Amritsar-Jamnagar Economic Corridor News: ਗ੍ਰੀਨਫੀਲਡ ਐਕਸਪ੍ਰੈਸਵੇਅ ਯਾਤਰਾ ਦੇ ਸਮੇਂ ਨੂੰ ਘੱਟ ਕਰ ਦੇਵੇਗਾ ਅਤੇ ਵੱਡੇ ਸ਼ਹਿਰਾਂ ਅਤੇ ਉਦਯੋਗਿਕ ਗਲਿਆਰਿਆਂ ਵਿਚਕਾਰ ਸੰਪਰਕ ਵਿੱਚ ਸੁਧਾਰ ਕਰੇਗਾ।
Trending Photos
Amritsar-Jamnagar Economic Corridor News: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) 8 ਜੁਲਾਈ 2023 ਨੂੰ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇਅ (Amritsar-Jamnagar Economic Corridor) ਦਾ ਉਦਘਾਟਨ ਕਰਨਗੇ। ਕਿਹਾ ਜਾ ਰਿਹਾ ਹੈ ਕਿ ਉਦਘਾਟਨੀ ਸਮਾਰੋਹ ਰਾਜਸਥਾਨ ਦੇ ਬੀਕਾਨੇਰ ਵਿੱਚ ਹੋਵੇਗਾ। ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਹੋਰ ਸੂਬਿਆਂ ਦਾ ਦੌਰਾ ਵੀ ਕਰਨਗੇ। ਇਸ ਦੌਰਾਨ ਉਹ ਇਨ੍ਹਾਂ ਸੂਬਿਆਂ ਵਿੱਚ ਲਗਭਗ 50,000 ਕਰੋੜ ਰੁਪਏ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣਗੇ।
ਇਸ ਲਿਸਟ ਵਿੱਚ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇਅ ਵੀ ਸ਼ਾਮਿਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇਅ ਛੇ (Amritsar-Jamnagar Economic Corridor) ਮਾਰਗੀ ਗ੍ਰੀਨਫੀਲਡ ਐਕਸਪ੍ਰੈਸਵੇਅ ਸੈਕਸ਼ਨ ਅਤੇ ਗ੍ਰੀਨ ਐਨਰਜੀ ਕੋਰੀਡੋਰ ਲਈ ਅੰਤਰ-ਰਾਜੀ ਟਰਾਂਸਮਿਸ਼ਨ ਲਾਈਨ ਦੇ ਫੇਜ਼-1 ਦਾ ਉਦਘਾਟਨ ਕਰਨਗੇ।
ਇਹ ਵੀ ਪੜ੍ਹੋ: Karnataka News: ਹੈਰਾਨੀਜਨਕ ਮਾਮਲਾ; ਖੇਤ 'ਚੋਂ ਲੱਖਾਂ ਰੁਪਏ ਦੇ ਟਮਾਟਰ ਚੋਰੀ
ਇੱਕ ਵਾਰ ਚਾਲੂ ਹੋਣ ਤੋਂ ਬਾਅਦ, ਇਹ ਐਕਸਪ੍ਰੈਸਵੇਅ ਚਾਰ ਸੂਬਿਆਂ ਹਰਿਆਣਾ, ਪੰਜਾਬ, ਗੁਜਰਾਤ ਅਤੇ ਰਾਜਸਥਾਨ ਨੂੰ ਜੋੜੇਗਾ। ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇਅ (Amritsar-Jamnagar Economic Corridor) ਦਾ ਉਦਘਾਟਨ ਕਰਨ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ 07 ਅਤੇ 08 ਜੁਲਾਈ 2023 ਨੂੰ ਸੂਬੇ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਵੀ ਰੱਖਣਗੇ।
