Patiala News: ਪੁਲਿਸ ਨੇ ਮੁਲਜ਼ਮ ਪ੍ਰਮੋਦ ਕੁਮਾਰ ਉਰਫ ਧੀਰਾ, ਹੀਰਾ ਲਾਲ ਅਤੇ ਰਾਹੁਲ ਉਰਫ ਗੰਜਾ ਨੂੰ ਕਾਬੂ ਕਰ ਲਿਆ।
Trending Photos
Patiala News: ਪਟਿਆਲਾ ਪੁਲਿਸ ਦੇ ਵੱਲੋਂ ਗੁੰਮਸ਼ੁਦਾ ਵਿਅਕਤੀ ਦੇ ਅੰਨੇ ਕਤਲ ਦੀ ਗੁੱਥੀ ਸੁਲਝਾਈ ਲਈ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਿਓ, ਪੁੱਤ ਅਤੇ ਭਾਣਜੇ ਨੇ ਮਿਲਕੇ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ।
ਸੀਨੀਅਰ ਕਪਤਾਨ ਪੁਲਿਸ ਪਟਿਆਲਾ ਡਾ. ਨਾਨਕ ਸਿੰਘ ਨੇ ਪ੍ਰੈਸ ਕਾਨਫਰੰਸ ਰਾਂਹੀ ਦੱਸਿਆ ਕਿ ਮਿਤੀ 12.08.2024 ਨੂੰ ਮੁਦਈ ਅਵਤਾਰ ਸਿੰਘ ਪੁੱਤਰ ਜਾਗਰ ਸਿੰਘ ਵਾਸੀ ਨਗਾਰੀ ਥਾਣਾ ਸੋਹਾਣਾ ਨੇ ਬਾਬਾ ਦਸਿਆਣਾ ਵਿਖੇ ਆ ਕੇ ਆਪਣਾ ਬਿਆਨ ਲਿਖਾਇਆ ਕਿ ਉਸਦੇ ਮਾਮੇ ਦਾ ਲੜਕਾ ਕੇਸਰ ਸਿੰਘ ਉਮਰ 53 ਸਾਲ ਪਿਛਲੇ 10 ਸਾਲਾ ਤੋਂ ਸੂਰਾਂ ਦਾ ਕੰਮ ਕਰਦਾ ਸੀ, ਜਿਸ ਨੇ ਕਿ ਪਿਛਲੇ ਇੱਕ ਸਾਲ ਤੋ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਇੱਕ ਫਾਰਮ ਕਿਰਾਏ ਪਰ ਲੈ ਕਰ ਸੂਰਾ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ, ਜੋ ਵਧੀਆ ਚੱਲ ਰਿਹਾ ਸੀ ਅਤੇ ਮੁਦਈ ਦੀ ਕੇਸਰ ਸਿੰਘ ਨਾਲ ਫੋਨ ਪਰ ਵੀ ਗੱਲਬਾਤ ਹੁੰਦੀ ਰਹਿੰਦੀ ਸੀ। ਇਕ ਦਿਨ ਅਵਤਾਰ ਸਿੰਘ ਆਪਣੇ ਮਾਮੇ ਦੀ ਲੜਕੀ ਸੁਖਵਿੰਦਰ ਕੋਰ ਉਰਫ ਬੀਰੋ ਨਾਲ ਕੇਸਰ ਸਿੰਘ ਦਾ ਹਾਲ ਚਾਲ ਪੁਛਣ ਲਈ ਫਾਰਮ ਪਰ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਆਇਆ ਤਾਂ ਕੇਸਰ ਸਿੰਘ ਫਾਰਮ 'ਤੇ ਨਹੀ ਸੀ ਜੋ ਭਾਲ ਕਰਨ 'ਤੇ ਵੀ ਨਹੀਂ ਮਿਲਿਆ। ਜਿਸ ਤੋਂ ਉਨ੍ਹਾਂ ਨੂੰ ਸੱਕ ਹੋਇਆ ਅਤੇ ਥਾਣੇ ਵਿੱਚ ਸ਼ੱਕ ਦੇ ਅਧਾਰ 'ਤੇ ਕਿਸੇ ਨਾਮਲੂਮ ਵਿਅਕਤੀ/ਵਿਅਕਤੀਆਨ ਨੇ ਕੇਸਰ ਸਿੰਘ ਨੂੰ ਕਿਤੇ ਲੁਕਾ ਛੁਪਾ ਕੇ ਰੱਖਿਆ ਹੋਇਆ ਹੈ। ਜਿਸਦੇ ਬਿਆਨ ਦੇ ਅਧਾਰ 'ਤੇ ਪੁਲਿਸ ਨੇ ਥਾਣਾ ਪਸਿਆਣਾ ਵਿੱਚ ਮੁਕੱਦਮਾ ਦਰਜ ਕਰ ਲਿਆ ਸੀ।
