Independence Day 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ 77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਹਥਿਆਰਬੰਦ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਕਰਮਚਾਰੀਆਂ ਨੂੰ ਚਾਰ ਕੀਰਤੀ ਚੱਕਰ (ਮਰਣ ਉਪਰੰਤ) ਅਤੇ 11 ਸ਼ੌਰਿਆ ਚੱਕਰ ਸਮੇਤ 76 ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ।
Trending Photos
Independence Day 2023: ਰਾਸ਼ਟਰਪਤੀ ਦ੍ਰੋਪਦੀ ਮੁਰਮੂ (Droupadi Murmu) ਨੇ 77ਵੇਂ ਸੁਤੰਤਰਤਾ ਦਿਵਸ ਦੀ ਪੂਰਵ ਸੰਧਿਆ 'ਤੇ ਹਥਿਆਰਬੰਦ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ (CAPFs) ਦੇ ਕਰਮਚਾਰੀਆਂ ਨੂੰ ਚਾਰ ਕੀਰਤੀ ਚੱਕਰ (ਮਰਣ ਉਪਰੰਤ) ਅਤੇ 11 ਸ਼ੌਰਿਆ ਚੱਕਰ ਸਮੇਤ 76 ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ। 11 ਸ਼ੌਰਿਆ ਚੱਕਰਾਂ ਵਿੱਚੋਂ ਪੰਜ ਮਰਨ ਉਪਰੰਤ ਹਨ। ਅਸ਼ੋਕ ਚੱਕਰ ਤੋਂ ਬਾਅਦ ਕੀਰਤੀ ਚੱਕਰ ਅਤੇ ਸ਼ੌਰਿਆ ਚੱਕਰ ਭਾਰਤ ਦੇ ਦੂਜੇ ਅਤੇ ਤੀਜੇ ਸਭ ਤੋਂ ਵੱਡੇ ਸ਼ਾਂਤੀ ਸਮੇਂ ਦੇ ਬਹਾਦਰੀ ਪੁਰਸਕਾਰ ਹਨ।
ਇਨ੍ਹਾਂ ਤੋਂ ਇਲਾਵਾ 2 ਵਾਰ ਸੈਨਾ ਮੈਡਲ (ਬਹਾਦਰੀ), 52 ਸੈਨਾ ਮੈਡਲ (ਬਹਾਦਰੀ), 3 ਨੇਵੀ ਮੈਡਲ (ਬਹਾਦਰੀ) ਅਤੇ 4 ਵਾਰ ਵਾਯੂ ਸੈਨਾ ਮੈਡਲ (ਬਹਾਦਰੀ) ਵੀ ਮਨਜ਼ੂਰ ਕੀਤੇ ਗਏ ਹਨ।
ਇੱਕ ਬਿਆਨ ਵਿੱਚ, ਰੱਖਿਆ ਮੰਤਰਾਲੇ ਨੇ ਕਿਹਾ, "ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸੁਤੰਤਰਤਾ ਦਿਵਸ 2023 ਦੀ ਪੂਰਵ ਸੰਧਿਆ 'ਤੇ ਹਥਿਆਰਬੰਦ ਬਲਾਂ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਦੇ ਕਰਮਚਾਰੀਆਂ ਲਈ 76 ਬਹਾਦਰੀ ਪੁਰਸਕਾਰਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਚਾਰ ਕੀਰਤੀ ਚੱਕਰ (ਮਰਨ ਉਪਰੰਤ), 11 ਸ਼ੌਰਿਆ ਚੱਕਰ ਜਿਨ੍ਹਾਂ ਵਿੱਚ ਪੰਜ ਮਰਨ ਉਪਰੰਤ, ਦੋ ਸੈਨਾ ਮੈਡਲ (ਬਹਾਦਰੀ), 52 ਸੈਨਾ ਮੈਡਲ (ਬਹਾਦਰੀ), 3 ਨੇਵੀ ਮੈਡਲ (ਬਹਾਦਰੀ) ਅਤੇ ਚਾਰ ਵਾਯੂ ਸੈਨਾ ਮੈਡਲ (ਬਹਾਦਰੀ) ਸ਼ਾਮਲ ਹਨ।
ਬਿਆਨ ਵਿੱਚ ਕਿਹਾ ਗਿਆ ਹੈ ਕਿ ਮਰਨ ਉਪਰੰਤ ਕੀਰਤੀ ਚੱਕਰ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਦਲੀਪ ਕੁਮਾਰ ਦਾਸ, ਰਾਜ ਕੁਮਾਰ ਯਾਦਵ, ਬਬਲੂ ਰਾਭਾ ਅਤੇ ਸੰਭਾ ਰਾਏ ਸ਼ਾਮਲ ਹਨ। ਇਹ ਸਾਰੇ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਮੁਲਾਜ਼ਮ ਸਨ। ਸ਼ੌਰਿਆ ਚੱਕਰ (ਮਰਨ ਉਪਰੰਤ) ਪ੍ਰਾਪਤ ਕਰਨ ਵਾਲੇ ਪੰਜ ਜਵਾਨਾਂ ਵਿੱਚ ਆਰਮੀ ਏਵੀਏਸ਼ਨ ਸਕੁਐਡਰਨ ਮੇਜਰ ਵਿਕਾਸ ਭਾਂਭੂ ਅਤੇ ਮੇਜਰ ਮੁਸਤਫਾ ਬੋਹਰਾ ਸ਼ਾਮਲ ਹਨ; ਰਾਜਪੂਤਾਨਾ ਰਾਈਫਲਜ਼ ਦੇ ਹੌਲਦਾਰ ਵਿਵੇਕ ਸਿੰਘ ਤੋਮਰ ਅਤੇ ਰਾਸ਼ਟਰੀ ਰਾਈਫਲਜ਼ ਦੇ ਰਾਈਫਲਮੈਨ ਕੁਲਭੂਸ਼ਣ ਮੰਟਾ ਨੂੰ ਵੀ ਇਹ ਪੁਰਸਕਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: Independence Day 2023: ਅੱਜ ਪੂਰਾ ਭਾਰਤ ਮਨਾ ਰਿਹੈ ਅਜ਼ਾਦੀ ਦਾ ਦਿਹਾੜਾ, ਸੁਰੱਖਿਆ ਦਾ ਪ੍ਰਬੰਧ ਪੁਖਤਾ
ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਨੂੰ 33 ਬਹਾਦਰੀ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਵਿੱਚ ਜੰਮੂ-ਕਸ਼ਮੀਰ ਵਿੱਚ ਕੀਤੇ ਗਏ ਪੰਜ ਅਪਰੇਸ਼ਨਾਂ ਵਿੱਚ ਬਹਾਦਰੀ ਲਈ 20 ਮੈਡਲ ਸ਼ਾਮਲ ਹਨ। ਇਸ ਦੇ ਨਾਲ ਹੀ ਨਕਸਲੀ ਅਤਿਵਾਦ ਪ੍ਰਭਾਵਿਤ ਇਲਾਕਿਆਂ ਵਿੱਚ ਚਾਰ ਅਪਰੇਸ਼ਨਾਂ ਵਿੱਚ ਬਹਾਦਰੀ ਦਿਖਾਉਣ ਵਾਲੇ ਜਵਾਨਾਂ ਨੂੰ 13 ਮੈਡਲ ਦਿੱਤੇ ਗਏ ਹਨ। ਦੋ ਜਵਾਨਾਂ ਨੂੰ ਬਹਾਦਰੀ (ਮਰਨ ਉਪਰੰਤ) ਲਈ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।