''ਇਹ ਇਕੋਨੀਮਕ ਹਾਈਵੇਅ, (Amritsar-Jamnagar Economic Corridor)ਜਿਸ ਨੂੰ ਅੰਮ੍ਰਿਤਸਰ ਜਾਮਨਗਰ ਆਰਥਿਕ ਕੋਰੀਡੋਰ (EC-3) ਵਜੋਂ ਵੀ ਜਾਣਿਆ ਜਾਂਦਾ ਹੈ, ਬਠਿੰਡਾ, ਬਾੜਮੇਰ ਅਤੇ ਜਾਮਨਗਰ ਦੀਆਂ ਤਿੰਨ ਪ੍ਰਮੁੱਖ ਤੇਲ ਰਿਫਾਇਨਰੀਆਂ ਨੂੰ ਜੋੜਨ ਵਾਲਾ ਭਾਰਤ ਦਾ ਪਹਿਲਾ ਐਕਸਪ੍ਰੈਸਵੇਅ ਹੋਵੇਗਾ। ਇਸ ਤੋਂ ਇਲਾਵਾ ਅੰਬਾਲਾ ਅਤੇ ਅੰਮ੍ਰਿਤਸਰ ਦੀ ਦੂਰੀ ਵੀ ਕੁਝ ਮਿੰਟਾਂ ਦੀ ਰਹਿ ਗਈ ਹੈ।''
ਕੀ ਹੈ ਇਸ ਦਾ ਫਾਇਦਾ
-ਗ੍ਰੀਨਫੀਲਡ ਐਕਸਪ੍ਰੈਸਵੇਅ ਯਾਤਰਾ ਦੇ ਸਮੇਂ ਨੂੰ ਘੱਟ ਕਰ ਦੇਵੇਗਾ ਅਤੇ ਵੱਡੇ ਸ਼ਹਿਰਾਂ ਅਤੇ ਉਦਯੋਗਿਕ ਗਲਿਆਰਿਆਂ ਵਿਚਕਾਰ ਸੰਪਰਕ ਵਿੱਚ ਸੁਧਾਰ ਕਰੇਗਾ। ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦਾ ਦਾਅਵਾ ਹੈ ਕਿ ਇਕ ਵਾਰ ਐਕਸਪ੍ਰੈੱਸ ਵੇਅ ਚਾਲੂ ਹੋਣ 'ਤੇ 26 ਘੰਟਿਆਂ ਦਾ ਸਫਰ 13 ਘੰਟਿਆਂ 'ਚ ਪੂਰਾ ਹੋ ਜਾਵੇਗਾ।
-ਇਹ ਐਕਸਪ੍ਰੈਸਵੇਅ ਨਾ ਸਿਰਫ਼ ਮਾਲ ਦੀ ਨਿਰਵਿਘਨ ਆਵਾਜਾਈ ਦੀ ਸਹੂਲਤ ਦੇਵੇਗਾ, ਸਗੋਂ ਇਸ ਦੇ ਰੂਟ 'ਤੇ ਸੈਰ-ਸਪਾਟਾ ਅਤੇ ਆਰਥਿਕ ਵਿਕਾਸ ਨੂੰ ਵੀ ਵਧਾਏਗਾ।
-ਰਾਜਸਥਾਨ ਵਿੱਚ 500 ਕਿਲੋਮੀਟਰ ਵਿੱਚ ਫੈਲਿਆ ਇਹ ਸੈਕਸ਼ਨ ਹਨੂੰਮਾਨਗੜ੍ਹ ਜ਼ਿਲ੍ਹੇ ਦੇ ਪਿੰਡ ਜਖੜਾਵਾਲੀ ਤੋਂ ਜਲੌਰ ਜ਼ਿਲ੍ਹੇ ਦੇ ਖੇਤਲਾਵਾਸ ਪਿੰਡ ਤੱਕ ਜਾਂਦਾ ਹੈ, ਜਿਸ ਨੂੰ ਕਰੀਬ 11,125 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਹੈ।
ਕੀ ਹੈ ਅੰਮ੍ਰਿਤਸਰ-ਜਾਮਨਗਰ ਇਕੋਨੀਮਕ ਕੋਰੀਡੋਰ ?
-ਭਾਰਤ ਵਿੱਚ ਲਗਭਗ 62.16 ਲੱਖ ਕਿਲੋਮੀਟਰ ਸੜਕੀ ਨੈਟਵਰਕ ਹੈ, ਜੋ ਲੰਬਾਈ ਦੇ ਮਾਮਲੇ ਵਿੱਚ ਦੁਨੀਆ ਵਿੱਚ ਸਭ ਤੋਂ ਵੱਡਾ ਹੈ। ਭਾਵੇਂ ਦੇਸ਼ ਵਿੱਚ ਆਵਾਜਾਈ ਦੀ ਸਹੂਲਤ ਲਈ ਪਹਿਲਾਂ ਹੀ ਕਈ ਨਵੀਆਂ ਸੜਕਾਂ ਬਣਾਈਆਂ ਜਾ ਰਹੀਆਂ ਹਨ ਪਰ ਪਿਛਲੇ ਕੁਝ ਸਾਲਾਂ ਤੋਂ ਸੜਕਾਂ ਦੇ ਆਲੇ-ਦੁਆਲੇ ਰੁੱਖ ਲਗਾਉਣ, ਸੁੰਦਰੀਕਰਨ ਅਤੇ ਸਾਂਭ-ਸੰਭਾਲ ਵੱਲ ਵੀ ਧਿਆਨ ਦਿੱਤਾ ਜਾ ਰਿਹਾ ਹੈ।