ਮੁਕੱਦਮਾ ਦੀ ਤਫਤੀਸ ਦੌਰਾਨ ਹੀ ਥਾਣਾ ਪਸਿਆਣਾ ਦੇ ਇਕ ਹੋਰ ਵੱਖਰੇ ਮਾਮਲੇ ਵਿੱਚ ਥਾਣਾ ਪਸਿਆਣਾ ਦੀ ਤਫਤੀਸ਼ ਦੌਰਾਨ ਦੋਸ਼ੀ ਰਾਹੁਲ ਉਰਫ ਗੰਜਾ ਨੂੰ ਮਿਤੀ 14-8-2024 ਨੂੰ ਪ੍ਰੋਡਕਸ਼ਨ ਵਾਰੰਟ ਤਹਿਤ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਹੋਇਆ ਸੀ। ਦੋਸ਼ੀ ਰਾਹੁਲ ਉਰਫ ਗੰਜਾ ਉਕਤ ਨੇ ਮਿਤੀ 15-08-2024 ਨੂੰ ਪੁਛਗਿੱਛ ਦੌਰਾਨ ਦੱਸਿਆ ਕਿ ਪ੍ਰਮੋਦ ਕੁਮਾਰ ਉਰਫ ਧੀਰਾ ਜੋ ਉਸ ਦਾ ਮਾਮਾ ਲਗਦਾ ਹੈ ਅਤੇ ਹੀਰਾ ਲਾਲ ਉਸਦੇ ਮਾਮੇ ਦਾ ਲੜਕਾ ਹੈ। ਮਿਤੀ 22.06.2024 ਦੀ ਸ਼ਾਮ ਨੂੰ ਰਾਹੁਲ ਆਪਣੇ ਮਾਮੇ ਧੀਰੇ ਦੇ ਘਰ ਧੀਰੂ ਕੀ ਮਾਜਰੀ ਵਿਖੇ ਗਿਆ ਸੀ। ਰਾਹੁਲ ਦਾ ਮਾਮਾ ਧੀਰਾ ਜੋ ਕਿ ਪਿੰਡ ਰਿਵਾਸ ਬ੍ਰਾਹਮਣਾ ਵਿਖੇ ਕਿਰਾਏ ਦੇ ਫਾਰਮ ਤੇ ਸੂਰ ਪਾਲ ਰਿਹਾ ਸੀ ਅਤੇ ਜਿਸ ਦੇ ਨਾਲ ਹੀ ਇੱਕ ਹੋਰ ਸੂਰ ਫਾਰਮ ਬਣਿਆ ਹੋਇਆ ਹੈ, ਜਿਸ ਵਿੱਚ ਕੇਸਰ ਸਿੰਘ ਨਾਮ ਦਾ ਵਿਅਕਤੀ ਸੂਰ ਪਾਲ ਰਿਹਾ ਹੈ। ਜੋ ਉਕਤ ਤਿੰਨੋ ਵਿਅਕਤੀਆਂ ਰਾਹੁਲ ਉਰਫ ਗੰਜਾ, ਪ੍ਰਮੋਦ ਕੁਮਾਰ ਉਰਫ ਧੀਰਾ ਅਤੇ ਹੀਰਾ ਲਾਲ ਨੇ ਮਿਲਕੇ ਸਲਾਹ ਕੀਤੀ ਕਿ ਕੇਸਰ ਸਿੰਘ ਨੇ ਕਾਫੀ ਸੂਰ ਰੱਖੇ ਹੋਏ ਹਨ ਜੋ ਕੇਸਰ ਸਿੰਘ ਨੂੰ ਮਾਰ ਕੇ ਉਸ ਦੇ ਸੂਰ ਚੌਰੀ ਕਰਕੇ ਵੇਚ ਦੇਵਾਂਗੇ ਅਤੇ ਪ੍ਰਾਪਤ ਹੋਈ ਰਕਮ ਆਪਸ ਵਿੱਚ ਵੰਡ ਲਵਾਂਗੇ।
ਵਾਰਦਾਤ ਵਾਲੇ ਦਿਨ ਤਿੰਨੋਂ ਵਿਅਕਤੀਆਂ ਵੱਲੋਂ ਉਹਦੇ ਫਾਰਮ 'ਤੇ ਸੂਰ ਚੋਰੀ ਕਰਨ ਵਾਸਤੇ ਜਾਇਆ ਜਾਂਦਾ ਹੈ ਅਤੇ ਜਦੋਂ ਉਹ ਉੱਠਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹਨਾਂ ਵੱਲੋਂ ਉਸਨੂੰ ਉਥੇ ਕਤਲ ਕਰ ਦਿੱਤਾ ਜਾਂਦਾ ਹੈ, ਅਤੇ ਉਸ ਤੋਂ ਬਾਅਦ ਸਬੂਤ ਮਿਟਾਉਣ ਦੇ ਵਾਸਤੇ ਉਸੇ ਹੀ ਵਿਅਕਤੀ ਦਾ ਮੋਟਰਸਾਈਕਲ ਚੋਰੀ ਕਰਕੇ ਉਸ ਨੂੰ ਭਾਖੜਾ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ। ਅਤੇ ਭਾਖੜਾ ਦੇ ਵਿੱਚ ਹੁਣ ਪੰਜਾਬ ਪੁਲਿਸ ਦੇ ਵੱਲੋਂ ਮੋਟਰਸਾਈਕਲ ਰਿਕਵਰ ਕਰ ਲਿੱਤਾ ਗਿਆ ਹੈ। ਪਰ ਹਜੇ ਤੱਕ ਅਵਤਾਰ ਸਿੰਘ ਦੀ ਲਾਸ਼ ਬਰਾਮਦ ਨਹੀਂ ਹੋ ਪਾਈ ਹੈ ।