PM Narendra Modi Interview: ਪੀਐਮ ਮੋਦੀ ਨੇ ਕਿਹਾ ਈਡੀ ਨੇ 97 ਫ਼ੀਸਦੀ ਕੇਸ ਉਨ੍ਹਾਂ ਲੋਕਾਂ 'ਤੇ ਕੀਤੇ ਜੋ ਸਿਆਸਤ ਨਾਲ ਨਹੀਂ ਜੁੜੇ
Advertisement
Article Detail0/zeephh/zeephh2205644

PM Narendra Modi Interview: ਪੀਐਮ ਮੋਦੀ ਨੇ ਕਿਹਾ ਈਡੀ ਨੇ 97 ਫ਼ੀਸਦੀ ਕੇਸ ਉਨ੍ਹਾਂ ਲੋਕਾਂ 'ਤੇ ਕੀਤੇ ਜੋ ਸਿਆਸਤ ਨਾਲ ਨਹੀਂ ਜੁੜੇ

PM Narendra Modi Interview: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੀਤੇ ਗਏ ਜ਼ਿਆਦਾਤਰ ਕੇਸ ਉਨ੍ਹਾਂ ਵਿਅਕਤੀਆਂ ਤੇ ਸੰਸਥਾਵਾਂ ਖ਼ਿਲਾਫ਼ ਹਨ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ।

PM Narendra Modi Interview: ਪੀਐਮ ਮੋਦੀ ਨੇ ਕਿਹਾ ਈਡੀ ਨੇ 97 ਫ਼ੀਸਦੀ ਕੇਸ ਉਨ੍ਹਾਂ ਲੋਕਾਂ 'ਤੇ ਕੀਤੇ ਜੋ ਸਿਆਸਤ ਨਾਲ ਨਹੀਂ ਜੁੜੇ

PM Narendra Modi Interview: ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਜੇਲ੍ਹ ਭੇਜਣ ਦੇ ਵਿਰੋਧੀ ਪਾਰਟੀਆਂ ਦੇ ਦੋਸ਼ਾਂ ਨੂੰ ਮੁੱਢੋਂ ਤੋਂ ਨਕਾਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵੱਲੋਂ ਦਰਜ ਕੀਤੇ ਗਏ ਜ਼ਿਆਦਾਤਰ ਕੇਸ ਉਨ੍ਹਾਂ ਵਿਅਕਤੀਆਂ ਤੇ ਸੰਸਥਾਵਾਂ ਖ਼ਿਲਾਫ਼ ਹਨ ਜਿਨ੍ਹਾਂ ਦਾ ਸਿਆਸਤ ਨਾਲ ਕੋਈ ਸਬੰਧ ਨਹੀਂ ਹੈ।

ਇੰਟਰਵਿਊ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣ ਕਮਿਸ਼ਨ ਦੇ ਸਾਹਮਣੇ ਸਥਿਤੀ ਨੂੰ ਲੈ ਕੇ ਕਾਂਗਰਸ 'ਤੇ ਚੁਟਕੀ ਲਈ ਹੈ। ਪੀਐਮ ਨੇ ਕਿਹਾ ਹੈ ਕਿ ਈਡੀ ਅੱਜ ਸ਼ਾਨਦਾਰ ਕੰਮ ਕਰ ਰਹੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਏਜੰਸੀ ਦੇ 97 ਫ਼ੀਸਦੀ ਕੇਸ ਉਨ੍ਹਾਂ ਲੋਕਾਂ ਖ਼ਿਲਾਫ਼ ਹਨ ਜੋ ਸਿਆਸਤ ਵਿੱਚ ਸ਼ਾਮਲ ਨਹੀਂ ਹਨ।

ਇੰਨਾ ਹੀ ਨਹੀਂ ਪੀਐਮ ਨੇ ਕਿਹਾ ਕਿ ਭਾਜਪਾ ਦੇ ਸਮੇਂ ਵਿੱਚ ਈਡੀ ਤੇ ਸੀਬੀਆਈ ਨਾਲ ਸਬੰਧਤ ਕੋਈ ਕਾਨੂੰਨ ਨਹੀਂ ਬਣਿਆ। ਸਗੋਂ ਭਾਜਪਾ ਸਰਕਾਰ ਨੇ ਚੋਣ ਕਮਿਸ਼ਨ ਨੂੰ ਬਦਲਣ ਲਈ ਕਾਨੂੰਨ ਲਿਆਂਦਾ ਹੈ।

