Jalandhar News: ਲੁਟੇਰਿਆਂ ਨੇ ਦੁੱਧ ਵੇਚਣ ਵਾਲੇ ਤੋਂ ਨਕਦੀ ਤੇ ਫ਼ੋਨ ਖੋਹ ਕੇ ਹੋਏ ਫਰਾਰ
Advertisement
Article Detail0/zeephh/zeephh2390818

Jalandhar News: ਲੁਟੇਰਿਆਂ ਨੇ ਦੁੱਧ ਵੇਚਣ ਵਾਲੇ ਤੋਂ ਨਕਦੀ ਤੇ ਫ਼ੋਨ ਖੋਹ ਕੇ ਹੋਏ ਫਰਾਰ

Jalandhar News: ਬਾਈਕ ਸਵਾਰ ਲੁਟੇਰਿਆਂ ਨੇ ਦੁੱਧ ਵੇਚ ਵਾਲੇ ਨੂੰ ਘੇਰ ਲਿਆ। ਲੁਟੇਰੇ ਉਸ ਦੀ ਜੇਬ ਵਿੱਚੋਂ ਫ਼ੋਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ।

Jalandhar News: ਲੁਟੇਰਿਆਂ ਨੇ ਦੁੱਧ ਵੇਚਣ ਵਾਲੇ ਤੋਂ ਨਕਦੀ ਤੇ ਫ਼ੋਨ ਖੋਹ ਕੇ ਹੋਏ ਫਰਾਰ

Jalandhar News: ਜਲੰਧਰ 'ਚ ਅਪਰਾਧਿਕ ਵਾਰਦਾਤਾਂ ਦਾ ਗ੍ਰਾਫ ਇੰਨਾ ਵੱਧ ਗਿਆ ਹੈ ਕਿ ਹੁਣ ਬੇਖੌਫ ਸਨੈਚਰਸ ਆਮ ਲੋਕਾਂ ਨੂੰ ਘੇਰ ਕੇ ਉਨ੍ਹਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ। ਲੋਕਾਂ ਨੂੰ ਘੇਰ ਕੇ ਲੁੱਟਣ ਦੀਆਂ ਨਿੱਤ ਵਾਪਰ ਰਹੀਆਂ ਘਟਨਾਵਾਂ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਗੁਲਾਬ ਦੇਵੀ ਰੋਡ ਤੋਂ ਸਾਹਮਣੇ ਆਇਆ ਹੈ। ਜਿੱਥੇ ਐਤਵਾਰ ਤੜਕੇ ਕਰੀਬ 2:30 ਵਜੇ ਦੁੱਧ ਵੇਚਣ ਵਾਲੇ ਨੂੰ ਬਾਈਕ 'ਤੇ ਸਵਾਰ ਸਨੈਚਰਾਂ ਨੇ ਘੇਰ ਲਿਆ। ਇਸ ਦੌਰਾਨ ਲੁਟੇਰਿਆਂ ਨੇ ਪੀੜਤ ਤੋਂ ਨਕਦੀ ਅਤੇ ਫੋਨ ਖੋਹ ਲਿਆ ਅਤੇ ਫਰਾਰ ਹੋ ਗਏ। 

ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਰੋਜ਼ ਪਾਰਕ ਦੇ ਰਹਿਣ ਵਾਲੇ ਸ਼ੁਭਮ ਨੇ ਦੱਸਿਆ ਕਿ ਉਸ ਦੇ ਦੋਸਤ ਦੀ ਪਤਨੀ ਰਾਤ ਨੂੰ ਬਿਮਾਰ ਹੋ ਗਈ ਸੀ। ਜਿਸ ਕਾਰਨ ਉਹ ਕਿਸੇ ਦੋਸਤ ਕੋਲ ਗਿਆ ਹੋਇਆ ਸੀ। ਉਥੋਂ ਫਰਾਰ ਹੋ ਕੇ ਜਦੋਂ ਉਹ ਘਰ ਜਾਣ ਲੱਗਾ ਤਾਂ ਉਸ ਨੂੰ ਬਾਈਕ ਸਵਾਰ ਲੁਟੇਰਿਆਂ ਨੇ ਘੇਰ ਲਿਆ। ਲੁਟੇਰੇ ਉਸ ਦੀ ਜੇਬ ਵਿੱਚੋਂ ਫ਼ੋਨ ਅਤੇ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਘਟਨਾ ਸਥਾਨ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਦੇ ਅਨੁਸਾਰ, ਖੋਹ ਕਰਨ ਵਾਲਿਆਂ ਨੇ ਪੀੜਤ ਨੂੰ ਘੇਰ ਲਿਆ ਹੈ ਅਤੇ ਜ਼ਬਰਦਸਤੀ ਉਸ ਦੀਆਂ ਜੇਬਾਂ ਵਿੱਚ ਹੱਥ ਪਾ ਕੇ ਨਕਦੀ ਅਤੇ ਫ਼ੋਨ ਖੋਹ ਰਹੇ ਹਨ।

ਇਸ ਘਟਨਾ ਸਬੰਧੀ ਪੀੜਤ ਨੇ ਦੱਸਿਆ ਕਿ ਉਹ 200 ਮੀਟਰ ਤੱਕ ਬਾਈਕ 'ਤੇ ਸਵਾਰ ਸਨੈਚਰਾਂ ਤੋਂ ਭੱਜਦਾ ਰਿਹਾ ਪਰ ਲੁਟੇਰਿਆਂ ਨੇ ਅੱਗੇ ਆ ਕੇ ਉਸ ਨੂੰ ਘੇਰ ਲਿਆ। ਜਿਸ ਤੋਂ ਬਾਅਦ ਲੁਟੇਰੇ ਉਸ ਦੇ ਨੇੜੇ ਆਏ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਨ ਦੀ ਧਮਕੀ ਦਿੰਦੇ ਹੋਏ ਨਕਦੀ ਅਤੇ ਮੋਬਾਈਲ ਫੋਨ ਲੁੱਟ ਕੇ ਫਰਾਰ ਹੋ ਗਏ। ਪੀੜਤ ਨੇ ਘਟਨਾ ਦੀ ਸ਼ਿਕਾਇਤ ਥਾਣਾ-2 ਦੀ ਪੁਲਸ ਨੂੰ ਦਿੱਤੀ ਹੈ। ਮਾਮਲੇ ਸਬੰਧੀ ਥਾਣਾ 2 ਦੇ ਏ.ਐਸ.ਆਈ ਗੋਪਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਤੜਕਸਾਰ ਲੁੱਟ ਦੀ ਵਾਰਦਾਤ ਦੀ ਸੂਚਨਾ ਮਿਲੀ ਸੀ। ਉਨ੍ਹਾਂ ਕਿਹਾ ਕਿ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।

Trending news