ਪੰਜਾਬ ਦੇ ਇਸ ਵਿਭਾਗ 'ਚ 8393 ਬੰਪਰ ਸਰਕਾਰੀ ਨੌਕਰੀਆਂ ਨਿਕਲੀਆਂ, ਇਸ ਤਰੀਕ ਤੱਕ ਕਰੋ ਅਪਲਾਈ, ਇਹ ਯੋਗਤਾ ਹੋਣੀ ਜ਼ਰੂਰੀ

ਪੰਜਾਬ ਸਰਕਾਰ ਨੇ ਇਸ ਸਾਲ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਇਸੇ ਲਈ ਹੁਣ ਲਗਾਤਾਰ ਸਰਕਾਰ ਨੌਕਰੀਆਂ ਦੀ ਅਸਾਮੀਆਂ ਨੂੰ ਭਰਨ ਲਈ ਕੰਮ ਕਰ ਰਹੀ ਹੈ

ਪੰਜਾਬ ਦੇ ਇਸ ਵਿਭਾਗ 'ਚ 8393 ਬੰਪਰ ਸਰਕਾਰੀ ਨੌਕਰੀਆਂ ਨਿਕਲੀਆਂ, ਇਸ ਤਰੀਕ ਤੱਕ ਕਰੋ ਅਪਲਾਈ, ਇਹ ਯੋਗਤਾ ਹੋਣੀ ਜ਼ਰੂਰੀ

ਚੰਡੀਗੜ੍ਹ :ਪੰਜਾਬ ਸਰਕਾਰ ਨੇ ਇਸ ਸਾਲ 1 ਲੱਖ ਸਰਕਾਰੀ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਇਸੇ ਲਈ ਹੁਣ ਲਗਾਤਾਰ ਸਰਕਾਰ ਨੌਕਰੀਆਂ ਦੀ ਅਸਾਮੀਆਂ ਨੂੰ ਭਰਨ ਲਈ ਕੰਮ ਕਰ ਰਹੀ ਹੈ, ਇਸੇ ਦੇ ਚੱਲਦਿਆਂ ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਵਿੱਚ ਬੰਪਰ ਨੌਕਰੀਆਂ ਕੱਢਿਆਂ ਨੇ, 8393 ਅਹੁਦਿਆਂ ਉੱਤੇ ਭਰਤੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ

ਇਸ ਤਰ੍ਹਾਂ ਕਰੋ ਅਪਲਾਈ 

 ਪੰਜਾਬ ਸਕੂਲੀ ਸਿੱਖਿਆ ਵਿਭਾਗ ਭਰਤੀ ਬੋਰਡ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਅਹੁਦਿਆਂ ਉੱਤੇ ਭਰਤੀਆਂ ਦੇ ਲਈ ਅਰਜ਼ੀਆਂ ਮੰਗੀਆਂ ਗਈਆਂ ਨੇ, ਨੋਟੀਫਿਕੇਸ਼ਨ ਮੁਤਾਬਿਕ ਭਰਤੀ ਪ੍ਰਕਿਰਿਆ ਦੇ ਲਈ ਉਮੀਦਵਾਰਾਂ ਦੀ ਨਿਯੁਕਤੀ ਪ੍ਰੀ ਪ੍ਰਾਇਮਰੀ ਟੀਚਰਾਂ ਦੇ ਅਹੁਦਿਆਂ ਉਤੇ ਕੀਤੀ ਜਾਏਗੀ,  25 ਮਾਰਚ 2021 ਤੋਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ ਚਾਹਵਾਨ ਉਮੀਦਵਾਰ ਵਿਭਾਗ ਦੀ ਅਧਿਕਾਰਿਕ ਵੈੱਬਸਾਈਟ ਉੱਤੇ ਜਾ ਕੇ ਆਨਲਾਈਨ ਅਰਜ਼ੀ ਦੇ ਸਕਦਾ ਨੇ  ਦੱਸ ਦੇਈਏ ਕਿ ਵਿਭਾਗ ਵੱਲੋਂ ਇਸ ਭਰਤੀ ਪ੍ਰਕਿਰਿਆ ਦੇ ਲਈ 24 ਨਵੰਬਰ 2020 ਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਸੀ ਉਦੋਂ ਇਸ ਦੇ ਲਈ ਬਿਨੈ ਕਰਨ ਦੀ ਆਖਿਰੀ ਤਾਰੀਕ 21 ਦਸੰਬਰ 2020 ਦੱਸੀ ਗਈ ਸੀ ਪਰ ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਇਨ੍ਹਾਂ ਅਹੁਦਿਆਂ ਉੱਤੇ ਫਿਰ ਤੋਂ ਅਰਜ਼ੀਆਂ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ

