Advertisement
Photo Details/zeephh/zeephh1977366
photoDetails0hindi

Sweet Potato Benefits: ਸਰਦੀਆਂ 'ਚ ਬਿਮਾਰੀਆਂ ਨੂੰ ਕਰਨਾ ਹੈ ਦੂਰ ਤਾਂ ਖਾਓ ਇਹ ਮਿੱਠਾ ਫਲ, ਮਿਲਣਗੇ ਬਹੁਤ ਫਾਇਦੇ

Health Benefits of Sweet Potatoes: ਸ਼ਕਰਕੰਦੀ ਵਿਚ ਬਹੁਤ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ, ਇਸ ਤੋਂ ਇਲਾਵਾ ਇਸਨੂੰ ਖਾਣ ਨਾਲ ਸਰੀਰ ਨੂੰ ਅਦਭੁਤ ਊਰਜਾ ਮਿਲਦੀ ਹੈ.

Health Benefits of Sweet Potatoes

1/6
Health Benefits of Sweet Potatoes

ਸ਼ਕਰਕੰਦੀ ਨੂੰ ਮਿੱਠੇ ਆਲੂ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਦੇਖਣ ਵਿਚ ਆਲੂ ਵਰਗਾ ਹੁੰਦਾ ਹੈ ਪਰ ਖਾਣ ਵਿਚ ਮਿੱਠਾ ਹੁੰਦਾ ਹੈ. ਸਰਦੀਆਂ ਵਿਚ ਇਸਨੂੰ ਖਾਣ ਨਾਲ ਸਰੀਰ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਹਨ। 

ਸਰੀਰ ਨੂੰ ਮਿਲਦੀ ਹੈ ਊਰਜਾ

2/6
ਸਰੀਰ ਨੂੰ ਮਿਲਦੀ ਹੈ ਊਰਜਾ

ਸਰਦੀਆਂ ਦੇ ਮੌਸਮ ਵਿੱਚ ਲੋਕਾਂ ਨੂੰ ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ ਪੈਂਦਾ ਹੈ। ਅਜਿਹੇ ਮੌਸਮ ਵਿੱਚ ਸਰੀਰ ਨੂੰ ਊਰਜਾ ਦੀ ਜ਼ਿਆਦਾ ਲੋੜ ਹੁੰਦੀ ਹੈ। ਸ਼ਕਰਕੰਦੀ ਇਹ ਹਲਕੇ ਗੁਲਾਬੀ ਰੰਗ ਦਾ ਹੁੰਦੀ ਹੈ। ਸ਼ਕਰਕੰਦੀ ਨੂੰ ਮਿੱਠੇ ਆਲੂ ਵੀ ਕਿਹਾ ਜਾਂਦਾ ਹੈ। 

ਸ਼ਕਰਕੰਦੀ ਵਿੱਚ ਪੌਸ਼ਟਿਕ ਤੱਤ

3/6
ਸ਼ਕਰਕੰਦੀ ਵਿੱਚ ਪੌਸ਼ਟਿਕ ਤੱਤ

ਸ਼ਕਰਕੰਦੀ ਪ੍ਰੋਟੀਨ, ਵਿਟਾਮਿਨ, ਖਣਿਜ ਅਤੇ ਫਾਈਬਰ ਦਾ ਇੱਕ ਵਧੀਆ ਸਰੋਤ ਹੈ। ਸ਼ਕਰਕੰਦੀ ਨੂੰ ਸਿਹਤ ਲਈ ਵਰਦਾਨ ਮੰਨਿਆ ਜਾਂਦਾ ਹੈ। ਭਰਪੂਰ ਐਂਟੀਆਕਸੀਡੈਂਟਸ ਦੇ ਨਾਲ, ਇਸ ਵਿੱਚ ਸਟਾਰਚ, ਪ੍ਰੋਟੀਨ, ਪੋਟਾਸ਼ੀਅਮ, ਕਾਪਰ, ਵਿਟਾਮਿਨ ਏ, ਬੀ, ਸੀ ਅਤੇ ਈ ਵਰਗੇ ਪੌਸ਼ਟਿਕ ਤੱਤ ਵੀ ਹੁੰਦੇ ਹਨ। ਸ਼ਕਰਕੰਦੀ ਵਿੱਚ ਚਰਬੀ ਅਤੇ ਕਾਰਬੋਹਾਈਡ੍ਰੇਟਸ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਜੋ ਇਸਨੂੰ ਆਲੂ ਦੇ ਮੁਕਾਬਲੇ ਜ਼ਿਆਦਾ ਸਿਹਤਮੰਦ ਬਣਾਉਂਦਾ ਹੈ। 

ਆਇਰਨ ਦੀ ਕਮੀ ਨੂੰ ਕਰਦਾ ਦੂਰ

4/6
ਆਇਰਨ ਦੀ ਕਮੀ ਨੂੰ ਕਰਦਾ ਦੂਰ

ਸ਼ਕਰਕੰਦੀ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਹੁੰਦਾ ਹੈ। ਆਇਰਨ ਦੀ ਕਮੀ ਦੇ ਕਾਰਨ ਸਾਡੇ ਸਰੀਰ ਵਿੱਚ ਊਰਜਾ ਦੀ ਕਮੀ ਹੁੰਦੀ ਹੈ, ਇਹ ਇਮਿਊਨਿਟੀ ਉੱਤੇ ਵੀ ਅਸਰ ਪਾਉਂਦੀ ਹੈ। ਸ਼ਕਰਕੰਦੀ ਆਇਰਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦਾ ਹੈ।

ਬਲੱਡ ਸ਼ੂਗਰ ਵਿੱਚ ਮਦਦਗਾਰ

5/6
ਬਲੱਡ ਸ਼ੂਗਰ ਵਿੱਚ ਮਦਦਗਾਰ

ਸ਼ਕਰਕੰਦੀ 'ਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜੋ ਟਾਈਪ 2 ਡਾਇਬਟੀਜ਼ ਵਾਲੇ ਲੋਕਾਂ ਵਿੱਚ ਬਲੱਡ ਸ਼ੂਗਰ, ਲਿਪਿਡ ਅਤੇ ਇਨਸੁਲਿਨ ਦੇ ਪੱਧਰ ਨੂੰ ਸੁਧਾਰਨ ਵਿੱਚ ਵੀ ਮਦਦ ਕਰਦਾ ਹੈ।

ਕਿਡਨੀ ਨੂੰ ਸਿਹਤਮੰਦ ਰੱਖਣ ਲਈ

6/6
ਕਿਡਨੀ ਨੂੰ ਸਿਹਤਮੰਦ ਰੱਖਣ ਲਈ

ਸ਼ਕਰਕੰਦੀ ਵਿੱਚ ਕੈਰੋਟੀਨ ਹੁੰਦਾ ਹੈ, ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ ਅਤੇ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦਾ ਹੈ ਅਤੇ ਇਹ ਕਿਡਨੀ ਨੂੰ ਸਿਹਤਮੰਦ ਰੱਖਣ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ।