Ludhiana News: ਪੰਜਾਬ ਭਰ ਦੇ ਸਕੀਮ ਵਰਕਰ ਯਾਨੀ ਕਿ ਆਂਗਣਵਾੜੀ ਆਸ਼ਾ ਵਰਕਰਾਂ ਨੇ ਭਾਜਪਾ ਲੁਧਿਆਣਾ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ।
Trending Photos
Ludhiana News: ਲੁਧਿਆਣਾ ਭਾਰਤੀ ਜਨਤਾ ਪਾਰਟੀ ਦੇ ਦਫਤਰ ਦੇ ਬਾਹਰ ਆਂਗਨਵਾੜੀ ਵਰਕਰਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸੁਪਰੀਮ ਕੋਰਟ ਦੇ ਆਏ ਫੈਸਲੇ ਨੂੰ ਲੈ ਕੇ ਆਂਗਣਵਾੜੀ ਆਸ਼ਾ ਵਰਕਰਾਂ ਨੂੰ ਦਰਜਾ ਚਾਰ ਅਤੇ ਦਰਜਾ ਤਿੰਨ ਮੁਲਾਜ਼ਮਾਂ ਦੀ ਗਿਣਤੀ ਵਿੱਚ ਸ਼ਾਮਿਲ ਨਾ ਕਰਨ ਅਤੇ ਉਨ੍ਹਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
ਪੰਜਾਬ ਭਰ ਦੇ ਸਕੀਮ ਵਰਕਰ ਯਾਨੀ ਕਿ ਆਂਗਣਵਾੜੀ ਆਸ਼ਾ ਵਰਕਰਾਂ ਨੇ ਭਾਜਪਾ ਲੁਧਿਆਣਾ ਦਫਤਰ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀ ਰਵਨੀਤ ਬਿੱਟੂ ਦੇ ਖਿਲਾਫ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਮੈਂਬਰ ਪਾਰਲੀਮੈਂਟ ਰਹਿੰਦੇ ਰਵਨੀਤ ਬਿੱਟੂ ਨੇ ਉਹਨਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਉਹਨਾਂ ਦੀ ਮੰਗਾਂ ਨੂੰ ਪਾਰਲੀਮੈਂਟ ਵਿੱਚ ਚੁੱਕਣਗੇ ਕਿਹਾ ਕਿ ਹੁਣ ਉਹ ਮੰਤਰੀ ਬਣ ਚੁੱਕੇ ਨੇ ਅਤੇ ਬਾਵਜੂਦ ਇਸ ਦੇ ਹਾਲੇ ਤੱਕ ਵੀ ਉਹਨਾਂ ਵੱਲੋਂ ਸਕੀਮ ਵਰਕਰ ਅਧੀਨ ਆਉਂਦੇ ਮੁਲਾਜ਼ਮਾਂ ਦੀਆਂ ਮੰਗਾਂ ਤੇ ਗੌਰ ਨਹੀਂ ਕੀਤੀ ਗਈ ਇਸ ਦੌਰਾਨ ਉਹਨਾਂ ਮੰਗ ਕੀਤੀ ਹੈ ਕਿ ਮਹਿਕਮੇ ਦੇ ਕੇਦਰੀ ਮੰਤਰੀ ਅਨਪੁਰਨਾ ਦੇ ਨਾਲ ਉਨਾਂ ਦੀ ਮੀਟਿੰਗ ਕਰਾਈ ਜਾਵੇ।