International News: ਪੀਐਮ ਮੋਦੀ ਨੇ G-20 'ਚ ਕੈਨੇਡਾ ਕੋਲ ਖ਼ਾਲਿਸਤਾਨੀ ਸਰਗਰਮੀਆਂ ਦਾ ਮੁੱਦਾ ਉਠਾਇਆ; ਟਰੂਡੋ ਨੇ ਕਹੀ ਵੱਡੀ ਗੱਲ
Advertisement
Article Detail0/zeephh/zeephh1864754

International News: ਪੀਐਮ ਮੋਦੀ ਨੇ G-20 'ਚ ਕੈਨੇਡਾ ਕੋਲ ਖ਼ਾਲਿਸਤਾਨੀ ਸਰਗਰਮੀਆਂ ਦਾ ਮੁੱਦਾ ਉਠਾਇਆ; ਟਰੂਡੋ ਨੇ ਕਹੀ ਵੱਡੀ ਗੱਲ

International News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੌਰਾਨ ਬਰਤਾਨੀਆ ਤੇ ਕੈਨੇਡਾ ਵਿੱਚ ਖਾਲਿਸਤਾਨੀ ਸਰਗਰਮੀਆਂ ਵਧਣ ਦਾ ਮੁੱਦਾ ਉਠਾਇਆ।

International News: ਪੀਐਮ ਮੋਦੀ ਨੇ G-20 'ਚ ਕੈਨੇਡਾ ਕੋਲ ਖ਼ਾਲਿਸਤਾਨੀ ਸਰਗਰਮੀਆਂ ਦਾ ਮੁੱਦਾ ਉਠਾਇਆ; ਟਰੂਡੋ ਨੇ ਕਹੀ ਵੱਡੀ ਗੱਲ

International News:  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸੰਮੇਲਨ ਦੌਰਾਨ ਬਰਤਾਨੀਆ ਤੇ ਕੈਨੇਡਾ ਵਿੱਚ ਖਾਲਿਸਤਾਨੀ ਸਰਗਰਮੀਆਂ ਵਧਣ ਦਾ ਮੁੱਦਾ ਉਠਾਇਆ। ਸੂਤਰਾਂ ਮੁਤਾਬਕ ਦੁਵੱਲੀ ਪੱਧਰ ਦੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨੇ ਦੋਵਾਂ ਦੇਸ਼ਾਂ ਵਿੱਚ ਵੱਧ ਰਹੇ ਖਾਲਿਸਤਾਨੀ ਸਮਰਥਕਾਂ ਅਤੇ ਭਾਰਤ ਵਿਰੁੱਧ ਸਾਜ਼ਿਸ਼ਾਂ ਬਾਰੇ ਚਿੰਤਾ ਜ਼ਾਹਿਰ ਕੀਤੀ।

ਭਾਰਤ ਨੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਖਾਲਿਸਤਾਨੀ ਗਤੀਵਿਧੀਆਂ ਨੂੰ ਰੋਕਣ ਅਤੇ ਭਾਰਤ ਵਿਰੁੱਧ ਪ੍ਰਦਰਸ਼ਨ ਬੰਦ ਕਰਨ ਦੀ ਮੰਗ ਕੀਤੀ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਹੈ। 

ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਹੀ ਬ੍ਰਿਟਿਸ਼ ਪੀਐਮ ਸੁਨਕ ਨੇ ਖਾਲਿਸਤਾਨੀਆਂ ਖਿਲਾਫ ਸਖ਼ਤ ਕਾਰਵਾਈ ਕਰਨ ਲਈ ਵੱਖਰੇ ਫੰਡ ਦਾ ਗਠਨ ਕੀਤਾ ਹੈ। ਕੈਨੇਡੀਅਨ ਪੀਐਮ ਜਸਟਿਨ ਟਰੂਡੋ ਨੇ ਵੀ ਪੀਐਮ ਮੋਦੀ ਦੀ ਗੱਲ ਸੁਣੀ ਪਰ ਉਹ ਇਸ ਮੁੱਦੇ 'ਤੇ ਰੱਖਿਆਤਮਕ ਨਜ਼ਰ ਆਇਆ। ਜਦਕਿ ਰਿਸ਼ੀ ਸੁਨਕ ਨੇ ਭਾਰਤ ਨੂੰ ਖਾਲਿਸਤਾਨੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

