ITR Rejection Reasons: ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਖ 31 ਜੁਲਾਈ 2024 ਹੈ। ITR ਭਰਦੇ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਨਹੀਂ ਤਾਂ ਤੁਹਾਡੀ ਫਾਈਲ ਰਿਜੈਕਟ ਹੋ ਸਕਦੀ ਹੈ, ਜਿਸਦੇ ਕਰਕੇ ਤੁਹਾਨੂੰ ਇਨਕਮ ਟੈਕਸ ਰਿਟਰਨ ਦਾ ਦਾਅਵਾ ਕਰਨ ਵੇਲੇ ਮੁਸ਼ਕਲ ਆ ਸਕਦੀ ਹੈ। ITR ਭਰਨ ਵੇਲੇ ਤੁਸੀਂ ਆਪਣੀ ਸਾਰੀ ਜਾਣਕਾਰੀ ਆਪਣੇ ਦਸਤਾਵੇਜ਼ ਤੋਂ ਵੇਖ ਕੇ ਹੀ ਭਰੋ। ਤੁਹਾਨੂੰ ਆਪਣੀ ਵਿਅਕਤੀਗਤ ਜਾਣਕਾਰੀ ਜਿਵੇਂ ਕਿ ਆਪਣਾ ਨਾਮ, ਪੈਨ ਨੰਬਰ (PAN) ਜਾਂ ਫਿਰ ਸੰਪਰਕ ਦੀ ਜਾਣਕਾਰੀ ਬਹੁਤ ਹੀ ਧਿਆਨ ਨਾਲ ਅਤੇ ਸਹੀ ਭਰਨੀ ਚਾਹੀਦੀ ਹੈ ਨਹੀਂ ਤਾਂ ਤੁਹਾਡੀ ITR ਰਿਜੈਕਟ ਹੋ ਸਕਦੀ ਹੈ।
ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਖ 31 ਜੁਲਾਈ 2024 ਹੈ। ITR ਭਰਦੇ ਸਮੇਂ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਨਹੀਂ ਤਾਂ ਤੁਹਾਡੀ ਫਾਈਲ ਰਿਜੈਕਟ ਹੋ ਸਕਦੀ ਹੈ, ਜਿਸਦੇ ਕਰਕੇ ਤੁਹਾਨੂੰ ਇਨਕਮ ਟੈਕਸ ਰਿਟਰਨ ਦਾ ਦਾਅਵਾ ਕਰਨ ਵੇਲੇ ਮੁਸ਼ਕਲ ਆ ਸਕਦੀ ਹੈ। ITR ਭਰਨ ਵੇਲੇ ਤੁਸੀਂ ਆਪਣੀ ਸਾਰੀ ਜਾਣਕਾਰੀ ਆਪਣੇ ਦਸਤਾਵੇਜ਼ ਤੋਂ ਵੇਖ ਕੇ ਹੀ ਭਰੋ। ਤੁਹਾਨੂੰ ਆਪਣੀ ਵਿਅਕਤੀਗਤ ਜਾਣਕਾਰੀ ਜਿਵੇਂ ਕਿ ਆਪਣਾ ਨਾਮ, ਪੈਨ ਨੰਬਰ (PAN) ਜਾਂ ਫਿਰ ਸੰਪਰਕ ਦੀ ਜਾਣਕਾਰੀ ਬਹੁਤ ਹੀ ਧਿਆਨ ਨਾਲ ਅਤੇ ਸਹੀ ਭਰਨੀ ਚਾਹੀਦੀ ਹੈ ਨਹੀਂ ਤਾਂ ਤੁਹਾਡੀ ITR ਰਿਜੈਕਟ ਹੋ ਸਕਦੀ ਹੈ।
ਭਰੀ ਹੋਈ ITR ਦੀ ਜਾਣਕਾਰੀ ਅਤੇ ਫਾਰਮ 16/16A ਜੋ ਕਿ ਤੁਹਾਡਾ ਰੁਜ਼ਗਾਰਦਾਤਾ (employer) ਦਿੰਦਾ ਹੈ। ਉਸ 'ਚ ਅੰਤਰ ਹੋਣ ਕਾਰਨ ਵੀ ਤੁਹਾਡੀ ITR ਰਿਜੈਕਟ ਹੋ ਸਕਦੀ ਹੈ। ਇਸਦੇ ਲਈ ਤੁਸੀ ਸਭ ਜਗ੍ਹਾ ਸਹੀ ਅਤੇ ਉਹੀ ਜਾਣਕਾਰੀ ਭਰੋ ਜੋ ਤੁਹਾਡੇ ਫਾਰਮ 16/16A 'ਚ ਹੈ। ਇਸ ਤੋਂ ਇਲਾਵਾ ਕਈ ਵਾਰੀ ਫਾਰਮ ਭਰਦੇ ਸਮੇਂ ਬੈਂਕ ਖਾਤੇ ਦੀ ਜਾਣਕਾਰੀ ਵੀ ਗ਼ਲਤ ਭਾਰੀ ਜਾਂਦੀ ਹੈ, ਜਿਸਦੇ ਕਾਰਨ ITR ਰਿਜੈਕਟ ਹੋ ਜਾਂਦੀ ਹੋ।
