New Army Chief: ਜਨਰਲ ਉਪੇਂਦਰ ਦਿਵੇਦੀ ਬਣੇ ਥਲ ਸੈਨਾ ਦੇ ਨਵੇਂ ਮੁਖੀ; ਮਨੋਜ ਪਾਂਡੇ ਹੋਏ ਸੇਵਾਮੁਕਤ
Advertisement
Article Detail0/zeephh/zeephh2315016

New Army Chief: ਜਨਰਲ ਉਪੇਂਦਰ ਦਿਵੇਦੀ ਬਣੇ ਥਲ ਸੈਨਾ ਦੇ ਨਵੇਂ ਮੁਖੀ; ਮਨੋਜ ਪਾਂਡੇ ਹੋਏ ਸੇਵਾਮੁਕਤ

New Army Chief:  ਜਨਰਲ ਮਨੋਜ ਪਾਂਡੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਨਰਲ ਉਪੇਂਦਰ ਦਿਵੇਦੀ ਥਲ ਸੈਨਾ ਦੇ ਨਵੇਂ ਮੁਖੀ ਬਣ ਗਏ ਹਨ।

New Army Chief: ਜਨਰਲ ਉਪੇਂਦਰ ਦਿਵੇਦੀ ਬਣੇ ਥਲ ਸੈਨਾ ਦੇ ਨਵੇਂ ਮੁਖੀ; ਮਨੋਜ ਪਾਂਡੇ ਹੋਏ ਸੇਵਾਮੁਕਤ

New Army Chief: ਜਨਰਲ ਉਪੇਂਦਰ ਦਿਵੇਦੀ ਨੇ ਚਾਰ ਦਹਾਕਿਆਂ ਤੋਂ ਵੱਧ ਦੇਸ਼ ਦੀ ਸੇਵਾ ਤੋਂ ਬਾਅਦ ਐਤਵਾਰ (30 ਜੂਨ) ਨੂੰ ਸੇਵਾਮੁਕਤ ਹੋਏ ਜਨਰਲ ਮਨੋਜ ਪਾਂਡੇ ਤੋਂ ਬਾਅਦ ਥਲ ਸੈਨਾ ਦੇ 30ਵੇਂ ਮੁਖੀ (ਸੀਓਏਐਸ) ਵਜੋਂ ਅਹੁਦਾ ਸੰਭਾਲਿਆ।

ਰੱਖਿਆ ਮੰਤਰਾਲੇ ਨ ਪਹਿਲਾਂ ਇੱਕ ਬਿਆਨ ਵਿੱਚ ਕਿਹਾ ਕੀ ਮੰਤਰੀ ਮਡਲ ਦੀ ਨਿਯੁਕਤ ਕਮੇਟੀ ਨੇ 26 ਮਈ 2024 ਨੂੰ ਸੈਨਾ ਨਿਯਮ 1954 ਦੇ ਨਿਯਮ 16ਏ(4) ਤਹਿਤ ਸੈਨਾ ਮੁਖੀ (ਸੀਓਏਐਸ) ਜਨਰਲ ਮਨੋਜ ਸੀ ਪਾਂਡੇ ਦੀ ਸੇਵਾ ਵਿੱਚ ਉਨ੍ਹਾਂ ਦੀ ਸੇਵਾਮੁਕਤੀ ਉਮਰ (31 ਮਈ 2024) ਤੋ ਇਕ ਮਹੀਨੇ ਦੀ ਮਿਆਦ ਲਈ ਵਿਸਥਾਰ ਨੂੰ ਮਨਜ਼ੂਰੀ ਦਿੱਤੀ ਜੋ 30 ਜੂਨ 2024 ਤੱਕ ਹੈ। ਉਹ ਮੱਧ ਪ੍ਰਦੇਸ਼ ਦਾ ਰਹਿਣ ਵਾਲਾ ਹੈ ਅਤੇ ਉਸ ਨੇ ਸੈਨਿਕ ਸਕੂਲ, ਰੀਵਾ (ਐਮਪੀ) ਤੋਂ ਪੜ੍ਹਾਈ ਕੀਤੀ ਹੈ।

ਜਨਰਲ ਉਪੇਂਦਰ ਦਿਵੇਦੀ ਹਥਿਆਰਬੰਦ ਸੈਨਾਵਾਂ ਵਿੱਚ 40 ਸਾਲਾਂ ਦੀ ਸੇਵਾ ਦੇ ਨਾਲ ਇੱਕ ਨਿਪੁੰਨ ਫੌਜੀ ਨੇਤਾ ਹਨ। ਉਨ੍ਹਾਂ ਨੂੰ 1984 ਵਿੱਚ ਜੰਮੂ ਅਤੇ ਕਸ਼ਮੀਰ ਰਾਈਫਲਜ਼ ਦੀ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਗਿਆ ਸੀ। ਜਨਰਲ ਅਧਿਕਾਰੀ ਕੋਲ ਸੰਤੁਲਿਤ ਕਮਾਂਡ ਦੇ ਨਾਲ-ਨਾਲ ਉੱਤਰੀ, ਪੂਰਬੀ ਅਤੇ ਪੱਛਮੀ ਥੀਏਟਰਾਂ ਵਿੱਚ ਵੱਖੋ-ਵੱਖਰੇ ਤੌਰ 'ਤੇ ਸਟਾਫ ਐਕਸਪੋਜਰ ਦੀ ਵਿਲੱਖਣ ਵਿਸ਼ੇਸ਼ਤਾ ਹੈ।

