ਪੰਜਾਬ ਦੀ ਇਸ ਮਹਿਲਾ ਨੂੰ 'ਸ਼ੌਂਕ' ਨੇ ਦਿਵਾਇਆ 'ਪਦਮਸ੍ਰੀ ਸਨਮਾਨ'
Advertisement
Article Detail0/zeephh/zeephh835869

ਪੰਜਾਬ ਦੀ ਇਸ ਮਹਿਲਾ ਨੂੰ 'ਸ਼ੌਂਕ' ਨੇ ਦਿਵਾਇਆ 'ਪਦਮਸ੍ਰੀ ਸਨਮਾਨ'

ਲੁਧਿਆਣਾ ਸ਼ਹਿਰ ਦੀ ਬਿਜ਼ਨਸ ਟਾਇਕੂਨ ਰਜਨੀ ਬੈਕਟਰ ਨੂੰ ਪਦਮਸ੍ਰੀ ਸਨਮਾਨ ਦੇ ਲਈ ਚੁਣਿਆ ਗਿਆ ਹੈ,

ਲੁਧਿਆਣਾ ਸ਼ਹਿਰ ਦੀ ਬਿਜ਼ਨਸ ਟਾਇਕੂਨ ਰਜਨੀ ਬੈਕਟਰ ਨੂੰ ਪਦਮਸ੍ਰੀ ਸਨਮਾਨ ਦੇ ਲਈ ਚੁਣਿਆ ਗਿਆ ਹੈ

ਭਰਤ ਸ਼ਰਮਾ/ਲੁਧਿਆਣਾ: ਲੁਧਿਆਣਾ ਸ਼ਹਿਰ ਦੀ ਬਿਜ਼ਨਸ ਟਾਇਕੂਨ ਰਜਨੀ ਬੈਕਟਰ ਨੂੰ ਪਦਮਸ੍ਰੀ ਸਨਮਾਨ ਦੇ ਲਈ ਚੁਣਿਆ ਗਿਆ ਹੈ, ਰਜਨੀ ਕਰਾਚੀ ਵਿੱਚ ਪੈਦਾ ਹੋਈ ਤੇ ਬਟਵਾਰੇ ਤੋਂ ਬਾਅਦ ਉਸ ਦਾ ਪਰਿਵਾਰ ਦਿੱਲੀ ਆ ਕੇ ਵੱਸ ਗਿਆ, ਇੱਥੋਂ ਹੀ ਪੜਾਈ ਪੂਰੀ ਕਰਨ ਤੋਂ ਬਾਅਦ ਲੁਧਿਆਣਾ ਵਿਚ ਉਨ੍ਹਾਂ ਦਾ ਵਿਆਹ ਹੋਇਆ। ਜਿੱਥੇ ਖੇਤੀਬਾੜੀ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਫੂਡ ਸਿਖਲਾਈ ਦਾ ਕੋਰਸ ਕੀਤਾ, ਖਾਣਾ ਬਣਾਉਣ ਦੇ ਸ਼ੌਕ ਨੇ ਉਨ੍ਹਾਂ ਨੂੰ ਅੱਜ ਪਦਮਸ੍ਰੀ ਸਨਮਾਨ ਤਕ ਪਹੁੰਚਾ ਦਿੱਤਾ ਹੈ,ਰਜਨੀ ਕ੍ਰਿਮਿਕਾ ਗਰੁੱਪ ਦੇ MD ਹਨ ਅਤੇ ਉਨ੍ਹਾਂ ਦੀ ਕੰਪਨੀ ਦੀ ਦੇਸ਼ ਭਰ ਦੀ ਬੇਕਰੀਆਂ ਦੇ ਵਿੱਚ 12 ਫ਼ੀਸਦ ਤੋਂ ਵੱਧ ਹਿੱਸੇਦਾਰੀ ਹੈ.

