Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਆਏ ਬਾਬਾ ਰਾਮਦੇਵ; ਦਿੱਤਾ ਵੱਡਾ ਬਿਆਨ!
Advertisement
Article Detail0/zeephh/zeephh1713136

Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਆਏ ਬਾਬਾ ਰਾਮਦੇਵ; ਦਿੱਤਾ ਵੱਡਾ ਬਿਆਨ!

ਯੋਗ ਗੁਰੂ ਸਵਾਮੀ ਰਾਮਦੇਵ (Swami Ramdev) ਹੁਣ ਜੰਤਰ-ਮੰਤਰ (Jantar-Mantar)  'ਤੇ ਕਈ ਹਫ਼ਤਿਆਂ ਤੋਂ ਚੱਲ ਰਹੇ ਪਹਿਲਵਾਨਾਂ (Wrestlers Protest)ਦੇ ਵਿਰੋਧ ਦੇ ਸਮਰਥਨ 'ਚ ਅੱਗੇ ਆਏ ਹਨ। ਸਵਾਮੀ ਰਾਮਦੇਵ ਨੇ ਕਿਹਾ ਹੈ ਕਿ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਲਾਖਾਂ ਪਿੱਛੇ ਡੱਕਿਆ ਜਾਣਾ ਚਾਹੀਦਾ ਹੈ। ਰਾਮਦੇਵ ਨੇ

Wrestlers Protest: ਪਹਿਲਵਾਨਾਂ ਦੇ ਸਮਰਥਨ 'ਚ ਆਏ ਬਾਬਾ ਰਾਮਦੇਵ;  ਦਿੱਤਾ ਵੱਡਾ ਬਿਆਨ!

Ramdev Supports Wrestlers: ਯੋਗ ਗੁਰੂ ਸਵਾਮੀ ਰਾਮਦੇਵ (Swami Ramdev) ਹੁਣ ਜੰਤਰ-ਮੰਤਰ (Jantar-Mantar)  'ਤੇ ਕਈ ਹਫ਼ਤਿਆਂ ਤੋਂ ਚੱਲ ਰਹੇ ਪਹਿਲਵਾਨਾਂ (Wrestlers Protest)ਦੇ ਵਿਰੋਧ ਦੇ ਸਮਰਥਨ 'ਚ ਅੱਗੇ ਆਏ ਹਨ। ਸਵਾਮੀ ਰਾਮਦੇਵ ਨੇ ਕਿਹਾ ਹੈ ਕਿ WFI ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਸਲਾਖਾਂ ਪਿੱਛੇ ਡੱਕਿਆ ਜਾਣਾ ਚਾਹੀਦਾ ਹੈ। ਰਾਮਦੇਵ ਨੇ ਕਿਹਾ ਕਿ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਵੱਲੋਂ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ 'ਤੇ ਲਗਾਏ ਗਏ ਛੇੜਛਾੜ ਦੇ ਦੋਸ਼ ਬੇਹੱਦ ਸ਼ਰਮਨਾਕ ਹਨ। 

ਅਜਿਹੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਲਾਖਾਂ ਪਿੱਛੇ ਡੱਕਿਆ ਜਾਵੇ। ਉਹ ਹਰ ਰੋਜ਼ ਮਾਂ, ਭੈਣ ਅਤੇ ਧੀਆਂ ਬਾਰੇ ਬਕਵਾਸ ਕਰਦਾ ਹੈ। ਇਹ ਅਤਿ ਨਿੰਦਣਯੋਗ ਹੈ, ਪਾਪ ਹੈ।

ਇਹ ਵੀ ਪੜ੍ਹੋ: Punjab News: ਹੁਸ਼ਿਆਰਪੁਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ; 2 ਕਾਰਾਂ ਦੀ ਹੋਈ ਜ਼ਬਰਦਸਤ ਟੱਕਰ, 1 ਦੀ ਮੌਤ

ਮੀਡੀਆ ਰਿਪੋਰਟਾਂ ਮੁਤਾਬਕ ਸਵਾਮੀ ਰਾਮਦੇਵ (Swami Ramdev) ਦਾ ਰਾਜਸਥਾਨ ਦੇ ਭੀਲਵਾੜਾ ਵਿੱਚ ਤਿੰਨ ਦਿਨਾਂ ਯੋਗਾ ਕੈਂਪ ਹੈ। ਜਦੋਂ ਸਵਾਮੀ ਰਾਮਦੇਵ ਨੂੰ ਜੰਤਰ-ਮੰਤਰ 'ਤੇ ਬ੍ਰਿਜ ਭੂਸ਼ਣ ਸਿੰਘ ਅਤੇ ਪਹਿਲਵਾਨਾਂ ਦੇ ਪ੍ਰਦਰਸ਼ਨ 'ਤੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਇਹ ਗੱਲ ਕਹੀ। ਜਦੋਂ ਰਾਮਦੇਵ ਨੂੰ ਪੁੱਛਿਆ ਗਿਆ ਕਿ ਐਫਆਈਆਰ ਦਰਜ ਹੋਣ ਤੋਂ ਬਾਅਦ ਵੀ ਬ੍ਰਿਜਭੂਸ਼ਣ ਸਿੰਘ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਤਾਂ ਰਾਮਦੇਵ ਨੇ ਜਵਾਬ ਦਿੱਤਾ ਕਿ ਮੈਂ ਸਿਰਫ਼ ਬਿਆਨ ਦੇ ਸਕਦਾ ਹਾਂ। ਮੈਂ ਉਸਨੂੰ ਜੇਲ੍ਹ ਵਿੱਚ ਨਹੀਂ ਪਾ ਸਕਦਾ।

ਸਵਾਮੀ ਰਾਮਦੇਵ ਨੇ ਅੱਗੇ ਕਿਹਾ ਕਿ ਮੈਂ ਸਿਆਸੀ ਤੌਰ 'ਤੇ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਸਮਰੱਥ ਹਾਂ। ਮੈਂ ਕੋਈ ਬੌਧਿਕ ਦੀਵਾਲੀਆ ਨਹੀਂ ਹਾਂ। ਮੈਂ ਮਾਨਸਿਕ ਜਾਂ ਬੌਧਿਕ ਤੌਰ 'ਤੇ ਅਪਾਹਜ ਨਹੀਂ ਹਾਂ, ਮੇਰੇ ਕੋਲ ਦੇਸ਼ ਲਈ ਇੱਕ ਵਿਜ਼ਨ ਹੈ। ਰਾਮਦੇਵ ਨੇ ਇਹ ਵੀ ਕਿਹਾ ਕਿ ਜਦੋਂ ਮੈਂ ਸਿਆਸੀ ਨਜ਼ਰੀਏ ਤੋਂ ਬਿਆਨ ਦਿੰਦਾ ਹਾਂ ਤਾਂ ਮਾਮਲਾ ਥੋੜ੍ਹਾ ਉਲਟ-ਪੁਲਟ ਹੋ ਜਾਂਦਾ ਹੈ ਅਤੇ ਤੂਫਾਨ ਆ ਜਾਂਦਾ ਹੈ।

ਇਹ ਵੀ ਪੜ੍ਹੋ:  Punjab Weather Update: ਪੰਜਾਬ-ਹਰਿਆਣਾ 'ਚ ਵੀ ਗਰਜ ਰਹੇ ਹਨ ਬੱਦਲ;  ਜਾਣੋ ਅਗਲੇ 5 ਦਿਨਾਂ ਦਾ ਮੌਸਮ ਦਾ ਹਾਲ

Trending news