ਆਪਣੀ ਸਾਰੀ ਇਨਕਮ ਦੇ ਜ਼ਰੀਏ ਦਾ ਖੁਲਾਸਾ ਨਾ ਕਰਨਾ ਵੀ ਤੁਹਾਡੀ ਇਨਕਮ ਟੈਕਸ ਰਿਟਰਨ ਰਿਜੈਕਟ ਕਰਵਾ ਸਕਦੀ ਹੈ। ਤੁਹਾਨੂੰ ITR ਭਰਦੇ ਸਮੇਂ ਤੁਹਾਨੂੰ ਆਪਣੀ ਇਨਕਮ ਦੀ ਸਾਰੀ ਸਹੀ ਜਾਣਕਾਰੀ ਭਰਨੀ ਚਾਹੀਦੀ ਹੈ। ਜਿਹੜੀ ਇਨਕਮ ਤੁਹਾਨੂੰ ਕਿਰਾਏ, ਬਿਆਜ, ਪੂੰਜੀ ਦੇ ਲਾਭ ਤੋਂ ਹੁੰਦੀ ਹੈ ਉਹ ਵੀ ਭਰਨੀ ਜ਼ਰੂਰੀ ਹੈ। ਇਨਕਮ ਦੇ ਹਿਸਾਬ ਨਾਲ ਇਹਨਾਂ ਫਾਰਮਾਂ ਨੂੰ ਵੱਖ-ਵੱਖ ਸ਼੍ਰੇਣੀ ਵਿਚ ਵੰਡਿਆ ਗਿਆ ਹੈ। ਤੁਹਾਨੂੰ ਆਪਣੀ ਇਨਕਮ ਦੇ ਹਿਸਾਬ ਨਾਲ ਫਾਰਮ ਦਾ ਚੋਣ ਕਰਨ ਤੋਂ ਬਾਅਦ ਸਹੀ ਫਾਰਮ ਭਰਨਾ ਚਾਹੀਦਾ।
ITR ਨੂੰ ਜਮਾਂ ਕਰਾ ਦੇਣ ਨਾਲ ਕੰਮ ਨਹੀਂ ਖਤਮ ਹੁੰਦਾ, ਉਸਦੀ ਤਸਦੀਕ ਕਰਨੀ ਵੀ ਜ਼ਰੂਰੀ ਹੁੰਦੀ ਹੈ। ਇਹ ਵੀ ਇਕ ਕਾਰਨ ਹੈ ਜਿਸਦੇ ਕਰਕੇ ITR ਰਿਜੈਕਟ ਹੋ ਸਕਦੀ ਹੈ। ਇਨਕਮ ਟੈਕਸ ਡਿਪਾਰਟਮੈਂਟ ਤੁਹਾਡੇ ਤੋਂ ਤੁਹਾਡੀ ITR 'ਚ ਕੀਤੇ ਦਾਅਵਿਆਂ ਨੂੰ ਚੈੱਕ ਕਰਨ ਲਈ ਸਹਾਇਕ ਦਸਤਾਵੇਜ਼ ਦੀ ਮੰਗ ਕਰਦੀ ਹੈ। ਅਤੇ ਜੇਕਰ ਇਹ ਦਸਤਾਵੇਜ਼ ਸਮਾਂ ਰਹਿੰਦਿਆਂ ਨਾ ਦਿੱਤੇ ਜਾਣ ਤਾਂ ਵੀ ITR ਰਿਜੈਕਟ ਹੋ ਸਕਦੀ ਹੈ।
ਟੈਕਸ ਕਾਨੂੰਨਾਂ ਦੀ ਪਾਲਣਾ ਨਾ ਕਰਨਾ, ਜਿਵੇਂ ਕਿ ਐਡਵਾਂਸ ਟੈਕਸ ਦਾ ਭੁਗਤਾਨ ਨਾ ਕਰਨਾ ਜਾਂ ਟੈਕਸ ਜ਼ਿੰਮੇਵਾਰੀਆਂ ਨੂੰ ਪੂਰਾ ਨਾ ਕਰਨਾ ਵੀ ITR ਰਿਜੈਕਟ ਹੋਣ ਦਾ ਕਾਰਨ ਬਣ ਸਕਦੀ ਹੈ। ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਤੁਹਾਨੂੰ ਆਪਣੀ ਇਨਕਮ ਟੈਕਸ ਰਿਟਰਨ ਨੂੰ 31 ਜੁਲਾਈ 2024 ਤੋਂ ਪਹਿਲਾਂ ਭਰਨਾ ਜ਼ਰੂਰੀ ਹੈ ਨਹੀਂ ਤਾਂ ਤੁਹਾਡੇ ਲਈ ਮੁਸ਼ਕਿਲ ਹੋ ਸਕਦੀ ਹੈ।
ਭੁਗਤਾਨਯੋਗ ਟੈਕਸ, ਕਟੌਤੀਆਂ ਦਾ ਦਾਅਵਾ ਜਾਂ ਹੋਰ ਵਿੱਤੀ ਅੰਕੜਿਆਂ ਵਿੱਚ ਗਿਣਤੀ ਦੀਆਂ ਗਲਤੀਆਂ ਅਸਵੀਕਾਰ ਕਰਨ ਦਾ ਕਾਰਨ ਬਣ ਸਕਦੀਆਂ ਹਨ। ਇਸ ਲਈ ਤੁਹਾਨੂੰ ਸਹੀ ਤਰੀਕੇ ਸਾਰੇ ਅੰਕੜੇ ਗਿਣਕੇ ਹੀ ITR ਭਰਨੀ ਚਾਹੀਦਾ ਹੈ।
ट्रेन्डिंग फोटोज़