Moga News: ਮੋਗਾ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ 5 ਗੁਰਗਿਆਂ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ
Advertisement
Article Detail0/zeephh/zeephh2436114

Moga News: ਮੋਗਾ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ 5 ਗੁਰਗਿਆਂ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ

Moga News: ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 05 ਵਿਅਕਤੀਆ ਨੂੰ ਸਮੇਤ ਕਾਰ Ford Endeavour No: CH-01-BJ-0321 08 ਨਜਾਇਜ ਅਸਲਿਆ, 16 ਜਿੰਦਾ ਕਾਰਤੂਸ 32 ਬੋਰ ਬਰਾਮਦ ਕੀਤੇ।

Moga News: ਮੋਗਾ ਪੁਲਿਸ ਨੇ ਦਵਿੰਦਰ ਬੰਬੀਹਾ ਗੈਂਗ ਦੇ 5 ਗੁਰਗਿਆਂ ਨੂੰ ਨਜਾਇਜ਼ ਅਸਲੇ ਸਮੇਤ ਕੀਤਾ ਕਾਬੂ

 

Moga News(ਨਵਦੀਪ ਸਿੰਘ): ਮੋਗਾ CIA ਸਟਾਫ ਨੇ ਅੰਤਰਰਾਜੀ ਗਿਰੋਹ ਦੇ 05 ਮੁਲਜ਼ਮਾਂ ਨੂੰ ਨਜਾਇਜ਼ ਅਸਲੇ, 16 ਜਿੰਦਾ ਕਾਰਤੂਸਾਂ ਅਤੇ ਗੱਡੀ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਦੇ ਨਾਲ ਸਬੰਧ ਰੱਖਦੇ ਹਨ। ਪੁਲਿਸ ਨੇ ਇਸ ਮਾਮਲੇ 'ਚ ਕੁੱਲ ਛੇ ਲੋਕਾਂ ਨੂੰ ਕੀਤਾ ਨਾਮਜਦ, ਇੱਕ ਵਿਅਕਤੀ ਫ਼ਰੀਦਕੋਟ ਜੇਲ ਵਿੱਚ ਬੰਦ ਹੈ ਜੋ ਇਹ ਨਜਾਇਜ਼ ਹਥਿਆਰਾਂ ਦਾ ਨੈਟਵਰਕ ਚਲਾ ਰਿਹਾ ਹੈ। ਜਿਸ ਨੂੰ ਜਲਦ ਪ੍ਰੋਡਕਸ਼ਨ ਵਰੰਟ 'ਤੇ ਮੋਗਾ ਲਿਆਕੇ ਪੁੱਛਗਿਛ ਕੀਤਾ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਐਸਐਸਪੀ ਮੋਗਾ ਡਾਕਟਰ ਅਨਕਪੁਰ ਗੁਪਤਾ ਨੇ ਦੱਸਿਆ ਕਿ ਮੋਗਾ CIA ਨੂੰ ਉਸ ਸਮੇ ਵੱਡੀ ਸਫਲਤਾ ਮਿਲੀ, ਜਦੋਂ ਸੀ.ਆਈ.ਏ ਸਟਾਫ ਮੋਗਾ ਦੀ ਪੁਲਿਸ ਪਾਰਟੀ ਵੱਲੋ 05 ਵਿਅਕਤੀਆ ਨੂੰ ਸਮੇਤ ਕਾਰ Ford Endeavour No: CH-01-BJ-0321 08 ਨਜਾਇਜ ਅਸਲਿਆ, 16 ਜਿੰਦਾ ਕਾਰਤੂਸ 32 ਬੋਰ ਬਰਾਮਦ ਕੀਤੇ।

