Delhi News: ਦਿੱਲੀ 'ਚ ਮੁੜ ਵਾਪਰਿਆ ਨਿਰਭੈਆ ਕਾਂਡ; ਕੁੜੀ ਨਾਲ ਸਮੂਹਿਕ ਜਬਰ ਜਨਾਹ ਮਗਰੋਂ ਖ਼ੂਨ 'ਚ ਲਥਪਥ ਛੱਡਿਆ
Advertisement
Article Detail0/zeephh/zeephh2504240

Delhi News: ਦਿੱਲੀ 'ਚ ਮੁੜ ਵਾਪਰਿਆ ਨਿਰਭੈਆ ਕਾਂਡ; ਕੁੜੀ ਨਾਲ ਸਮੂਹਿਕ ਜਬਰ ਜਨਾਹ ਮਗਰੋਂ ਖ਼ੂਨ 'ਚ ਲਥਪਥ ਛੱਡਿਆ

  ਰਾਜਧਾਨੀ ਦਿੱਲੀ ਵਿੱਚ ਇੱਕ ਹੋਰ ਨਿਰਭੈਆ ਕਾਂਡ ਵਰਗੀ ਵਾਰਦਾਤ ਵਾਪਰੀ ਹੈ। 11 ਅਕਤੂਬਰ ਦੀ ਰਾਤ ਲੜਕੀ ਨਾਲ ਹੈਵਾਨੀਅਤ ਮਾਮਲੇ ਵਿੱਚ ਸਾਊਥ ਈਸਟ ਜ਼ਿਲ੍ਹੇ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਵਿਚੋਂ ਇਕ ਆਟੋ ਡਰਾਈਵਰ, ਇਕ ਕਬਾੜੀ ਵਾਲਾ ਹੈ। ਮੁਲਜ਼ਮਾਂ ਦੀ ਪਛਾਣ ਪ੍ਰਭੂ, ਪ੍ਰਮੋਦ ਅਤੇ ਸ਼ਮਗੁਲ ਹੈ। ਜਾਣਕ

Delhi News: ਦਿੱਲੀ 'ਚ ਮੁੜ ਵਾਪਰਿਆ ਨਿਰਭੈਆ ਕਾਂਡ; ਕੁੜੀ ਨਾਲ ਸਮੂਹਿਕ ਜਬਰ ਜਨਾਹ ਮਗਰੋਂ ਖ਼ੂਨ 'ਚ ਲਥਪਥ ਛੱਡਿਆ

Delhi News:  ਰਾਜਧਾਨੀ ਦਿੱਲੀ ਵਿੱਚ ਇੱਕ ਹੋਰ ਨਿਰਭੈਆ ਕਾਂਡ ਵਰਗੀ ਵਾਰਦਾਤ ਵਾਪਰੀ ਹੈ। 11 ਅਕਤੂਬਰ ਦੀ ਰਾਤ ਲੜਕੀ ਨਾਲ ਹੈਵਾਨੀਅਤ ਮਾਮਲੇ ਵਿੱਚ ਸਾਊਥ ਈਸਟ ਜ਼ਿਲ੍ਹੇ ਦੀ ਪੁਲਿਸ ਨੇ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਮੁਲਜ਼ਮਾਂ ਵਿਚੋਂ ਇਕ ਆਟੋ ਡਰਾਈਵਰ, ਇਕ ਕਬਾੜੀ ਵਾਲਾ ਹੈ।

