ਇਸ ਕਾਰਡ 'ਤੇ ਮਿਲੇਗਾ 50 ਲੀਟਰ ਮੁਫ਼ਤ ਪੈਟਰੋਲ-ਡੀਜ਼ਲ, ਜਾਣੋ ਕਿਵੇਂ
Advertisement

ਇਸ ਕਾਰਡ 'ਤੇ ਮਿਲੇਗਾ 50 ਲੀਟਰ ਮੁਫ਼ਤ ਪੈਟਰੋਲ-ਡੀਜ਼ਲ, ਜਾਣੋ ਕਿਵੇਂ

ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਤੱਕ ਪਹੁੰਚ ਗਈਆਂ ਨੇ, ਪੈਟਰੋਲ ਦੇ 100 ਰੁਪਏ ਪਹੁੰਚਣ ਤੋਂ ਬਾਅਦ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਟੈਕਸਾਂ ਵਿੱਚ ਕਟੌਤੀ ਦੀ ਵਕਾਲਤ ਕਰ ਰਹੇ ਨੇ, ਪਰ ਰਾਹਤ ਕਦੋਂ ਮਿਲਣੀ ਹੈ, ਦੀ ਉਮੀਦ ਬਹੁਤੀ ਦੂਰ ਨਹੀਂ ਹੈ

ਯੋਜਨਾ ਦੇ ਤਹਿਤ ਜੇ ਤੁਸੀਂ ਚਾਹੋ ਤਾਂ  ਪੂਰੇ ਸਾਲ ਵਿੱਚ 50 ਲੀਟਰ ਪੈਟਰੋਲ ਬਿਲਕੁਲ ਮੁਫ਼ਤ ਵਿੱਚ ਲੈ ਸਕਦੇ ਹੋ

ਦਿੱਲੀ: ਦੇਸ਼ ਵਿੱਚ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਅਸਮਾਨ ਤੱਕ ਪਹੁੰਚ ਗਈਆਂ ਨੇ, ਪੈਟਰੋਲ ਦੇ 100 ਰੁਪਏ ਪਹੁੰਚਣ ਤੋਂ ਬਾਅਦ ਸਰਕਾਰ ਵੀ ਹਰਕਤ ਵਿੱਚ ਆ ਗਈ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਟੈਕਸਾਂ ਵਿੱਚ ਕਟੌਤੀ ਦੀ ਵਕਾਲਤ ਕਰ ਰਹੇ ਨੇ, ਪਰ ਰਾਹਤ ਕਦੋਂ ਮਿਲਣੀ ਹੈ, ਦੀ ਉਮੀਦ ਬਹੁਤੀ ਦੂਰ ਨਹੀਂ ਹੈ।

50 ਲੀਟਰ ਪੈਟਰੋਲ ਬਿਲਕੁਲ ਮੁਫ਼ਤ!

ਫਿਰ ਵੀ, ਨਿਰਾਸ਼ ਹੋਣ ਦੀ ਕੋਈ ਜ਼ਰੂਰਤ ਨਹੀਂ ਹੈ, ਕਿਉਂਕਿ ਇੱਕ ਯੋਜਨਾ ਹੈ ਜਿਸ ਦੇ ਤਹਿਤ ਜੇ ਤੁਸੀਂ ਚਾਹੋ ਤਾਂ  ਪੂਰੇ ਸਾਲ ਵਿੱਚ 50 ਲੀਟਰ ਪੈਟਰੋਲ ਬਿਲਕੁਲ ਮੁਫ਼ਤ ਵਿੱਚ ਲੈ ਸਕਦੇ ਹੋ, ਬਸ਼ਰਤੇ ਤੁਹਾਡੇ ਕੋਲ Indian Oil, Hdfc Bank ਦਾ Credit Card  (IndianOil HDFC Bank Credit Card) ਹੋਵੇ,   Hdfc Bank  ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਦੇ ਮੁਤਾਬਿਕ, ਪੈਟਰੋਲ ਭਰਵਾਉਣ 'ਤੇ ਤੁਸੀਂ ਕਰੈਡਿਟ ਕਾਰਡ ਦੀ ਵਰਤੋਂ ਕਰਦੇ ਹੋ ਤਾਂ  ਫਿਊਲ ਪੁਆਇੰਟ ਮਿਲਦੇ ਨੇ

ਖਰੀਦਦਾਰੀ 'ਤੇ ਮਿਲਦੇ ਨੇ Points 

ਜਦੋਂ ਤੁਸੀਂ ਇਸ ਕ੍ਰੈਡਿਟ ਕਾਰਡ ਨਾਲ ਪੈਟਰੋਲ ਖਰੀਦ ਦੇ ਹੋ ਤਾਂ ਤੁਹਾਨੂੰ ਇਸ ਦੇ 5% ਫਿਊਲ ਪੁਆਇੰਟਸ  ਮਿਲਦੇ ਨੇ ਪਹਿਲੇ 6 ਮਹੀਨਿਆਂ ਵਿੱਚ ਹਰ ਮਹੀਨੇ ਵੱਧ ਤੋਂ ਵੱਧ 50 ਫਿਊਲ ਪੁਆਇੰਟ ਇੰਡੀਅਨ ਆਇਲ ਦੀਆਂ ਦੁਕਾਨਾਂ 'ਤੇ ਉਪਲਬਧ ਹੁੰਦੇ ਨੇ, 6  ਮਹੀਨਿਆਂ ਬਾਅਦ, ਤੁਸੀਂ ਵੱਧ ਤੋਂ ਵੱਧ 150 ਫਿਊਲ ਪੁਆਇੰਟ ਪ੍ਰਾਪਤ ਕਰ ਸਕਦੇ ਹੋ, ਇਸ ਤੋਂ ਇਲਾਵਾ, ਹੋਰ ਖਰੀਦਦਾਰੀ 'ਤੇ ਵੀ 150 ਰੁਪਏ ਖਰਚਣ ਲਈ 1 ਫਿਊਲ ਪੁਆਇੰਟ ਜੁੜ ਜਾਂਦੇ ਹੈ, ਤੁਸੀਂ ਇਨ੍ਹਾਂ ਪੁਆਇੰਟ ਨੂੰ ਰੀਡੀਮ ਕਰ  ਕੇ ਸਾਲਾਨਾ 50 ਲੀਟਰ ਪੈਟਰੋਲ ਅਤੇ ਡੀਜ਼ਲ ਪ੍ਰਾਪਤ ਕਰ ਸਕਦੇ ਹੋ.

Indian Oil HDFC Bank Credit Card ਕਾਰਡ ਦੀ ਫ਼ੀਸ

ਪਰ ਤੁਹਾਨੂੰ ਇਹ ਕਾਰਡ ਮੁਫਤ ਨਹੀਂ ਮਿਲੇਗਾ, ਇਸ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣ ਵੇਲੇ  ਤੁਹਾਨੂੰ   ਫ਼ੀਸ ਵਜੋਂ  500 ਰੁਪਏ ਅਤੇ GST ਦੇਣੀ ਹੋਵੇਗੀ, ਬੈਂਕ ਕੋਲ ਇਸ ਕਾਰਡ ਨਾਲ ਜੁੜੇ ਸਾਰੇ ਅਧਿਕਾਰ ਹੋਣਗੇ, ਇਸ ਕਾਰਡ ਲਈ 21 ਸਾਲ ਤੋਂ 60 ਸਾਲ ਦੇ ਗਾਹਕ ਅਰਜ਼ੀ ਦੇ ਸਕਦੇ ਨੇ, ਜੇ ਤੁਸੀਂ ਕੰਮ ਕਰਦੇ ਹੋ  ਤਾਂ ਤੁਹਾਡੀ ਕੁੱਲ ਆਮਦਨ ਘੱਟੋ ਘੱਟ 10,000 ਰੁਪਏ ਹੋਣੀ ਚਾਹੀਦੀ ਹੈ, ਜੇ ਤੁਹਾਡਾ ਕਰੈਡਿਟ ਕਾਰਡ ਗੁੰਮ ਗਿਆ ਹੈ ਤਾਂ 24 ਘੰਟਿਆਂ ਦੇ ਅੰਦਰ ਇਸ ਦੀ ਸੂਚਨਾ ਜ਼ਰੂਰ ਦਿਓ, ਤੁਹਾਡੇ ਤੋਂ ਨਵੇਂ ਕਾਰਡ ਲਈ ਕੋਈ ਫੀਸ ਨਹੀਂ ਲਈ ਜਾਏਗੀ

ਇਨ੍ਹਾਂ ਸ਼ਹਿਰਾਂ ਵਿੱਚ ਨਹੀਂ ਕਰ ਸਕੋਗੇ ਵਰਤੋਂ

ਹਾਲਾਂਕਿ, ਇਹ ਕਰੈਡਿਟ ਕਾਰਡ ਦੀ ਸਹੂਲਤ ਸਿਰਫ ਚੁਣੇ ਸ਼ਹਿਰਾਂ ਵਿੱਚ ਉਪਲਬਧ ਹੈ, ਜੇ ਤੁਸੀਂ ਬੰਗਲੌਰ ਚੇਨਈ, ਦਿੱਲੀ, ਗੁਰੂਗਰਾਮ, ਮੁੰਬਈ (ਠਾਣੇ, ਵਸ਼ੀ ਸਮੇਤ), ਪੁਣੇ, ਹੈਦਰਾਬਾਦ (ਸਿਕੰਦਰਾਬਾਦ ਸਮੇਤ) ਵਿੱਚ ਰਹਿੰਦੇ ਹੋ, ਤਾਂ ਤੁਸੀਂ ਇਸ ਕਾਰਡ ਦੀ ਵਰਤੋਂ ਨਹੀਂ ਕਰ ਸਕੋਗੇ, HDFC ਬੈਂਕ ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਦੇ ਮੁਤਾਬਿਕ ਇੱਕ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜੇ ਤੁਸੀਂ ਕਾਰੋਬਾਰ ਕਰਦੇ ਹੋ, ਤਾਂ ਤੁਹਾਡੀ ਘੱਟੋ ਘੱਟ ਆਮਦਨ 6 ਲੱਖ ਰੁਪਏ ਸਾਲਾਨਾ ਹੋਵੇਗੀ ਤਾਂ ਹੀ ਤੁਸੀਂ ਇਸ ਕਾਰਡ ਲਈ ਅਰਜ਼ੀ ਦੇ ਸਕਦੇ ਹੋ.

WATCH LIVE TV

Trending news