ਉਹਨਾਂ ਦੱਸਿਆ ਕਿ ਸੀ.ਆਈ.ਏ ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਨੂੰ ਕੁੱਝ ਸ਼ੱਕੀ ਵਿਅਕਤੀਆਂ ਦੀ ਤਲਾਸ਼ ਸੀ। ਇਸ ਸਬੰਧ ਵਿੱਚ ਇੱਕ ਮੁਖਬਰ ਨੇ ASI ਅਸ਼ੋਕ ਕੁਮਾਰ ਨੂੰ ਇਤਲਾਹ ਦਿੱਤੀ ਕਿ ਕੁੱਝ ਵਿਅਕਤੀਆਂ ਬੱਸ ਅੱਡੇ ਕੋਲ ਮੌਜੂਦ ਹਨ। ਜਿਸ ਨੂੰ ਸੁਖਚੈਨ ਸਿੰਘ ਉਰਫ ਸੁੱਖਾ, ਵਾਸੀ ਜੰਡਾ ਵਾਲਾ ਜਿਸ ਦੇ ਖਿਲਾਫ ਕਾਫੀ ਮੁਕੱਦਮੇ ਦਰਜ ਹਨ ਅਤੇ ਜੋ ਹੁਣ ਫਰੀਦਕੋਟ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਕਰਨਦੀਪ ਸਿੰ ਘਵਾਸੀ ਜਿਲ੍ਹਾ ਮਾਨਸਾ, ਗੁਰਲਾਲ ਸਿੰਘ ਵਾਸੀ ਜਿਲ੍ਹਾ ਮਾਨਸਾ, ਅਭਿਸੇਕ ਵਾਸੀ ਚੰਡੀਗੜ੍ਹ, ਰਾਕੇਸ ਕੁਮਾਰ ਵਾਸੀ ਰਾਜਸਥਾਨ, ਅਮਿਤ ਥਾਪਾ ਵਾਸੀ ਜਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਨੂੰ ਨਜਾਇਜ ਅਸਲੇ ਮੁਹੱਈਆ ਕਰਵਾਏ ਹਨ, ਜੋ ਉਕਤ ਵਿਅਕਤੀ ਨਜਾਇਜ਼ ਅਸਲਾ ਲੈ ਕੇ ਇਸ ਸਮੇ ਕਾਰ Ford Endeavour ਰੰਗ ਚਿੱਟਾ ਵਿੱਚ ਸਵਾਰ ਹੋ ਕੇ Skyrig Resort ਮੇਨ ਜੀ.ਟੀ ਰੋਡ ਮੋਗਾ-ਲੁਧਿਆਣਾ ਨੇੜੇ ਕਿਸੇ ਦੀ ਉਡੀਕ ਕਰ ਰਹੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਉਕਤ ਵਿਅਕਤੀ ਨਜਾਇਜ ਅਸਲੇ/ਐਮੂਨੇਸ਼ਨ ਸਮੇਤ ਕਾਬੂ ਆ ਸਕਦੇ ਹਨ।

ਇਸ ਸੂਚਨਾ ਦੇ ਅਧਾਰ 'ਤੇ ਅਸ਼ੋਕ ਕੁਮਾਰ ਵੱਲੋਂ ਉਕਤਾਨ ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 71 ਮਿਤੀ 17.09.2024 ਅ/ਧ 25-54-59 ਅਸਲਾ ਐਕਟ ਥਾਣਾ ਮੈਹਿਣਾ ਦਰਜ ਕਰਵਾਇਆ ਤੇ ਮੁਖਬਰ ਵੱਲੋਂ ਦੱਸੀ ਜਗ੍ਹਾ 'ਤੇ ਰੇਡ ਕਰਕੇ ਦੋਸ਼ੀ ਕਰਨਦੀਪ ਸਿੰਘ, ਗੁਰਲਾਲ ਸਿੰਘ, ਅਭਿਸੇਕ, ਰਾਕੇਸ ਕੁਮਾਰ ਅਤੇ ਅਮਿਤ ਥਾਪਾ ਉਕਤਾਨ ਨੂੰ ਸਮੇਤ ਕਾਰ Ford Endeavour ਰੰਗ ਚਿੱਟਾ ਕਾਬੂ ਕਰਕੇ ਇਹਨਾਂ ਦੇ ਕਬਜੇ ਵਿੱਚੋਂ 08 ਪਿਸਟਲ ਦੇਸੀ 32 ਬੋਰ ਸਮੇਤ 16 ਰੋਂਦ 32 ਬੋਰ ਬਰਾਮਦ ਕੀਤੇ।

Trending news