ਉਹ ਜਨਵਰੀ 1981 ਵਿੱਚ ਵੱਕਾਰੀ ਨੈਸ਼ਨਲ ਡਿਫੈਂਸ ਅਕੈਡਮੀ ਵਿੱਚ ਸ਼ਾਮਲ ਹੋਏ ਅਤੇ 15 ਦਸੰਬਰ 1984 ਨੂੰ ਉਨ੍ਹਾਂ ਨੂੰ ਜੰਮੂ ਅਤੇ ਕਸ਼ਮੀਰ ਰਾਈਫਲਜ਼ ਦੀ 18ਵੀਂ ਬਟਾਲੀਅਨ ਵਿੱਚ ਕਮਿਸ਼ਨ ਦਿੱਤਾ ਗਿਆ, ਜਿਸਦੀ ਉਨ੍ਹਾਂ ਨੇ ਬਾਅਦ ਵਿੱਚ ਕਸ਼ਮੀਰ ਘਾਟੀ ਅਤੇ ਰਾਜਸਥਾਨ ਦੇ ਰੇਗਿਸਤਾਨਾਂ ਵਿੱਚ ਕਮਾਂਡ ਕੀਤੀ।

ਜਨਰਲ ਉਪੇਂਦਰ ਦਿਵੇਦੀ ਆਪਣੇ ਸਕੂਲ ਦੇ ਦਿਨਾਂ ਤੋਂ ਹੀ ਇੱਕ ਸ਼ਾਨਦਾਰ ਖਿਡਾਰੀ ਸੀ। NDA ਅਤੇ IMA ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ, ਜਿੱਥੇ ਉਨ੍ਹਾਂ ਨੂੰ ਸਰੀਰਕ ਸਿਖਲਾਈ ਵਿੱਚ ਸਨਮਾਨਿਤ ਕੀਤਾ ਗਿਆ। ਉਹ ਕਮਿਸ਼ਨਿੰਗ ਤੋਂ ਬਾਅਦ ਵੀ ਵਧੀਆ ਪ੍ਰਦਰਸ਼ਨ ਕਰਦੇ ਰਹੇ ਅਤੇ ਸਰੀਰਕ ਸਿਖਲਾਈ ਕੋਰਸ ਵਿੱਚ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ।

ਉਪੇਂਦਰ ਦਿਵੇਦੀ ਨੇ ਕਸ਼ਮੀਰ ਘਾਟੀ ਅਤੇ ਰਾਜਸਥਾਨ ਦੇ ਰੇਗਿਸਤਾਨ ਵਿੱਚ ਸਰਗਰਮ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਆਪਣੀ ਬਟਾਲੀਅਨ ਦੀ ਕਮਾਂਡ ਕੀਤੀ। ਉਹ ਮੇਜਰ ਜਨਰਲ ਵਜੋਂ ਅਸਾਮ ਰਾਈਫ਼ਲਜ਼ ਦੇ ਇੰਸਪੈਕਟਰ ਜਨਰਲ ਅਤੇ ਬ੍ਰਿਗੇਡੀਅਰ ਵਜੋਂ ਸੈਕਟਰ ਕਮਾਂਡਰ ਰਹੇ ਹਨ। ਅਸਾਮ ਰਾਈਫਲਜ਼ ਨੇ ਅੱਤਵਾਦ ਵਿਰੋਧੀ ਕਾਰਵਾਈਆਂ ਵਿੱਚ ਹਿੱਸਾ ਲਿਆ ਅਤੇ ਉੱਤਰ-ਪੂਰਬ ਵਿੱਚ ਕਈ ਸਟਾਫ ਕਮਾਂਡ ਪੋਸਟਾਂ 'ਤੇ ਸੇਵਾ ਕੀਤੀ।

ਇਹ ਵੀ ਪੜ੍ਹੋ : Jalandhar News: ਸਾਬਕਾ ਪੰਚ ਕਾਮਰੇਡ ਗੁਰਮੇਲ ਰਾਮ ਦਾ ਕਤਲ; ਮੁਆਵਜ਼ੇ ਦੀ ਕੀਤੀ ਮੰਗ

Trending news