ਸਰਕਾਰ ਨੇ ਗਰਭਵਤੀ ਅਤੇ ਦੁੱਧ ਪਿਆਉਣ ਵਾਲੀ ਔਰਤਾਂ ਨੂੰ Corona Vaccine ਲਗਾਉਣ ਤੋਂ ਕੀਤਾ ਮਨ੍ਹਾ, ਸਿਹਤ ਮੰਤਰਾਲੇ ਨੇ ਦੱਸਿਆ ਇਹ ਕਾਰਣ

ਕੋਰੋਨਾ ਵਾਇਰਸ ਦੇ ਖਿਲਾਫ਼ 16 ਜਨਵਰੀ ਤੋਂ ਦੇਸ਼ ਭਰ ਵਿੱਚ ਟੀਕਾਕਰਨ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ. ਇਸ ਤੋਂ ਪਹਿਲਾਂ ਸਰਕਾਰ ਨੇ ਇਹ ਨਿਰਦੇਸ਼ ਦੇ ਦਿੱਤਾ ਹੈ ਕਿ ਗਰਭਵਤੀ ਔਰਤਾਂ ਨੂੰ ਇਹ ਟੀਕਾ ਨਹੀਂ ਲਗਾਇਆ ਜਾਵੇਗਾ.

ਸਰਕਾਰ ਨੇ ਗਰਭਵਤੀ ਅਤੇ ਦੁੱਧ ਪਿਆਉਣ ਵਾਲੀ ਔਰਤਾਂ ਨੂੰ Corona Vaccine ਲਗਾਉਣ ਤੋਂ ਕੀਤਾ ਮਨ੍ਹਾ, ਸਿਹਤ ਮੰਤਰਾਲੇ ਨੇ ਦੱਸਿਆ ਇਹ ਕਾਰਣ

ਨਵੀਂ ਦਿੱਲੀ: ਕੋਰੋਨਾ ਵਾਇਰਸ ਦੇ ਖਿਲਾਫ਼ 16 ਜਨਵਰੀ ਤੋਂ ਦੇਸ਼ ਭਰ ਵਿੱਚ ਟੀਕਾਕਰਨ ਅਭਿਆਨ ਸ਼ੁਰੂ ਹੋਣ ਜਾ ਰਿਹਾ ਹੈ. ਇਸ ਤੋਂ ਪਹਿਲਾਂ ਸਰਕਾਰ ਨੇ ਇਹ ਨਿਰਦੇਸ਼ ਦੇ ਦਿੱਤਾ ਹੈ ਕਿ ਗਰਭਵਤੀ ਔਰਤਾਂ ਨੂੰ ਇਹ ਟੀਕਾ ਨਹੀਂ ਲਗਾਇਆ ਜਾਵੇਗਾ. ਇਸ ਤੋਂ ਇਲਾਵਾ ਬੱਚਿਆਂ ਨੂੰ ਸਤਨਪਾਨ ਕਰਾਉਣ ਵਾਲੀ ਔਰਤਾਂ ਵੀ ਇਹ ਟੀਕਾ ਨਾ  ਲਗਵਾਉਣ.

ਸਰਕਾਰ ਨੇ ਕਿਉਂ ਦਿੱਤਾ ਇਹ ਫ਼ੈਸਲਾ

ਕੇਂਦਰੀ ਸਿਹਤ ਮੰਤਰਾਲੇ ਨੇ ਦੱਸਿਆ ਹੈ ਕਿ ਕੋਵਿਡ 19 ਟੀਕਿਆਂ ਨੂੰ ਬੱਚੇ ਗਰਭਵਤੀ ਅਤੇ ਸਤਨਪਾਨ ਕਰਾਉਣ ਵਾਲੀਆਂ ਮਹਿਲਾਵਾਂ ਨਾ ਲਗਵਾਉਣ। ਕਿਉਂਕਿ ਇਨ੍ਹਾਂ ਉਤੇ ਕੋਰੋਨਾ ਵਾਇਰਸ ਦੇ ਟੀਕੇ ਦਾ  ਕਲੀਨੀਕਲ ਟ੍ਰਾਇਲ ਨਹੀਂ ਕੀਤਾ ਗਿਆ ਹੈ.

ਮੰਤਰਾਲੇ ਨੇ ਸਾਰੇ ਸੂਬਿਆਂ ਨੂੰ ਲਿਖਿਆ ਪੱਤਰ

ਕੇਂਦਰੀ ਸਿਹਤ ਮੰਤਰਾਲੇ ਨੇ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੱਤਰ ਲਿਖਿਆ। ਮੰਤਰਾਲੇ ਦੇ ਐਡੀਸ਼ਨਲ ਸਕੱਤਰ ਮਨੋਹਰ ਅਗਨੀ ਵੱਲੋਂ ਭੇਜੇ ਗਏ ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਗਰਭਵਤੀ ਅਤੇ ਦੁੱਧ ਪਿਆਉਣ ਵਾਲੀ ਮਹਿਲਾਵਾਂ ਨੂੰ ਕਿਸੇ ਵੀ ਤਰ੍ਹਾਂ ਦੇ ਟੀਕੇ ਦੇ ਕਲੀਨਿਕਲ ਟ੍ਰਾਇਲ ਦਾ ਹਿੱਸਾ ਨਹੀਂ ਬਣਾਇਆ ਗਿਆ ਹੈ ਇਸ ਕਰਕੇ ਗਰਭਵਤੀ ਜਾਂ ਫਿਰ ਜਿਸ ਨੂੰ ਪ੍ਰੈਗਨੈਂਸੀ ਹੋਣ ਵਾਲੀ ਹੋਵੇ ਉਹ ਕਵਿਡ19 ਦੇ ਟੀਕੇ ਨਾ ਲਗਵਾਉਣ.

WATCH LIVE TV