ ਹੜ੍ਹ ਵਰਗੇ ਹਾਲਾਤ, ਨਦੀ 'ਚ ਨਹਾਉਣ ਤੋਂ ਗੁਰੇਜ਼ ਕਰਨ ਦੀ ਹਦਾਇਤ

Ghaggar Flood News: ਅੱਤ ਦੀ ਗਰਮੀ ਤੋਂ ਬਚਣ ਲਈ ਬੱਚੇ ਤੇ ਨੌਜਵਾਨ ਘੱਗਰ ਨਦੀ ਵਿੱਚ ਵੱਡੀ ਗਿਣਤੀ ਵਿੱਚ ਨਹਾਉਣ ਲਈ ਪੁੱਜਦੇ ਹਨ। ਆਮ ਦਿਨਾਂ ਵਿੱਚ ਇਥੇ ਪਾਣੀ ਘੱਟ ਹੁੰਦਾ ਹੈ ਪਰ ਹੁਣ ਪਹਾੜੀ ਤੇ ਮੈਦਾਨੀ ਇਲਾਕਿਆਂ ਵਿੱਚ ਪੈ ਰਹੇ ਮੀਂਹ ਕਾਰਨ ਘੱਗਰ ਨਦੀ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਹੈ। ਹੁਣ ਇਥੇ ਨਹਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਪ੍ਰਸ਼ਾਸਨ ਵੱਲੋਂ ਘੱਗਰ ਨਦੀ ਵਿੱਚ ਨਹਾਉਣ ਤੋਂ ਗੁਰੇਜ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ।

ਲੋਕਾਂ ਨੂੰ ਅਪੀਲ ਕੀਤੀ ਹੈ ਕਿ ਘੱਗਰ ਨਦੀ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ ਇਥੇ ਨਹਾਉਣ ਤੋਂ ਗੁਰੇਜ਼ ਕਰਨ ਲਈ ਕਿਹਾ ਗਿਆ ਹੈ। ਘੱਗਰ ਨਦੀ ਵਿੱਚ ਨਹਾਉਣ ਗਏ ਨੌਜਵਾਨਾਂ ਦੇ ਡੁੱਬਣ ਦੀਆਂ ਪਹਿਲਾਂ ਵੀ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਇਸ ਦਰਮਿਆਨ ਮੌਸਮ ਵਿਭਾਗ ਨੇ ਅਗਲੇ ਕੁਝ ਦਿਨ ਹੋਰ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਦੱਖਣ-ਪੱਛਮੀ ਮੌਨਸੂਨ ਸੋਮਵਾਰ ਤਕ ਦਿੱਲੀ, ਗੁਜਰਾਤ, ਪੂਰਬੀ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਕੁਝ ਹਿੱਸਿਆਂ ਵਿਚ ਦਾਖਲ ਹੋ ਸਕਦਾ ਹੈ।

ਮੌਸਮ ਵਿਭਾਗ ਨੇ ਕਿਹਾ ਕਿ ਅਗਲੇ 5 ਦਿਨਾਂ ਵਿਚ ਉੱਤਰ-ਪੱਛਮੀ ਭਾਰਤ ਵਿਚ ਵੱਧ ਤੋਂ ਵੱਧ ਤਾਪਮਾਨ 4-6 ਡਿਗਰੀ ਸੈਲਸੀਅਸ ਤਕ ਪਹੁੰਚਣ ਦੀ ਸੰਭਾਵਨਾ ਹੈ। ਜੇਕਰ ਆਉਣ ਵਾਲੇ ਦਿਨਾਂ ਵਿੱਚ ਮੀਂਹ ਜਾਰੀ ਰਹਿੰਦਾ ਹੈ ਤਾਂ ਘੱਗਰ ਨਦੀ ਵਿੱਚ ਪਾਣੀ ਦਾ ਪੱਧਰ ਹੋਣ ਵਧਣ ਦਾ ਖਦਸ਼ਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਕਿਸੇ ਵੀ ਤਰ੍ਹਾਂ ਦੇ ਹਾਲਾਤ ਨਾਲ ਨਜਿੱਠਣ ਲਈ ਸਾਰੇ ਪੁਖ਼ਤਾ ਪ੍ਰਬੰਧ ਕਰ ਲਏ ਗਏ ਹਨ।

