ਕੋਰੋਨਾ ਸੰਕਟ ਦੇ ਵਿੱਚ ਨਹਿਰ 'ਚ ਮਿਲੇ Remdesivir ਇੰਜੈਕਸ਼ਨ, ਜਾਂਚ ਸ਼ੁਰੂ

Remdesivir ਇੰਜੈਕਸ਼ਨ ਦੀ  ਵੱਡੀ ਖੇਪ ਪੰਜਾਬ ਦੇ ਰੋਪੜ ਦੇ ਪਿੰਡ ਸਲੇਮਪੁਰ ਦੇ ਕੋਲ ਭਾਖੜਾ ਨਹਿਰ ਚੋਂ ਮਿਲੀ ਹੈ. ਇਸ ਦੇ ਨਾਲ ਹੀ ਐਂਟੀਬਾਇਓਟਿਕ ਇੰਜੈਕਸ਼ਨ ਸੈਫਾਪੈਰਾਜ਼ੋਨ  ਵੀ ਨਹਿਰ ਤੋਂ ਮਿਲਿਆ ਹੈ.  

ਕੋਰੋਨਾ ਸੰਕਟ ਦੇ ਵਿੱਚ ਨਹਿਰ 'ਚ ਮਿਲੇ Remdesivir ਇੰਜੈਕਸ਼ਨ, ਜਾਂਚ ਸ਼ੁਰੂ

ਚੰਡੀਗੜ੍ਹ : ਭਾਰਤ ਦੇ ਕੋਰੋਨਾ ਵਾਇਰਸ ਦਾ ਸੰਕਰਮਣ ਲਗਾਤਾਰ ਵਧਦਾ ਜਾ ਰਿਹਾ ਇਸ ਵਿਚਕਾਰ ਕਈ ਸੂਬਿਆਂ ਵਿੱਚ ਰੈਮਡਿਸੀਵਰ ਇੰਜੈਕਸ਼ਨ (Remdesivir Injection) ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ. ਉੱਥੇ ਹੀ ਇੰਜੈਕਸ਼ਨ ਦੀ ਵੱਡੀ ਖੇਪ ਪੰਜਾਬ ਦੇ ਰੋਪੜ ਦੇ ਪਿੰਡ ਸਲੇਮਪੁਰ ਦੇ ਕੋਲ ਭਾਖੜਾ ਨਹਿਰ ਚੋਂ ਮਿਲੀ ਹੈ.  ਇਸ ਦੇ ਨਾਲ ਹੀ ਐਂਟੀਬਾਇਓਟਿਕ ਇੰਜੈਕਸ਼ਨ ਸੈਫਾਪੈਰਾਜ਼ੋਨ ਦੀ ਖੇਪ ਵੀ ਨਹਿਰ ਚੋਂ ਮਿਲੀ ਹੈ.

ਇੰਜੈਕਸ਼ਨ ਦੇ ਅਸਲੀ ਨਕਲੀ ਹੋਣ ਦੀ ਪੁਸ਼ਟੀ ਨਹੀਂ

ਸਿਹਤ ਵਿਭਾਗ ਨੇ ਡਰੱਗ ਇੰਸਪੈਕਟਰ ਤੇਜਿੰਦਰ ਸਿੰਘ ਨੇ ਦੱਸਿਆ ਕਿ ਰੈਮ ਡਿਸੀਵਰ ਦੇ ਕਰੀਬ 671 ਇੰਜੈਕਸ਼ਨ 1456 ਤੋਂ ਵੀ ਵੱਧ ਐਂਟੀਬਾਇਓਟਿਕ  ਇੰਜੈਕਸ਼ਨ ਸੈਫਾਪੈਰਾਜ਼ੋਨ ਅਤੇ 849 ਬਿਨਾਂ ਲੈਵਲ ਵਾਲੇ ਇੰਜੈਕਸ਼ਨ ਹਨ. ਜਿਨ੍ਹਾਂ ਦੇ ਪ੍ਰਿੰਟ ਪਾਣੀ ਚ ਖ਼ਰਾਬ ਹੋ ਗਏ ਹਨ. ਸ਼ੁਰੂਆਤ ਚ  ਇੰਜੈਕਸ਼ਨ ਨਕਲੀ ਲੱਗ ਰਹੇ ਸੀ ਫਿਲਹਾਲ ਇਨ੍ਹਾਂ ਦੀ ਪੁਸ਼ਟੀ ਨਹੀਂ ਹੋ ਪਾਈ ਅਤੇ ਜਾਂਚ ਚੱਲ ਰਹੀ ਹੈ .

ਜਾਂਚ ਵਿਚ ਜੁਟੀ ਪੁਲਿਸ ਅਤੇ ਸਿਹਤ ਵਿਭਾਗ ਦੀ ਟੀਮ

ਅਮਰ ਉਜਾਲਾ ਦੀ ਰਿਪੋਰਟ ਦੇ ਮੁਤਾਬਿਕ ਸਲੇਮਪੁਰ ਪਿੰਡ ਦੇ ਰਹਿਣ ਵਾਲੇ ਭਾਗ ਸਿੰਘ ਨੇ ਭਾਖੜਾ ਨਹਿਰ ਦੇ ਵਿੱਚ ਰੈਮ ਡਿਸੀਵਰ ਇੰਜੈਕਸ਼ਨ ਦੇਖੇ ਅਤੇ ਇਸ ਦੀ ਸੂਚਨਾ ਪੁਲਿਸ ਅਤੇ ਸਿਹਤ ਵਿਭਾਗ ਨੂੰ ਦਿੱਤੀ. ਇਸ ਤੋਂ ਬਾਅਦ ਪੁਲਿਸ  ਅਤੇ ਸਿਹਤ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪੁੱਜੇ. ਜੋ ਮਾਮਲੇ ਦੀ ਜਾਂਚ  ਕਰ ਰਹੇ ਹਨ.

ਵੈਕਸੀਨ ਉੱਤੇ ਲਿਖਿਆ ਹੈ ਨੋਟ ਫੋਰ ਸੇਲ

ਰਿਪੋਰਟ ਦੇ ਮੁਤਾਬਿਕ ਰੈਮ ਡਿਸੇਬਲ ਵੈਕਸਿਨ ਉੱਤੇ ਮੈਨੂਫੈਕਚਰਿੰਗ ਡੇਟ ਮਾਰਚ 2021 ਹੈ ਅਤੇ ਐਕਸਪਾੲਰੀ ਡੇਟ ਨਵੰਬਰ 2021 ਲਿਖੀ ਹੋਈ ਹੈ. ਜਿਸ ਦੀਆਂ MRP 5500 ਰੁਪਏ ਹੈ. ਉਥੇ ਹੀ ਸੈਫਾਪੈਰਾਜ਼ੋਨ ਇੰਜੈਕਸ਼ਨ ਉੱਤੇ ਮੈਨੂਫੈਕਚਰਿੰਗ ਡੇਟ ਅਪ੍ਰੈਲ 2021 ਅਤੇ ਐਕਸਪਾੲਰੀ ਡੇਟ ਮਾਰਚ 2023 ਹੈ. ਸਾਰੇ ਟੀਕੇ ਸਰਕਾਰੀ ਸਪਲਾਈ ਦੇ ਲਈ ਹਨ ਜਿਨ੍ਹਾਂ ਉੱਤੇ ਫ਼ੋਰ ਗੌਰਮਿੰਟ ਸਪਲਾਈ ਨਾਟ ਫਾਰ ਸੇਲ ਵੀ ਲਿਖਿਆ ਹੋਇਆ ਹੈ.

WATCH LIVE TV