Twitter 'ਤੇ ਆਰਟੀਕਲ ਫਾਰਵਰਡ ਕਰਨ ਤੋਂ ਪਹਿਲਾਂ ਆਵੇਗੀ ਚਿਤਾਵਨੀ,ਜਾਣੋ ਕੀ ਹੈ ਨਵਾਂ ਫ਼ੀਚਰ
Advertisement

Twitter 'ਤੇ ਆਰਟੀਕਲ ਫਾਰਵਰਡ ਕਰਨ ਤੋਂ ਪਹਿਲਾਂ ਆਵੇਗੀ ਚਿਤਾਵਨੀ,ਜਾਣੋ ਕੀ ਹੈ ਨਵਾਂ ਫ਼ੀਚਰ

 Twitter ਨੇ ਅਧਿਕਾਰਿਕ ਐਕਾਉਂਟ ਤੋਂ ਇਹ ਫ਼ੀਚਰ ਸਾਂਝਾ ਕੀਤਾ 

 Twitter ਨੇ ਅਧਿਕਾਰਿਕ ਐਕਾਉਂਟ ਤੋਂ ਇਹ ਫ਼ੀਚਰ ਸਾਂਝਾ ਕੀਤਾ

ਦਿੱਲੀ : ਮਾਇਕ੍ਰੋਬਲਾਗਿੰਗ ਸਾਈਟ ਟਵਿਟਰ (Twitter) ਆਪਣੇ ਪਲੇਟ ਫਾਰਮ ਨੂੰ ਜ਼ਿਆਦਾ ਬਿਹਤਰ ਕਰਨ ਦੇ ਲਈ ਕਰੜੀ ਮਿਹਨਤ ਕਰ ਰਹੀ ਹੈ, ਹਾਲ ਹੀ ਵਿੱਚ ਫ਼ੀਚਰ ਲਾਂਚ ਕਰਨ ਦੇ ਬਾਅਦ ਹੁਣ Twitter ਨੇ ਫੇਕ ਨਿਊਜ਼ ਅਤੇ ਸਨਸਨੀ ਫੈਲਾਉਣ ਵਾਲੇ ਆਰਟੀਕਲ 'ਤੇ ਲਗਾਮ ਕੱਸਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ, ਇਸ ਦੇ ਲਈ ਸੋਸ਼ਲ ਪਲੇਟਫ਼ਾਰਮ ਇੱਕ ਨਵਾਂ ਫ਼ੀਚਰ ਲਾਂਚ ਕਰਨ ਵਾਲਾ ਹੈ

 

ਰੀ-ਟਵੀਟ ਦੇ ਲਈ ਆ ਰਿਹਾ ਹੈ ਨਵਾਂ ਫੀਚਰ 

ਜਾਣਕਾਰੀ ਮੁਤਾਬਿਕ Twitter ਜਲਦ ਇੱਕ ਨਵਾਂ ਫੀਚਰ ਲਿਆ ਰਿਹਾ ਹੈ ਜੋ ਰੀ-ਟਵੀਟ ਨਾਲ ਜੁੜਿਆ ਹੈ, ਇਸ ਫੀਚਰ ਦੇ ਤਹਿਤ ਹੁਣ ਕਿਸੀ ਵੀ ਲੇਖ ਜਾਂ ਫਿਰ ਆਰਟਿਕਲ ਨੂੰ ਰੀ-ਟਵੀਟ ਕਰਨ ਤੋਂ ਪਹਿਲਾਂ ਯੂਜ਼ਰ ਨੂੰ ਚਿਤਾਵਨੀ ਦਿੱਤੀ ਜਾਵੇਗੀ, ਉਸ ਵਿੱਚ ਆਰਟਿਕਲ ਦਾ ਲਿੰਕ ਹੋਵੇਗਾ ਜਿਸ ਨੂੰ ਪੋਸਟ ਕਰਨ ਤੋਂ ਪਹਿਲਾਂ ਯੂਜ਼ਰ ਨੂੰ ਪੜਨਾ ਹੋਵੇਗਾ ਤਾਕੀ ਜਲਦਬਾਜ਼ੀ ਵਿੱਚ ਕੋਈ ਵੀ ਖ਼ਬਰ ਨਹੀਂ ਫੈਲਾਈ ਜਾਏ ਜਿਸ ਨਾਲ ਟਵਿਟਰ 'ਤੇ ਭਰੋਸਾ ਵਧੇਗਾ 

ਜਾਨਕਾਰਾਂ ਦਾ ਕਹਿਣਾ ਹੈ ਕਿ ਇਸ ਫੀਚਰ ਨੂੰ ਜਲਦ ਐਂਡਰਾਇਡ ਫ਼ੋਨ 'ਤੇ ਟੈਸਟ ਕੀਤਾ ਜਾਵੇਗਾ, ਇੱਕ ਵਾਰ ਟੈਸਟ ਨੂੰ ਸਫ਼ਲ ਹੋਣ ਤੋਂ ਬਾਅਦ ਯੂਜ਼ਰ ਦੇ ਲਈ ਇਸ ਫੀਚਰ ਨੂੰ ਖ਼ੋਲ ਦਿੱਤਾ ਜਾਵੇਗਾ, ਟਵੀਟਰ ਨੇ ਆਪਣੇ ਅਧਿਕਾਰਕ ਐਕਾਉਂਟ 'ਤੇ ਇਸ ਦੀ ਜਾਣਕਾਰੀ ਦਿੱਤੀ ਹੈ

 

 

 

Trending news