ਕਾਬਿਲੇਗੌਰ ਹੈ ਕਿ ਅੱਜ ਸਵੇਰੇ ਪੰਚਕੂਲਾ ਜ਼ਿਲ੍ਹੇ 'ਚ ਘੱਗਰ ਨਦੀ ਵਿੱਚ ਪਾਣੀ ਦੇ ਤੇਜ਼ ਵਹਾਅ ਵਿੱਚ ਇੱਕ ਔਰਤ ਆਪਣੀ ਕਾਰ ਸਮੇਤ ਰੁੜ ਗਈ। ਲੋਕਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਔਰਤ ਨੂੰ ਕਾਰ 'ਚੋਂ ਬਾਹਰ ਕੱਢਿਆ ਤੇ ਫਿਰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ। ਸੂਚਨਾ ਮਿਲਦੇ ਹੀ ਪੁਲਿਸ ਦੀ ਟੀਮ ਮੌਕੇ ਉਪਰ ਪੁੱਜ ਗਈ ਤੇ ਕਰੇਨ ਦੀ ਸਹਾਇਤਾ ਨਾਲ ਕਾਰ ਨੂੰ ਬਾਹਰ ਕੱਢਿਆ। ਸਵੇਰੇ ਇੱਕ ਔਰਤ ਘੱਗਰ ਨਦੀ ਨੇੜੇ ਸਥਿਤ ਮੰਦਰ 'ਚ ਪੂਜਾ ਕਰਨ ਗਈ ਸੀ।

ਇਹ ਵੀ ਪੜ੍ਹੋ : Punjab News: ਬੈਂਕ ਮੁਲਾਜ਼ਮ ਹੀ ਨਿਕਲਿਆ ਸਾਈਬਰ ਠੱਗ! ਲੋਕਾਂ ਦੇ ਕ੍ਰੈਡਿਟ ਕਾਰਡ ਤੋਂ ਖਰਚ ਕੀਤੇ ਲੱਖਾਂ ਰੁਪਏ

ਇਸ ਦੌਰਾਨ ਪਾਣੀ ਦਾ ਵਹਾਅ ਵਧ ਗਿਆ ਤੇ ਕਾਰ ਸਣੇ ਔਰਤ ਘੱਗਰ ਨਦੀ 'ਚ ਰੁੜ੍ਹ ਗਈ। ਹਾਲਾਂਕਿ ਕਾਰ ਘੱਗਰ ਪੁਲ ਦੇ ਹੇਠਾਂ ਖੰਭੇ ਨਾਲ ਜਾ ਟਕਰਾਈ। ਰਾਹਗੀਰਾਂ ਨੇ ਤੁਰੰਤ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਔਰਤ ਨੂੰ ਬਾਹਰ ਕੱਢਿਆ। ਹਾਦਸੇ ਦੀ ਜਾਣਕਾਰੀ ਸਥਾਨਕ ਪੁਲਿਸ ਨੂੰ ਦਿੱਤੀ ਗਈ। ਸੈਕਟਰ-1 ਪੁਲਿਸ ਚੌਕੀ ਦੇ ਅਧਿਕਾਰੀ ਟੀਮ ਸਮੇਤ ਮੌਕੇ ਉਪਰ ਪੁੱਜ ਗਏ। ਔਰਤ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ : Punjab News: ਵਿਦੇਸ਼ਾਂ 'ਚ ਜਾਂਚ ਕਰ ਰਹੀ ਹੈ NIA; 50 ਲੋਕਾਂ ਖ਼ਿਲਾਫ਼ ਮਾਮਲੇ ਹੋਣਗੇ ਦਰਜ, ਅੰਮ੍ਰਿਤਪਾਲ ਦੇ ਕਰੀਬੀ 'ਤੇ ਕੈਨੇਡਾ 'ਚ ਕੇਸ ਦਰਜ

Trending news