ਪਹਿਲਾਂ ਸਿਰਫ਼ ਇੱਕ ਪਰਿਵਾਰ ਦੇ ਕਰੀਬੀ ਲੋਕਾਂ ਨੂੰ ਹੀ ਚੋਣ ਕਮਿਸ਼ਨਰ ਬਣਾਇਆ ਜਾਂਦਾ ਸੀ ਤੇ ਬਾਅਦ ਵਿੱਚ ਰਾਜ ਸਭਾ ਜਾਂ ਹੋਰ ਮੰਤਰਾਲਿਆਂ ਵਿੱਚ ਭੇਜਿਆ ਜਾਂਦਾ ਸੀ। ਪ੍ਰਧਾਨ ਮੰਤਰੀ ਨੇ ਵਿਅੰਗ ਕਰਦਿਆਂ ਕਿਹਾ ਕਿ ਪਰ ਅਸੀਂ (ਭਾਜਪਾ) ਉਸ ਪੱਧਰ ਦਾ ਕੰਮ ਨਹੀਂ ਕਰ ਸਕਦੇ।

ਨਿਊਜ਼ ਏਜੰਸੀ ਏਐਨਆਈ ਨੂੰ ਦਿੱਤੇ ਇੰਟਰਵਿਊ ਵਿੱਚ ਪੀਐਮ ਮੋਦੀ ਨੇ ਕਿਹਾ, "ਇੱਕ ਇਮਾਨਦਾਰ ਆਦਮੀ ਨੂੰ ਕਿਸੇ ਤੋਂ ਡਰਨ ਦੀ ਲੋੜ ਨਹੀਂ ਹੁੰਦੀ ਹੈ ਪਰ ਜੋ ਲੋਕ ਭ੍ਰਿਸ਼ਟਾਚਾਰ ਵਿੱਚ ਘਿਰੇ ਹੋਏ ਹਨ, ਉਨ੍ਹਾਂ ਨੂੰ ਪਾਪ ਦਾ ਡਰ ਹੁੰਦਾ ਹੈ।"

ਇਹ ਵੀ ਪੜ੍ਹੋ : Arvind Kejriwal News: ਕੇਜਰੀਵਾਲ ਦੀ ਪਟੀਸ਼ਨ 'ਤੇ ਸੁਪਰੀਮ ਕੋਰਟ ਵੱਲੋਂ ਈਡੀ ਨੂੰ ਨੋਟਿਸ ਜਾਰੀ

ਪੀਐਮ ਨੇ ਅੱਗੇ ਕਿਹਾ, "ਅੱਜ ਕਿੰਨੇ ਵਿਰੋਧੀ ਨੇਤਾ ਜੇਲ੍ਹ ਵਿੱਚ ਹਨ? ਮੈਨੂੰ ਕੋਈ ਨਹੀਂ ਦੱਸਦਾ ਅਤੇ ਕੀ ਇਹ ਉਹੀ ਵਿਰੋਧੀ ਨੇਤਾ ਹਨ ਜੋ ਸਰਕਾਰਾਂ ਚਲਾਉਂਦੇ ਸਨ? ਇਹ ਪਾਪ ਦਾ ਡਰ ਹੈ। ਆਖ਼ਰ ਇੱਕ ਇਮਾਨਦਾਰ ਵਿਅਕਤੀ ਨੂੰ ਕੀ ਡਰ ਹੈ? ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਉਨ੍ਹਾਂ ਨੇ ਮੇਰੇ ਗ੍ਰਹਿ ਮੰਤਰੀ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ, ਦੇਸ਼ ਨੂੰ ਇਹ ਸਮਝਣਾ ਹੋਵੇਗਾ ਕਿ ਈਡੀ ਦੇ ਸਿਰਫ ਤਿੰਨ ਫੀਸਦੀ ਕੇਸ ਉਨ੍ਹਾਂ ਲੋਕਾਂ ਖਿਲਾਫ ਹਨ ਜੋ ਰਾਜਨੀਤੀ ਨਾਲ ਜੁੜੇ ਨਹੀਂ ਹਨ।

ਇਹ ਵੀ ਪੜ੍ਹੋ : Jalandhar News: ਆਪਣੀ ਪਤਨੀ ਨਾਲ ਸੈਰ ਕਰਨ ਗਏ ਨੌਜਵਾਨ 'ਤੇ ਚਾਕੂਆਂ ਨਾਲ ਹਮਲਾ

 

Trending news