ਮੁਲਜ਼ਮਾਂ ਦੀ ਪਛਾਣ ਪ੍ਰਭੂ, ਪ੍ਰਮੋਦ ਅਤੇ ਸ਼ਮਗੁਲ ਹੈ। ਜਾਣਕਾਰੀ ਮੁਤਾਬਕ ਪੀੜਤ ਲੜਕੀ ਓਡੀਸ਼ਾ ਦੀ ਰਹਿਣ ਵਾਲੀ ਹੈ। ਲੜਕੀ ਪੜ੍ਹੀ ਲਿਖੀ ਹੈ ਅਤੇ ਨੌਕਰੀ ਦੀ ਭਾਲ ਵਿੱਚ ਦਿੱਲੀ ਆਈ ਸੀ। ਤਿੰਨ ਮੁਲਜ਼ਮਾਂ ਨੇ ਲੜਕੀ ਨਾਲ ਸਮੂਹਿਕ ਜਬਰ ਜਨਾਹ ਤੋਂ ਬਾਅਦ ਸ਼ਾਂਤੀ ਵਨ ਦੇ ਨੇੜੇ ਛੱਡ ਦਿੱਤਾ। ਖੂਨ ਨਾਲ ਲਥਪਥ ਅਤੇ ਅਰਧਨਗਨ ਹਾਲਤ ਵਿੱਚ ਲੜਕੀ ਚੱਲਦੇ ਹੋਏ ਸਰਾਏ ਕਾਲੇ ਖਾਂ ਤੱਕ ਪਹੁੰਚੀ। ਇੱਕ ਨੇਵੀ ਅਫਸਰ ਨੇ ਦੇਖ ਕੇ ਪੁਲਿਸ ਨੂੰ ਫੋਨ ਕੀਤਾ। ਸਰੀਰ ਉਤੇ ਤੋਲੀਆ ਲਿਪਟਿਆ ਹੋਇਆ ਤੇ ਸਰੀਰ ਵਿਚੋਂ ਖ਼ੂਨ ਵਹਿ ਰਿਹਾ ਸੀ।

ਜਲ ਸੈਨਾ ਅਧਿਕਾਰੀ ਨੇ ਲੜਕੀ ਨੂੰ ਦੇਖਿਆ ਅਤੇ ਪੁਲਿਸ ਨੂੰ ਦੱਸਿਆ
ਉਡੀਸ਼ਾ ਦੀ ਰਹਿਣ ਵਾਲੀ ਇਹ 34 ਸਾਲਾ ਲੜਕੀ ਅਰਧ ਨਗਨ ਹਾਲਤ 'ਚ ਰਾਜਘਾਟ ਤੋਂ ਪੈਦਲ ਚੱਲ ਕੇ ਸਰਾਏ ਕਾਲੇਖਾਨ ਪਹੁੰਚੀ। ਇਹ ਘਟਨਾ 10 ਅਤੇ 11 ਅਕਤੂਬਰ ਦੀ ਰਾਤ ਨੂੰ ਕਰੀਬ 9.30 ਵਜੇ ਬੱਚੀ ਦੇ ਗੁਪਤ ਅੰਗਾਂ ਤੋਂ ਖੂਨ ਵਹਿ ਰਿਹਾ ਸੀ। ਸਵੇਰੇ ਸਰਾਏ ਕਾਲੇਖਾਨ ਵਿਖੇ ਲੜਕੀ ਨੂੰ ਦੇਖ ਕੇ ਜਲ ਸੈਨਾ ਦੇ ਅਧਿਕਾਰੀ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਏਮਜ਼ 'ਚ ਲੜਕੀ ਦੀ ਸਰਜਰੀ ਹੋਈ। ਗੰਭੀਰ ਸਦਮੇ ਕਾਰਨ ਪੀੜਤਾ ਫਿਲਹਾਲ ਏਮਜ਼ ਦੇ ਮਨੋਵਿਗਿਆਨਕ ਵਿਭਾਗ ਵਿੱਚ ਦਾਖਲ ਹੈ।

ਤਿੰਨ ਮੁਲਜ਼ਮ ਪੁਲਿਸ ਹਿਰਾਸਤ ਵਿੱਚ
21 ਦਿਨਾਂ ਦੀ ਜਾਂਚ ਤੋਂ ਬਾਅਦ ਦੱਖਣ-ਪੂਰਬੀ ਜ਼ਿਲ੍ਹਾ ਪੁਲਿਸ ਨੇ ਤਿੰਨ ਮੁਲਜ਼ਮਾਂ, ਆਟੋ ਚਾਲਕ ਪ੍ਰਭੂ, ਸਕਰੈਪ ਦੁਕਾਨ ਦੇ ਕਰਮਚਾਰੀ ਪ੍ਰਮੋਦ ਤੇ ਸ਼ਮਸ਼ੁਲ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਨੂੰ ਫੜਨ ਲਈ ਮਹਿਲਾ ਕਾਂਸਟੇਬਲ ਸੰਗੀਤਾ ਨੇ ਪੀੜਤਾ ਨੂੰ ਸਮਾਜ ਸੇਵੀ ਵਜੋਂ ਪੇਸ਼ ਕੀਤਾ। ਇਸ ਤੋਂ ਬਾਅਦ ਪੀੜਤਾ ਨੇ ਆਪਣੇ ਨਾਲ ਹੋਈ ਹੈਵਾਨੀਅਤ ਬਾਰੇ ਦੱਸਿਆ। ਪੁਲਿਸ ਨੇ ਗਾਂਧੀ ਸਮ੍ਰਿਤੀ ਦੀ ਸਰਵਿਸ ਰੋਡ ਤੋਂ ਪੀੜਤਾ ਦੀ ਖ਼ੂਨ ਨਾਲ ਲਥਪਥ ਸਲਵਾਰ ਬਰਾਮਦ ਕੀਤੀ ਹੈ।