ਇਹ ਵੀ ਜ਼ਰੂਰ ਪੜੋ : ਦੁਨੀਆ 'ਚ ਆਪਟਿਕਲ ਫਾਈਬਰ ਦੇ ਪਿਤਾਮਾ ਨਾਲ ਮਸ਼ਹੂਰ ਪੰਜਾਬ ਦੇ ਇਸ ਸ਼ਖ਼ਸ ਨੂੰ ਮਿਲਿਆ 'ਪਦਮ ਵਿਭੂਸ਼ਣ',ਜਾਣੋ ਅਣਸੁਣੀ ਕਹਾਣੀ

ਸ਼ੌਂਕ ਨਾਲ ਖੜੀ ਕੀਤੀ ਕੰਪਨੀ

ਪਦਮਸ੍ਰੀ ਸਨਮਾਨ ਪਾਉਣ ਵਾਲੇ ਲੁਧਿਆਣਾ ਦੀ ਵਸਨੀਕ ਰਜਨੀ ਬੈਕਟਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ੁਰੂ ਤੋਂ ਹੀ ਕੁਕਿੰਗ ਦਾ ਸ਼ੌਂਕ ਸੀ ਅਤੇ ਉਹ ਆਪਣੇ ਅਤੇ ਬੱਚਿਆਂ ਦੇ ਲਈ ਸ਼ੌਂਕ ਨਾਲ ਖਾਣਾ ਬਣਾਉਂਦੇ ਸਨ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਪਤੀ ਅਤੇ ਸਹੁਰਾ ਸਾਹਿਬ ਨੇ ਇਸ ਸ਼ੌਕ ਨੂੰ ਬਿਜ਼ਨੈੱਸ ਵਿੱਚ ਤਬਦੀਲ ਕਰਨ ਬਾਰੇ ਕਿਹਾ, ਇੱਥੋਂ ਹੀ ਉਨ੍ਹਾਂ ਦੀ ਕੰਪਨੀ ਦੀ ਸ਼ੁਰੁਆਤ ਕੀਤੀ ਬੱਸ ਇਸ ਤੋਂ ਬਾਅਦ ਉਨ੍ਹਾਂ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ.

300 ਰੁਪਏ ਤੋਂ ਸ਼ੁਰੂ ਕੀਤਾ ਕਾਰੋਬਾਰ

ਰਜਨੀ ਬੈਕਟਰ ਦੱਸਦੇ ਹਨ ਕਿ ਉਨ੍ਹਾਂ ਨੇ ਘਰ ਵਿੱਚ ਬਿਸਕੁਟ ਬਣਾਉਣ ਦੀ ਸ਼ੁਰੂਆਤ 300 ਰੁਪਏ ਦੀ ਇੱਕ ਮਸ਼ੀਨ ਨਾਲ ਕੀਤੀ ਸੀ, ਇਸ ਤੋਂ ਬਾਅਦ ਉਨ੍ਹਾਂ ਨੇ ਵਿਆਹ ਦੇ ਵਿੱਚ ਬੁਕਿੰਗ ਸ਼ੁਰੂ ਕਰ ਦਿੱਤੀ। ਫਿਰ ਉਨ੍ਹਾਂ ਨੇ ਬਰੈੱਡ ਕੰਪਨੀ ਖੋਲ੍ਹੀ, ਭਾਰਤ ਵਿੱਚ ਜਦ ਮੈਕਡੋਨਲਡਜ਼ ਆਇਆ ਸੀ ਤਾਂ ਉਸ ਨੂੰ ਚੰਗੇ ਕੁਆਲਿਟੀ ਦੀ ਬਰਗਰ ਦੀ ਬਰੈੱਡ ਵੀ ਕਰੈਮਿਕਾ ਜੋ ਕਿ ਰਜਨੀ ਬੈਕਟਰ ਦੀ ਕੰਪਨੀ ਹੈ ਉਸ ਵੱਲੋਂ ਹੀ ਮੁਹੱਈਆ ਕਰਵਾਇਆ ਗਿਆ

Trending news