ਜ਼ਰੂਰੀ ਤਰੀਕਾਂ

ਅਰਜ਼ੀ ਪੱਤਰ ਜਮ੍ਹਾ ਕਰਵਾਉਣ ਦੀ ਸ਼ੁਰੂਆਤੀ ਤਰੀਕ 25 ਮਾਰਚ 2021
 ਅਰਜ਼ੀ ਜਮ੍ਹਾਂ ਕਰਾਉਣ ਦੀ ਅਖੀਰੀ ਤਰੀਕ 21 ਅਪ੍ਰੈਲ 2021

ਫ਼ੀਸ : ਆਮ ਵਰਗ ਦੇ ਲਈ ਉਮੀਦਵਾਰਾਂ ਨੂੰ 1000 ਰੁਪਏ ਅਤੇ ਐੱਸਸੀ ਐੱਸਟੀ ਵਰਗ  ਦੇ ਲਈ 500 ਰੁਪਏ ਫੀਸ ਦੇਣੀ ਹੋਵੇਗੀ  

ਹੋਰ ਜਾਣਕਾਰੀਆਂ 

ਉਮਰ ਸੀਮਾ: ਬਿਨੈ ਕਰਨ ਵਾਲੇ ਉਮੀਦਵਾਰ ਦੀ ਘੱਟੋ ਘੱਟ ਉਮਰ 18 ਸਾਲ ਅਤੇ ਜ਼ਿਆਦਾ ਤੋਂ ਜ਼ਿਆਦਾ ਉਮਰ 37 ਸਾਲ ਹੋਣੀ ਚਾਹੀਦੀ ਹੈ  

ਸਿੱਖਿਅਕ ਯੋਗਤਾ:  ਇਨ੍ਹਾਂ ਅਹੁਦਿਆਂ ਉੱਤੇ ਅਰਜੀ ਕਰਨ ਦੇ ਲਈ ਉਮੀਦਵਾਰ ਘੱਟੋ ਘੱਟ 45 ਫ਼ੀਸਦ  ਨੰਬਰਾਂ ਦੇ ਨਾਲ 12ਵੀਂ ਜਮਾਤ ਵਿੱਚ ਪਾਸ ਹੋਣਾ ਚਾਹੀਦਾ ਹੈ. ਉਮੀਦਵਾਰ ਦੇ ਕੁੱਲ ਨਰਸਰੀ ਟੀਚਰ 
ਐਜੂਕੇਸ਼ਨ ਵਿੱਚ ਡਿਪਲੋਮਾ ਹੋਣਾ ਜ਼ਰੂਰੀ ਹੈ. ਨਾਲ ਹੀ ਉਮੀਦਵਾਰ  10ਵੀਂ ਜਮਾਤ ਵਿੱਚ ਪੰਜਾਬੀ ਪੜ੍ਹਿਆ ਹੋਣਾ ਚਾਹੀਦਾ ਹੈ

 ਚੋਣ ਪ੍ਰਕਿਰਿਆ: ਬਿਨੈਕਾਰ ਦੀ ਚੋਣ ਲਿਖਤੀ ਪ੍ਰੀਖਿਆ ਦੇ ਆਧਾਰ ਤੇ ਹੋਵੇਗੀ  

ਅਧਿਕਾਰਿਕ ਵੈੱਬਸਾਈਟ - educationrecruitmentboard.com 
ਅਧਿਕਾਰਿਕ ਨੋਟੀਫਿਕੇਸ਼ਨhttps://educationrecruitmentboard.com/preprimary8393/Docs/Publicnoticere... ਦੇ ਲਈ ਇਨ੍ਹਾਂ ਵੈੱਬਸਾਈਟਸ ਦੇ 'ਤੇ ਜਾਓ

WATCH LIVE TV