17 ਮਹੀਨੇ ਬੱਚੇ ਦੇ ਇਲਾਜ਼ ਲਈ ਲੱਗੇ 17.50 ਕਰੋੜ ਰੁਪਏ, ਸੁਣੋ ਮਾਪਿਆਂ ਦੀ ਜ਼ੁਬਾਨੀ, ਕਿਵੇਂ ਬਚਾਈ ਨੰਨ੍ਹੀ ਦੀ ਜਾਨ?
Advertisement
Article Detail0/zeephh/zeephh1789467

17 ਮਹੀਨੇ ਬੱਚੇ ਦੇ ਇਲਾਜ਼ ਲਈ ਲੱਗੇ 17.50 ਕਰੋੜ ਰੁਪਏ, ਸੁਣੋ ਮਾਪਿਆਂ ਦੀ ਜ਼ੁਬਾਨੀ, ਕਿਵੇਂ ਬਚਾਈ ਨੰਨ੍ਹੀ ਦੀ ਜਾਨ?

Kanav Jangra Gets New life: ਬੱਚੇ ਦੀ ਜਾਨ ਬਚਾਉਣ ਲਈ 17.50 ਕਰੋੜ ਦੇ ਬਹੁਤ ਮਹਿੰਗੇ ਟੀਕੇ ਦੀ ਲੋੜ ਸੀ। ਲੜਕੇ ਦੇ ਮਾਤਾ-ਪਿਤਾ ਦੇਸ਼ ਭਰ ਦੇ ਲੋਕਾਂ ਤੋਂ ਮਦਦ ਦੀ ਅਪੀਲ ਕੀਤੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਮਦਦ ਕੀਤੀ।

 

17 ਮਹੀਨੇ ਬੱਚੇ ਦੇ ਇਲਾਜ਼ ਲਈ ਲੱਗੇ 17.50 ਕਰੋੜ ਰੁਪਏ, ਸੁਣੋ ਮਾਪਿਆਂ ਦੀ ਜ਼ੁਬਾਨੀ, ਕਿਵੇਂ ਬਚਾਈ ਨੰਨ੍ਹੀ ਦੀ ਜਾਨ?

Kanav Jangra Gets New life: ਕਹਿੰਦੇ ਨੇ ਕਿ ਸਾਇੰਸ ਤੇ ਟੈਕਨੋਲੋਜੀ ਨੇ ਇੰਨਾ ਵਿਕਾਸ ਕਰ ਲਿਆ ਹੈ ਕਿ ਅੱਜ ਦੇ ਸਮੇਂ ਵਿੱਚ ਹਰ ਚੀਜ਼ ਦਾ ਹੱਲ ਹੈ। ਜਾਨ ਦੀ ਕੋਈ ਕੀਮਤ ਨਹੀਂ ਹੁੰਦੀ ਜਦੋਂ ਵੀ ਕਿਸੇ ਦੇ ਘਰ ਕੋਈ ਬਿਮਾਰ ਹੁੰਦਾ ਹੈ ਅਤੇ ਉਹ ਆਪਣੀ ਜੀਵਨ ਭਰ ਦੀ ਜਮਾ ਪੂੰਜੀ ਵੀ ਦਾਅ 'ਤੇ ਲਗਾਉਣ ਨੂੰ ਤਿਆਰ ਰਹਿੰਦਾ ਹੈ। ਹਾਲਾਂਕਿ ਫਿਰ ਵੀ ਕੁਝ ਪਰਿਵਾਰ ਅਜਿਹੇ ਹੁੰਦੇ ਹਨ ਜੋ ਕਿ ਕਈ ਗੰਭੀਰ ਬਿਮਾਰੀਆਂ ਦਾ ਇਲਾਜ ਕਰਵਾਉਣ 'ਚ ਅਸਮਰਥ ਰਹਿੰਦੇ ਹਨ ਕਿਉਂਕਿ ਅੱਜ ਕੱਲ੍ਹ ਗੰਭੀਰ ਬਿਮਾਰੀਆਂ ਦੇ ਇਲਾਜ ਲਈ ਲੱਖਾਂ ਰੁਪਏ ਲੱਗ ਜਾਂਦੇ ਹਨ। 