ਲੜਕੀ ਕੰਮ ਲਈ ਦਿੱਲੀ ਆਈ ਹੋਈ ਸੀ
ਮੁਲਜ਼ਮ ਪ੍ਰਭੂ ਦਾ ਆਟੋ ਵੀ ਬਰਾਮਦ ਕਰ ਲਿਆ ਗਿਆ ਹੈ। ਸੋਸ਼ਲ ਵਰਕ ਵਿੱਚ ਐਮਏ ਦੀ ਡਿਗਰੀ ਧਾਰਕ ਪੀੜਤਾ ਨੂੰ ਇੱਕ ਦੋਸਤ ਨੇ ਚੰਗੀ ਨੌਕਰੀ ਦਿਵਾਉਣ ਲਈ ਦਿੱਲੀ ਬੁਲਾਇਆ ਸੀ। ਫਿਰ ਪੈਸਿਆਂ ਦੀ ਕਮੀ ਕਾਰਨ ਉਹ ਕਿਸ਼ਨਗੜ੍ਹ ਥਾਣਾ ਖੇਤਰ 'ਚ ਨਨਾਂ ਨਾਲ ਰਹਿੰਦੀ ਸੀ। ਇੱਥੇ ਉਸ ਦਾ ਮਾਨਸਿਕ ਸੰਤੁਲਨ ਵਿਗੜ ਗਿਆ ਤਾਂ ਉਹ ਸੜਕ 'ਤੇ ਆ ਗਿਆ। ਇੱਕ ਨਨ ਨੇ ਕਿਸ਼ਨਗੜ੍ਹ ਥਾਣੇ ਵਿੱਚ ਇਸ ਦੀ ਸੂਚਨਾ ਦਿੱਤੀ। ਉਹ ਡੇਢ ਮਹੀਨੇ ਤੱਕ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਰਹੀ।

ਇਸ ਤੋਂ ਪਹਿਲਾਂ ਓਡੀਸ਼ਾ ਵਿੱਚ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ ਗਿਆ ਸੀ। ਪਰਿਵਾਰ ਵਾਲੇ ਉਸ ਨੂੰ ਲੈਣ ਦਿੱਲੀ ਆਏ ਪਰ ਉਹ ਨਹੀਂ ਗਈ। ਪੀੜਤਾ ਨੇ ਸੋਸ਼ਲ ਵਰਕ ਵਿੱਚ ਮਾਸਟਰ ਦੀ ਡਿਗਰੀ ਲਈ ਹੋਈ ਹੈ, ਉਸਨੇ 8 ਸਾਲ ਤੋਂ ਸਮਾਜਕ ਕੰਮ ਵੀ ਕੀਤੇ ਹਨ, ਉਸਨੇ ਨਰਸਿੰਗ ਦੀ ਪੜ੍ਹਾਈ ਵੀ ਕੀਤੀ ਹੈ, ਉਹ ਤਿੰਨ ਭਾਸ਼ਾਵਾਂ ਜਾਣਦੀ ਹੈ। ਉਹ ਇੱਕ NGO ਵਿੱਚ ਫੈਸਿਲੀਟੇਟਰ ਅਤੇ ਕਾਉਂਸਲਰ ਵੀ ਰਹਿ ਚੁੱਕੀ ਹੈ। ਉਹ ਸਮਾਜਿਕ ਕੰਮ ਅਤੇ ਚੰਗੀ ਨੌਕਰੀ ਦੀ ਭਾਲ ਵਿੱਚ ਦਿੱਲੀ ਆਈ ਸੀ।

Trending news