New Rule From May 2023: 1 ਮਈ 2023 ਤੋਂ ਕਈ ਨਿਯਮ ਬਦਲ ਰਹੇ ਹਨ, ਜੋ ਤੁਹਾਡੀ ਜੇਬ ਨੂੰ ਪ੍ਰਭਾਵਿਤ ਕਰ ਸਕਦੇ ਹਨ। ਐਲਪੀਜੀ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ PNB ਨੇ ਲੈਣ-ਦੇਣ ਨਾਲ ਜੁੜੇ ਨਿਯਮਾਂ ਨੂੰ ਬਦਲਣ ਦਾ ਐਲਾਨ ਕੀਤਾ ਹੈ।
Trending Photos
New Rule From May 2023: ਅਪ੍ਰੈਲ ਮਹੀਨਾ ਖ਼ਤਮ ਹੋਣ ਵਿੱਚ ਸਿਰਫ਼ ਇੱਕ ਦਿਨ ਬਾਕੀ ਹੈ। 1 ਮਈ (Rule Change From May 2023) ਤੋਂ ਆਮ ਲੋਕਾਂ ਲਈ ਕਈ ਨਵੇਂ ਨਿਯਮ ਲਾਗੂ ਕੀਤੇ ਜਾਣਗੇ। ਅਜਿਹੇ 'ਚ ਮਈ ਦੇ ਆਉਣ ਤੋਂ ਪਹਿਲਾਂ ਤੁਹਾਨੂੰ ਇਨ੍ਹਾਂ ਨਿਯਮਾਂ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਕਿਉਂਕਿ ਇਸ ਦਾ ਸਿੱਧਾ ਅਸਰ ਤੁਹਾਡੀ ਰੋਜ਼ਾਨਾ ਜ਼ਿੰਦਗੀ 'ਤੇ ਪਵੇਗਾ।
ਸਿਲੰਡਰ (LPG) ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਜਾ ਸਕਦਾ ਹੈ। ਗੁਡਸ ਐਂਡ ਸਰਵਿਸਿਜ਼ ਟੈਕਸ (ਜੀ.ਐੱਸ.ਟੀ.) ਤੋਂ ਲੈ ਕੇ ਮਿਊਚਲ ਫੰਡ ਨਾਲ ਜੁੜੇ ਨਿਯਮਾਂ 'ਚ ਬਦਲਾਅ ਹੋਣ ਜਾ ਰਹੇ ਹਨ। ਇਸ ਲਈ ਮਈ ਦਾ ਮਹੀਨਾ ਸ਼ੁਰੂ ਹੋਣ ਦੇ ਨਾਲ ਹੀ ਤੁਸੀਂ ਇਹ ਸਾਰੇ ਕੰਮ ਵੀ ਪੂਰੇ ਕਰ ਲਓ।
ਇਹ ਵੀ ਪੜ੍ਹੋ: CRPF Recruitment 2023: CRPF 'ਚ ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇਸ ਤਰੀਕ ਤੋਂ ਸ਼ੁਰੂ ਹੋਵੇਗੀ ਅਰਜ਼ੀ ਦੀ ਪ੍ਰਕਿਰਿਆ
CNG-PNG ਦੀਆਂ ਕੀਮਤਾਂ ਵਿੱਚ ਬਦਲਾਅ
ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਹਰ ਮਹੀਨੇ ਦੀ ਪਹਿਲੀ ਤਰੀਕ ਜਾਂ ਪਹਿਲੇ ਹਫ਼ਤੇ ਵਿੱਚ ਬਦਲਾਅ ਹੁੰਦਾ ਹੈ। ਮੁੰਬਈ ਅਤੇ ਦਿੱਲੀ ਵਰਗੇ ਵੱਡੇ ਸ਼ਹਿਰਾਂ 'ਚ CNG ਅਤੇ PNG ਦੀਆਂ ਕੀਮਤਾਂ 'ਚ ਬਦਲਾਅ ਆਮ ਤੌਰ 'ਤੇ ਪੈਟਰੋਲੀਅਮ ਕੰਪਨੀਆਂ ਹਰ ਮਹੀਨੇ ਦੇ ਪਹਿਲੇ ਹਫਤੇ 'ਚ ਕਰਦੀਆਂ ਹਨ।