ਠੀਕ ਅਜਿਹਾ ਹੀ ਡੇਢ ਸਾਲ ਦੇ ਕਨਵ ਦੇ ਮਾਮਲੇ 'ਚ ਦੇਖਣ ਨੂੰ ਮਿਲਿਆ ਜਿੱਥੇ ਉਸਦੇ ਇਲਾਜ ਲਈ ਸਾਢੇ 17 ਕਰੋੜ ਰੁਪਏ ਲੱਗ ਗਏ। 17 ਕਰੋੜ ਰੁਪਏ ਸੁਣ ਕੇ ਹਰ ਕੋਈ ਹੈਰਾਨ ਰਹਿ ਜਾਂਦਾ ਹੈ ਤੇ ਇਸ ਬਿਮਾਰੀ ਬਾਰੇ ਵੀ ਜਾਣਨਾ ਚਾਹੁੰਦਾ ਹੈ। ਦੱਸ ਦਈਏ ਕਿ ਡੇਢ ਸਾਲ ਦੇ ਕਨਵ ਜਾਂਗਰਾ ਨੂੰ ਜੈਨੇਟਿਕ ਬਿਮਾਰੀ ਐਸਐਮਏ ਟਾਈਪ 1 ਦੀ ਬਿਮਾਰੀ ਸੀ ਜਿਸਨੂੰ ਅੰਗਰੇਜ਼ੀ 'ਚ Genetic disease SMA, Spinal Muscular Atrophy, Type 1 ਕਿਹਾ ਜਾਂਦਾ ਹੈ। 

ਇਹ ਵੀ ਪੜ੍ਹੋ: Kanav Jangra Gets New life: ਡੇਢ ਸਾਲ ਦੇ ਬੱਚੇ ਲਈ ਲਈ ਮਸੀਹਾ ਬਣੇ ਐਮਪੀ ਸੰਜੀਵ ਅਰੋੜਾ, ਸਾਢੇ 17 ਕਰੋੜ ਰੁਪਏ ਦਾ ਕੀਤਾ ਇੰਤਜ਼ਾਮ

ਸੁਣੋ ਮਾਪਿਆਂ ਦੀ ਜ਼ੁਬਾਨੀ- ਕਿਵੇਂ ਬਚਾਈ ਨੰਨ੍ਹੀ ਦੀ ਜਾਨ 

ਡੇਢ ਸਾਲ ਦੇ ਕਨਵ ਦੇ ਮਾਪਿਆਂ ਨੇ ਜ਼ੁਬਾਨੀ ਦੱਸਿਆ ਹੈ ਕਿ ਉਹਨਾਂ ਨੇ ਕਿਵੇਂ ਬਚਾਈ ਨੰਨ੍ਹੀ ਦੀ ਜਾਨ। ਉਹਨਾਂ ਨੇ ਕਿਹਾ ਕਿ ਅਸੀਂ ਸੋਚਿਆ ਨਹੀਂ ਸੀ ਕਿ ਇਲਾਜ ਵਿੱਚ ਇੰਨੇ ਪੈਸੇ ਲੱਗ ਜਾਣਗੇ ਤੇ ਅਸੀਂ ਮਿਡਲ ਕਲਾਸ ਲੋਕ ਹਨ। ਕਨਵ ਦੇ ਪਿਤਾ ਅਮਿਤ ਨੇ ਜਿਗਰ ਦੇ ਟੁਕੜੇ ਦੀ ਜਾਨ ਬਚਾਉਣ ਲਈ ਦੇਸ਼ ਦੇ ਸਾਹਮਣੇ ਹੱਥ ਫੈਲਾ ਦਿੱਤੇ ਹਨ। 

