Viral News: ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਸ਼ਰਾਬ ਦੀ ਪਾਰਟੀ ਵਿੱਚ ਕਿੰਨੇ ਚੂਹੇ ਸ਼ਾਮਲ ਸਨ, ਜਿਸ ਮਾਮਲੇ ਵਿੱਚ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਸਨ, ਉਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ।
Trending Photos
Viral News: ਸੋਸ਼ਲ ਮੀਡਿਆ ਉੱਤੇ ਇੱਕ ਖ਼ਬਰ ਤੇਜੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਹਾਲ ਹੀ ਵਿੱਚ ਪੁਲਿਸ ਨੇ ਸ਼ਰਾਬ ਦੀਆਂ ਬੋਤਲਾਂ ਖਾਲੀ ਕਰਨ ਵਾਲੇ ਚੂਹੇ ਨੂੰ 'ਗ੍ਰਿਫਤਾਰ' ਕੀਤਾ ਹੈ। ਇਹ ਹੈਰਾਨ ਕਰਨ ਵਾਲੀ ਘਟਨਾ ਮੱਧ ਪ੍ਰਦੇਸ਼ ਦੇ ਛਿੰਦਵਾੜਾ ਜ਼ਿਲ੍ਹੇ ਤੋਂ ਸਾਹਮਣੇ ਆਈ ਹੈ, ਜਿੱਥੇ ਜ਼ਬਤ ਕਰਕੇ ਥਾਣੇ 'ਚ ਰੱਖੀਆਂ 60 ਬੋਤਲਾਂ ਸ਼ਰਾਬ ਨੂੰ ਚੂਹਿਆਂ ਨੇ ਖਾਲੀ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਪਲਾਸਟਿਕ ਦੀਆਂ ਬੋਤਲਾਂ 'ਚ ਪੈਕ ਕੀਤੀ ਨਾਜਾਇਜ਼ ਸ਼ਰਾਬ ਨੂੰ ਜ਼ਬਤ ਕਰਕੇ ਥਾਣੇ ਦੇ ਸਟੋਰ ਰੂਮ 'ਚ ਰੱਖ ਦਿੱਤਾ ਸੀ ਪਰ ਚੂਹਿਆਂ ਨੇ ਇਨ੍ਹਾਂ 'ਚੋਂ 60 ਬੋਤਲਾਂ ਨੂੰ ਖਾਲੀ ਕਰ ਦਿੱਤਾ ਸੀ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਚੂਹੇ ਨੂੰ ‘ਗ੍ਰਿਫ਼ਤਾਰ’ ਕਰ ਲਿਆ ਹੈ ਅਤੇ ਹੁਣ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਦਰਅਸਲ, ਇਹ ਮਾਮਲਾ ਮੱਧ ਪ੍ਰਦੇਸ਼ ਦੇ ਪੁਲਿਸ ਥਾਣਾ ਛਿੰਦਵਾੜਾ ਤੋਂ ਸਾਹਮਣੇ ਆਇਆ ਹੈ ਜਿਥੇ ਚੂਹਿਆਂ ਨੇ ਮਾਲਖਾਨੇ 'ਚ ਰੱਖੀ ਹੋਈ 60 ਬੋਤਲਾਂ 'ਤੇ ਧਾਵਾ ਬੋਲ ਦਿੱਤਾ ਤੇ ਉਹਨਾਂ 'ਚ ਪਈ ਸ਼ਰਾਬ ਵੀ ਪੀ ਗਏ। ਤੁਹਾਨੂੰ ਦੱਸ ਦੇਈਏ ਕਿ ਪੁਲਿਸ ਕਾਰਵਾਈ ਦੌਰਾਨ ਜਬਤ ਕੀਤੀ ਗਈ ਨਜ਼ਾਇਜ਼ ਸ਼ਰਾਬ ਨੂੰ ਮਾਲਖਾਨੇ 'ਚ ਰੱਖਿਆ ਗਿਆ ਸੀ ਜਿਥੇ ਚੂਹਿਆਂ ਨੇ ਸ਼ਰਾਬ ਦੀਆਂ ਬੋਤਲਾਂ ਨੂੰ ਸਫ਼ਾ ਚੱਟ ਕਰ ਗਏ ਜਿਸ ਤੋਂ ਬਾਅਦ ਪੁਲਿਸ ਨੇ ਜਾਲ ਵਿਛਾ ਕੇ ਇੱਕ ਚੂਹੇ ਨੂੰ ਹਿਰਾਸਤ 'ਚ ਲੈ ਲਿਆ। ਖੈਰ ਇਹ ਮਾਮਲਾ ਵਾਕਿਆ ਹੀ ਹੈਰਾਨੀਜਨਕ ਹੈ ਤੇ ਸਵਾਲ ਇਹੋ ਹੈ ਕਿ ਕਿਵੇਂ ਪੁਲਿਸ ਇੱਕ ਚੂਹੇ ਨੂੰ ਵੀ ਗ੍ਰਿਫਤਾਰ ਕਰ ਸਕਦੀ ਹੈ ? ਕੀ ਚੂਹੇ ਸ਼ਰਾਬ ਪੀ ਸਕਦੇ ਨੇ ਇਹ ਆਪਣੇ ਆਪ 'ਚ ਵੱਡਾ ਹੈ ?
ਇਹ ਵੀ ਪੜ੍ਹੋ: Chandigarh News: ਨੌਕਰੀ ਦਾ ਝਾਂਸਾ ਦੇ ਕੇ ਲੈਫਟੀਨੈਂਟ ਕਰਨਲ ਦੀ ਪਤਨੀ ਨਾਲ 30.94 ਲੱਖ ਦੀ ਠੱਗੀ
ਪੁਲਿਸ ਦਾ ਕਹਿਣਾ ਹੈ ਕਿ ਪੁਲੀਸ ਸਟੇਸ਼ਨ ਦੀ ਇਮਾਰਤ ਬਹੁਤ ਪੁਰਾਣੀ ਹੈ, ਜਿੱਥੇ ਅਕਸਰ ਚੂਹੇ ਘੁੰਮਦੇ ਦੇਖੇ ਜਾਂਦੇ ਹਨ। ਉਸ ਦਾ ਕਹਿਣਾ ਹੈ ਕਿ ਕਈ ਵਾਰ ਇਹ ਚੂਹੇ ਆਪਣੇ ਆਪ ਨੂੰ ਕੁਚਲ ਕੇ ਰਿਕਾਰਡ ਵੀ ਤਬਾਹ ਕਰ ਦਿੰਦੇ ਹਨ। ਪੁਲਿਸ ਨੇ ਇੱਕ 'ਦੋਸ਼ੀ' ਚੂਹੇ ਨੂੰ 'ਗ੍ਰਿਫ਼ਤਾਰ' ਕਰਨ ਦਾ ਦਾਅਵਾ ਕੀਤਾ ਹੈ ਅਤੇ ਕਿਹਾ ਹੈ ਕਿ ਉਸ ਨੂੰ ਸਬੂਤ ਵਜੋਂ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਹਾਲਾਂਕਿ ਪੁਲਿਸ ਨੇ ਅਜੇ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਹੈ ਕਿ ਸ਼ਰਾਬ ਦੀ ਪਾਰਟੀ ਵਿੱਚ ਕਿੰਨੇ ਚੂਹੇ ਸ਼ਾਮਲ ਸਨ, ਜਿਸ ਮਾਮਲੇ ਵਿੱਚ ਸ਼ਰਾਬ ਦੀਆਂ ਬੋਤਲਾਂ ਜ਼ਬਤ ਕੀਤੀਆਂ ਗਈਆਂ ਸਨ, ਉਹ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ।
'ਜ਼ੀ ਮੀਡਿਆ ਇਸ ਖ਼ਬਰ ਦੀ ਪੁਸ਼ਟੀ ਨਹੀਂ ਕਰਦਾ ਹੈ।'