Punjab Budget Session: ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦਾ ਇਜਲਾਸ ਚੱਲ ਰਿਹਾ ਹੈ। ਇਸ ਦੌਰਾਨ ਸੱਤਾਧਾਰੀ ਅਤੇ ਵਿਰੋਧੀ ਧਿਰਾਂ ਵਿਚਾਲੇ ਸ਼ਬਦੀ ਜੰਗ ਤੇ ਤਾਹਨੇ-ਮਹਿਣੇ ਜ਼ੋਰਾਂ ਉਤੇ ਚੱਲੇ। ਇਸ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰਾਂ ਉਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਨ੍ਹਾਂ ਨੇ ਪੰਜਾਬ ਦਾ ਕੁਝ ਵੀ ਨਹੀਂ ਸੰਵਾਰਿਆ ਹੈ। ਇਹ ਤਿੱਤਲੀਆਂ ਹਨ ਅਤੇ ਕਦੇ ਐਸ ਫੁੱਲ ਅਤੇ ਕਦੇ ਐਸ ਫੁੱਲ ਉਤੇ... ਮੇਰਾ ਯਾਰ ਤਿੱਤਲੀਆਂ ਵਰਗਾ। ਉਨ੍ਹਾਂ ਨੇ ਕਿਹਾ ਕਿ ਜੇ ਇਨ੍ਹਾਂ ਨੇ ਪੰਜਾਬ ਦਾ ਕੁਝ ਸੰਵਾਰਿਆ ਹੁੰਦਾ ਤਾਂ ਸਾਨੂੰ ਆਉਣ ਦੀ ਲੋੜ ਨਹੀਂ ਪੈਂਦੀ।