ਅਮਿਤ ਨੂੰ ਉਮੀਦ ਹੈ ਕਿ ਨਾ ਸਿਰਫ ਨੋਇਡਾ ਬਲਕਿ ਹੋਰ ਸ਼ਹਿਰਾਂ ਦੇ ਲੋਕ ਉਨ੍ਹਾਂ ਦੇ ਬੇਟੇ ਦੇ ਇਲਾਜ 'ਚ ਮਦਦ ਲਈ ਜ਼ਰੂਰ ਅੱਗੇ ਆਏ। ਬੱਚੇ ਦੇ ਪਰਿਵਾਰ ਦੀ ਬੇਵਸੀ ਨੂੰ ਦੇਖਦਿਆਂ ਸਿਆਸਤਦਾਨਾਂ ਨੇ ਵੀ ਸੋਸ਼ਲ ਮੀਡੀਆ 'ਤੇ ਭਾਵੁਕ ਅਪੀਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਵੀ ਮਦਦ ਕੀਤੀ ਅਤੇ ਲੋਕਾਂ ਤੋਂ ਵੀ ਮਦਦ ਦੀ ਅਪੀਲ ਕੀਤੀ ਹੈ।

ਪਹਿਲਾਂ ਤਾਂ ਲੋਕਾਂ ਨੇ ਇਸ ਨੂੰ ਗੰਭੀਰਤਾ ਨਾ ਨਹੀਂ ਲਿਆ ਅਤੇ ਫਿਰ ਜਦੋਂ ਸਿਆਸਤਦਾਨਾਂ ਨੇ ਅਤੇ ਟੀਵੀ ਚੈਨਲ ਮਦਦ ਦੀ ਅਪੀਲ ਕੀਤੀ ਉਸ ਤੋਂ ਬਾਅਦ ਲੋਕ ਮਦਦ ਲਈ ਅੱਗੇ ਆਏ। ਅਮਿਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਨਜਫਗੜ੍ਹ 'ਚ ਰਹਿੰਦਾ ਹੈ। ਕੁਝ ਸਮਾਂ ਪਹਿਲਾਂ ਗੰਗਾਰਾਮ ਹਸਪਤਾਲ 'ਚ ਬੇਟੇ ਦੀ ਬੀਮਾਰੀ ਦਾ ਪਤਾ ਲੱਗਾ ਸੀ।

ਫਿਰ ਏਮਜ਼ 'ਚ ਵੀ ਜਾਂਚ ਕੀਤੀ ਗਈ, ਜਿਸ 'ਚ ਬੀਮਾਰੀ ਦੀ ਪੁਸ਼ਟੀ ਹੋਈ ਅਤੇ ਇਸ ਤੋਂ ਬਾਅਦ ਪੰਜਾਬ ਦੇ ਐਮਪੀ ਸੰਜੀਵ ਅਰੋੜਾ ਦੇ ਇੱਕ ਨਨ੍ਹੀ ਜਾਨ ਬਚਾਉਣ ਲਈ 17.50 ਕਰੋੜ ਰੁਪਏ ਦਾ ਇੰਤਜ਼ਾਮ ਕੀਤਾ। ਡੇਢ ਸਾਲ ਦੇ ਕਨਵ ਦੇ ਮਾਤਾ ਨੇ ਕਿਹਾ ਕਿ ਸਭ ਦਾ ਧੰਨਵਾਦ ਹੈ ਜਿਹਨਾਂ ਲੋਕਾਂ ਨੇ ਸਾਡੀ ਮਦਦ ਕੀਤੀ ਹੈ। ਮਾਤਾ ਨੇ ਅੱਗੇ ਕਿਹਾ ਕਿ ਇਸ ਬਿਮਾਰੀ ਕਰਕੇ ਕਨਵ ਬੈਠ ਨਹੀਂ ਪਾਉਂਦਾ ਸੀ ਅਤੇ ਮਾਸਪੇਸ਼ੀਆਂ ਕਮਜ਼ੋਰ ਹੋ ਗਈਆਂ ਸਨ। 

ਇਹ ਵੀ ਪੜ੍ਹੋ: ZOLGENSMA Gene Therapy: ਕੀ ਹੈ ਸਾਢੇ 17 ਕਰੋੜ ਰੁਪਏ ਦੀ ਜ਼ੋਲਗੇਨਸਮਾ ਜੀਨ ਥੈਰੇਪੀ? ਜਾਣੋ ਇਸ ਬਾਰੇ ਕੁਝ ਖਾਸ ਗੱਲਾਂ

Trending news