Rozgar Mela: PM ਨਰਿੰਦਰ ਮੋਦੀ ਨੇ 'ਰੁਜ਼ਗਾਰ ਮੇਲੇ' ਦੇ ਤਹਿਤ ਵੰਡੇ 51,000 ਨਿਯੁਕਤੀ ਪੱਤਰ
Advertisement
Article Detail0/zeephh/zeephh1844608

Rozgar Mela: PM ਨਰਿੰਦਰ ਮੋਦੀ ਨੇ 'ਰੁਜ਼ਗਾਰ ਮੇਲੇ' ਦੇ ਤਹਿਤ ਵੰਡੇ 51,000 ਨਿਯੁਕਤੀ ਪੱਤਰ

PM Modi at Rozgar Mela: ਇਸ ਦੌਰਾਨ PM ਨਰਿੰਦਰ ਮੋਦੀ ਨੇ ਕਿਹਾ ਕਿ "ਮੈਂ ਉਹਨਾਂ ਨੂੰ ਇਸ ਅੰਮ੍ਰਿਤ ਕਾਲ ਵਿੱਚ ਭਾਰਤ ਦੇ ਲੋਕਾਂ ਦਾ ‘ਅੰਮ੍ਰਿਤ ਰਕਸ਼ਕ’ ਆਖਦਾ ਹਾਂ।"

Rozgar Mela: PM ਨਰਿੰਦਰ ਮੋਦੀ ਨੇ 'ਰੁਜ਼ਗਾਰ ਮੇਲੇ' ਦੇ ਤਹਿਤ ਵੰਡੇ 51,000 ਨਿਯੁਕਤੀ ਪੱਤਰ

PM Narendra Modi distributes appointment letters during Rozgar Mela news: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਰੁਜ਼ਗਾਰ ਮੇਲੇ ਦੇ ਤਹਿਤ ਸਰਕਾਰੀ ਵਿਭਾਗਾਂ ਅਤੇ ਸੰਸਥਾਵਾਂ ਵਿੱਚ 51,000 ਨਵੀਆਂ ਭਰਤੀਆਂ ਨੂੰ ਨਿਯੁਕਤੀ ਪੱਤਰ ਵੰਡੇ ਗਏ। 

ਇਸ ਦੌਰਾਨ ਉਨ੍ਹਾਂ ਕਿਹਾ ਕਿ "ਨੌਜਵਾਨ ਦੇਸ਼ ਦੀ ਸੇਵਾ ਕਰਨ ਦੀ ਇੱਛਾ ਰੱਖਦੇ ਹਨ। ਮੈਂ ਉਨ੍ਹਾਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜਿਨ੍ਹਾਂ ਨੂੰ ਅੱਜ ਨਿਯੁਕਤੀ ਪੱਤਰ ਮਿਲੇ ਹਨ। ਮੈਂ ਉਹਨਾਂ ਨੂੰ ਇਸ ਅੰਮ੍ਰਿਤ ਕਾਲ ਵਿੱਚ ਭਾਰਤ ਦੇ ਲੋਕਾਂ ਦਾ ‘ਅੰਮ੍ਰਿਤ ਰਕਸ਼ਕ’ ਆਖਦਾ ਹਾਂ।"

ਇਸੇ ਤਰ੍ਹਾਂ ਉਨ੍ਹਾਂ ਇਹ ਵੀ ਕਿਹਾ ਕਿ "ਵੋਕਲ ਫਾਰ ਲੋਕਲ ਦੇ ਤਹਿਤ, ਸਰਕਾਰ ਮੇਡ-ਇਨ-ਇੰਡੀਆ ਲੈਪਟਾਪਾਂ ਅਤੇ ਕੰਪਿਊਟਰਾਂ ਦੀ ਖਰੀਦ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਇਸ ਨਾਲ ਉਤਪਾਦਨ ਵਧੀਆ ਹੈ ਅਤੇ ਨੌਕਰੀ ਦੇ ਨਵੇਂ ਮੌਕੇ ਵੀ ਪੈਦਾ ਹੋਏ ਹਨ।"

ਚੰਡੀਗੜ੍ਹ ਵਿੱਚ ਅਨੁਰਾਗ ਠਾਕੁਰ ਨੇ ਨਿਕ ਬਲਾਂ ਦੇ 231 ਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ! 

ਇਸ ਦੌਰਾਨ ਚੰਡੀਗੜ੍ਹ ਵਿਖੇ ਭਾਜਪਾ ਲੀਡਰ ਅਨੁਰਾਗ ਠਾਕੁਰ ਵੱਲੋਂ ਅਰਧ ਸੈਨਿਕ ਬਲਾਂ ਦੇ 231 ਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਇਸ ਮੌਕੇ ਬੋਲਦਿਆਂ ਕੇਂਦਰੀ ਮੰਤਰੀ ਨੇ ਸਰਹੱਦ ਪਾਰੋਂ ਆਉਣ ਵਾਲੇ ਡਰੋਨਾਂ ਅਤੇ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਨੂੰ ਲੈ ਕੇ ਜਾਣ ਨੂੰ ਸੁਰੱਖਿਆ ਬਲਾਂ ਲਈ ਇੱਕ "ਵੱਡੀ ਚੁਣੌਤੀ" ਦੱਸਿਆ। 

ਉਨ੍ਹਾਂ ਨਵੇਂ ਭਰਤੀ ਹੋਏ ਨੌਜਵਾਨਾਂ ਨੂੰ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਇਹ ਵੀ ਕਿਹਾ ਕਿ ਜੋ ਲੋਕ CISF 'ਚ ਸ਼ਾਮਲ ਹੋਣ ਜਾ ਰਹੇ ਹਨ, ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਵਾਈ ਅੱਡੇ 'ਤੇ ਇੱਕ ਛੋਟੀ ਜਿਹੀ ਗਲਤੀ ਪੂਰੇ ਦੇਸ਼ ਲਈ ਵੱਡੀ ਸਮੱਸਿਆ ਪੈਦਾ ਕਰ ਸਕਦੀ ਹੈ।

ਇਹ ਵੀ ਪੜ੍ਹੋ: Neeraj Chopra Gold: ਨੀਰਜ ਚੋਪੜਾ ਨੇ ਮੁੜ ਰੱਚਿਆ ਇਤਿਹਾਸ! ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਣ ਵਾਲਾ ਬਣਿਆ ਪਹਿਲਾ ਭਾਰਤੀ

ਇਹ ਵੀ ਪੜ੍ਹੋ:  Giani Jagtar Singh Death News: ਗਿਆਨੀ ਜਗਤਾਰ ਸਿੰਘ ਦੀ ਮੌਤ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਤਾਇਆ ਦੁੱਖ 

(For more latest news apart from PM Narendra Modi distributes appointment letters during the Rozgar Mela news, stay tuned to Zee PHH)

Trending news