ਬੈਂਕਾਂ ਵਿੱਚ ਛੁੱਟੀ
ਜੇਕਰ ਤੁਹਾਡਾ ਬੈਂਕ ਨਾਲ ਜੁੜਿਆ ਕੋਈ ਕੰਮ ਹੈ ਤਾਂ ਉਸ ਨੂੰ ਤੁਰੰਤ ਨਿਪਟਾਓ। ਬੈਂਕਾਂ ਵਿੱਚ ਕਈ ਮਹੀਨਿਆਂ ਵਿੱਚ 12 ਦਿਨ ਦੀਆਂ ਛੁੱਟੀਆਂ ਹੁੰਦੀਆਂ ਹਨ। ਹਾਲਾਂਕਿ, ਤੁਸੀਂ ਨੈੱਟ ਬੈਂਕਿੰਗ ਜਾਂ ਮੋਬਾਈਲ ਬੈਂਕਿੰਗ ਨਾਲ ਆਸਾਨੀ ਨਾਲ ਕੰਮ ਨਿਪਟ ਸਕਦੇ ਹੋ।
ਜੀਐਸਟੀ ਨਿਯਮਾਂ ਵਿੱਚ ਬਦਲਾਅ
1 ਮਈ ਤੋਂ ਜੀਐਸਟੀ ਨਿਯਮਾਂ ਵਿੱਚ ਵੱਡੇ ਬਦਲਾਅ ਹੋਣ ਜਾ ਰਹੇ ਹਨ। ਨਵੇਂ ਨਿਯਮਾਂ ਦੇ ਤਹਿਤ, 1 ਮਈ ਤੋਂ, 100 ਕਰੋੜ ਰੁਪਏ ਤੋਂ ਵੱਧ ਦੀ ਟਰਨਓਵਰ ਵਾਲੀਆਂ ਕੰਪਨੀਆਂ ਨੂੰ ਸੱਤ ਦਿਨਾਂ ਦੇ ਅੰਦਰ ਇਨਵੌਇਸ ਰਜਿਸਟ੍ਰੇਸ਼ਨ ਪੋਰਟਲ 'ਤੇ ਲੈਣ-ਦੇਣ ਦੀ ਰਸੀਦ ਅਪਲੋਡ ਕਰਨੀ ਹੋਵੇਗੀ। ਹੁਣ ਇਸ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ। ਪਹਿਲਾਂ ਇਸ ਸਬੰਧੀ ਕੋਈ ਸੀਮਾ ਤੈਅ ਨਹੀਂ ਕੀਤੀ ਗਈ ਸੀ।
ਰਸੋਈ ਗੈਸ ਸਿਲੰਡਰ
ਮਈ ਦੀ ਸ਼ੁਰੂਆਤ ਵਿੱਚ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਦੇਖਿਆ ਜਾ ਸਕਦਾ ਹੈ। ਪਿਛਲੇ ਮਹੀਨੇ ਸਰਕਾਰ ਨੇ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 91.50 ਰੁਪਏ ਦੀ ਕਟੌਤੀ ਕੀਤੀ ਸੀ। ਅਜਿਹੇ 'ਚ 1 ਮਈ ਨੂੰ LPG ਸਿਲੰਡਰ ਦੇ ਨਾਲ CNG ਅਤੇ PNG ਦੀਆਂ ਕੀਮਤਾਂ 'ਚ ਬਦਲਾਅ ਦੇਖਿਆ ਜਾ ਸਕਦਾ ਹੈ।
ATM ਤੋਂ ਪੈਸੇ ਕਢਵਾਉਣ 'ਤੇ ਲੱਗੇਗਾ ਚਾਰਜ
ਜੇਕਰ ਤੁਸੀਂ ਪੰਜਾਬ ਨੈਸ਼ਨਲ ਬੈਂਕ ਦੇ ਖਾਤਾ ਧਾਰਕ ਹੋ ਅਤੇ ਤੁਸੀਂ ATM ਤੋਂ ਪੈਸੇ ਕਢਾਉਂਦੇ ਹੋ ਤਾਂ ਤੁਹਾਨੂੰ 1 ਮਈ, 2023 ਤੋਂ ਵਾਧੂ ਖਰਚੇ ਦੇਣੇ ਪੈਣਗੇ। ਇਹ ਵਾਧੂ ਚਾਰਜ ਤੁਹਾਡੇ ATM ਲੈਣ-ਦੇਣ ਲਈ GST ਦੇ ਨਾਲ ਲਾਗੂ ਹੋਵੇਗਾ।