-ਇਸ ਤਹਿਤ ਕੇਂਦਰੀ ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਵੱਲੋਂ ਦੇਸ਼ ਭਰ ਵਿੱਚ ਗ੍ਰੀਨਫੀਲਡ ਐਕਸਪ੍ਰੈਸਵੇਅ ਬਣਾਏ ਜਾ ਰਹੇ ਹਨ। ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਦੇਸ਼ ਵਿੱਚ 8000 ਕਿਲੋਮੀਟਰ ਲੰਬਾਈ ਦੇ 22 ਗ੍ਰੀਨਫੀਲਡ ਪ੍ਰੋਜੈਕਟ ਬਣਾਏ ਜਾ ਰਹੇ ਹਨ ਜਿਸ ਵਿੱਚ 5 ਗ੍ਰੀਨਫੀਲਡ ਐਕਸਪ੍ਰੈਸਵੇਅ ਅਤੇ 17 ਐਕਸਪ੍ਰੈਸ ਕੰਟਰੋਲਡ ਗ੍ਰੀਨਫੀਲਡ ਨੈਸ਼ਨਲ ਹਾਈਵੇਅ ਸ਼ਾਮਲ ਹਨ।
-1,224 ਕਿਲੋਮੀਟਰ ਦਾ ਵੱਡਾ ਅੰਮ੍ਰਿਤਸਰ-ਬਠਿੰਡਾ-ਜਾਮਨਗਰ ਕੋਰੀਡੋਰ 26,000 ਕਰੋੜ ਰੁਪਏ ਦੀ ਕੁੱਲ ਪੂੰਜੀ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ ਅਤੇ ਇਹ ਚਾਰ ਸੂਬਿਆਂ- ਪੰਜਾਬ, ਹਰਿਆਣਾ ਦੇ ਅੰਮ੍ਰਿਤਸਰ, ਬਠਿੰਡਾ, ਸੰਗਰੀਆ, ਬੀਕਾਨੇਰ, ਸੰਚੌਰ, ਸਮਖਿਆਲੀ ਅਤੇ ਜਾਮਨਗਰ ਦੇ ਆਰਥਿਕ ਕੇਂਦਰਾਂ ਨੂੰ ਜੋੜੇਗਾ। ਰਾਜਸਥਾਨ ਅਤੇ ਗੁਜਰਾਤ ਸ਼ਹਿਰਾਂ ਨੂੰ ਜੋੜੇਗਾ।
ਅੰਮ੍ਰਿਤਸਰ ਜਾਮਨਗਰ ਐਕਸਪ੍ਰੈਸਵੇਅ ਪ੍ਰੋਜੈਕਟ ਦਿੱਲੀ ਅੰਮ੍ਰਿਤਸਰ ਐਕਸਪ੍ਰੈਸਵੇਅ 'ਤੇ ਟਿੱਬਾ ਪਿੰਡ (ਕਪੂਰਥਲਾ ਜ਼ਿਲ੍ਹਾ) ਤੋਂ ਸ਼ੁਰੂ ਹੋ ਕੇ ਜਾਮਨਗਰ ਵਿਖੇ ਸਮਾਪਤ ਹੋਵੇਗਾ। ਰੂਟ ਦੇ ਨਾਲ, ਇਹ ਬਠਿੰਡਾ, ਚੌਟਾਲਾ, ਰਾਸੀਸਰ, ਦੇਵਗੜ੍ਹ, ਸੰਚੌਰ, ਸੰਤਾਲਪੁਰ ਅਤੇ ਮਲੀਆ ਸ਼ਹਿਰਾਂ ਨੂੰ ਜੋੜੇਗਾ।
ਕੀ ਹੈ ਗ੍ਰੀਨਫੀਲਡ ਐਕਸਪ੍ਰੈਸਵੇਅ ?
ਗ੍ਰੀਨਫੀਲਡ ਐਕਸਪ੍ਰੈਸ ਉਹ ਹਨ ਜੋ ਹਰੇ ਭਰੇ ਖੇਤਰਾਂ ਤੋਂ ਬਾਹਰ ਕੱਢੇਆਂ ਜਾਂਦੇ ਹਨ। ਇਨ੍ਹਾਂ ਨੂੰ 'ਗਰੀਨ ਕੋਰੀਡੋਰ' ਵੀ ਕਿਹਾ ਜਾਂਦਾ ਹੈ। ਗ੍ਰੀਨਫੀਲਡ ਐਕਸਪ੍ਰੈਸ ਰਾਹੀਂ ਅਬਾਦੀ ਵਾਲੇ ਇਲਾਕਿਆਂ ਤੋਂ ਬਚਣ ਦੀ ਕੋਸ਼ਿਸ਼ ਕੀਤੀ ਗਈ ਹੈ, ਇਸਦੀ ਜ਼ਮੀਨ ਸਸਤੇ ਵਿੱਚ ਮਿਲ ਸਕਦੀ ਹੈ, ਨਾਲ ਹੀ ਅਜਿਹੇ ਐਕਸਪ੍ਰੈਸ ਵੇਅ ਨਾਲ ਉਨ੍ਹਾਂ ਪਛੜੇ ਖੇਤਰਾਂ ਦੇ ਲੋਕਾਂ ਲਈ ਨਵੇਂ ਆਰਥਿਕ ਮੌਕੇ ਪੈਦਾ ਹੋਣਗੇ।