ਖਾਲਿਸਤਾਨੀ ਅੱਤਵਾਦੀ ਤੇ "ਵਿਦੇਸ਼ੀ ਦਖਲਅੰਦਾਜ਼ੀ" 'ਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ, "ਦੋਵੇਂ ਮੁੱਦੇ ਉਨ੍ਹਾਂ ਸਾਹਮਣੇ ਆਏ ਹਨ। ਪਿਛਲੇ ਕੁਝ ਸਾਲਾਂ ਦੌਰਾਨ ਪੀਐਮ ਮੋਦੀ ਨਾਲ ਇਨ੍ਹਾਂ ਦੋਵਾਂ ਮੁੱਦਿਆਂ 'ਤੇ ਕਈ ਵਾਰ ਗੱਲਬਾਤ ਕੀਤੀ ਹੈ।" ਉਨ੍ਹਾਂ ਕਿਹਾ ਕਿ ਕੈਨੇਡਾ ਹਮੇਸ਼ਾ ਪ੍ਰਗਟਾਵੇ ਦੀ ਆਜ਼ਾਦੀ ਨੂੰ ਤਰਜੀਹ ਦਿੰਦਾ ਹੈ।

ਇਹ ਵੀ ਪੜ੍ਹੋ : Delhi Liquor Scam: ਦਿੱਲੀ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ- CBI ਨੇ ਪੰਜਾਬ ਦੇ 10 ਅਧਿਕਾਰੀਆਂ ਨੂੰ ਕੀਤਾ ਤਲਬ

ਜ਼ਮੀਰ ਦੀ ਆਜ਼ਾਦੀ ਤੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦੀ ਆਜ਼ਾਦੀ ਦੀ ਰੱਖਿਆ ਕਰੇਗਾ। ਇਹ ਸਾਡੇ ਲਈ ਬਹੁਤ ਮਹੱਤਵਪੂਰਨ ਹੈ। ਅਸੀਂ ਹਮੇਸ਼ਾ ਹਿੰਸਾ ਨੂੰ ਰੋਕਣ ਅਤੇ ਨਫ਼ਰਤ ਨੂੰ ਪਿੱਛੇ ਧੱਕਣ ਲਈ ਤਿਆਰ ਹਾਂ। ਮੈਨੂੰ ਲੱਗਦਾ ਹੈ ਕਿ ਇਹ ਭਾਈਚਾਰੇ ਦਾ ਮੁੱਦਾ ਹੈ। ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ ਕੁਝ ਲੋਕਾਂ ਦੀਆਂ ਕਾਰਵਾਈਆਂ ਸਮੁੱਚੇ ਭਾਈਚਾਰੇ ਜਾਂ ਕੈਨੇਡਾ ਦੀ ਨੁਮਾਇੰਦਗੀ ਨਹੀਂ ਕਰਦੀਆਂ ਹਨ। ਇਸਦੇ ਉਲਟ ਅਸੀਂ ਕਾਨੂੰਨ ਦੇ ਰਾਜ ਦਾ ਸਤਿਕਾਰ ਕਰਨ ਦੀ ਮਹੱਤਤਾ ਨੂੰ ਵੀ ਉਜਾਗਰ ਕੀਤਾ ਅਤੇ ਅਸੀਂ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਵੀ ਗੱਲ ਕੀਤੀ।

ਇਹ ਵੀ ਪੜ੍ਹੋ : Phagwara News: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਖੜ੍ਹੇ ਨੌਜਵਾਨਾਂ 'ਤੇ ਹਮਲਾ, ਚੱਲੀਆਂ ਗੋਲੀਆਂ; ਇੱਕ ਦੀ ਮੌਤ

Trending news