Nangal Gas Leak: ਨੰਗਲ ਵਿੱਚ ਗੈਸ ਲੀਕ ਹੋਣ ਮਗਰੋਂ ਅੱਜ ਲੋਕਾਂ ਦਾ ਗੁੱਸਾ ਭੜਕ ਪਿਆ ਤੇ ਪਿੰਡ ਵਾਸੀਆਂ ਨੇ ਕੈਮੀਕਲ ਫੈਕਟਰੀ ਖ਼ਿਲਾਫ਼ ਧਰਨਾ ਲਗਾ ਦਿੱਤਾ।
Trending Photos
Nangal Gas Leak: ਸਕੂਲ ਅਤੇ ਫੈਕਟਰੀ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ਵੱਲੋਂ ਨੰਗਲ ਗੈਸ ਲੀਕ ਮਾਮਲੇ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਾਈਮੋ ਕੈਮੀਕਲ ਲਿਮਟਿਡ ਫੈਕਟਰੀ ਅੱਗੇ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪਿੰਡ ਵਾਸੀਆਂ ਵੱਲੋਂ ਪ੍ਰਸ਼ਾਸਨ ਨੂੰ 10 ਦਿਨਾਂ ਦਾ ਅਲਟੀਮੇਟਮ ਦਿੱਤਾ ਗਿਆ ਹੈ ਅਤੇ ਇਸ ਸਬੰਧੀ ਨੰਗਲ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਕਿ ਜੇ 10 ਦਿਨਾਂ ਦੇ ਅੰਦਰ ਹੱਲ ਨਹੀਂ ਹੋਇਆ ਤਾਂ ਫੈਕਟਰੀ ਦੇ ਗੇਟ ਦੇ ਮੂਹਰੇ ਪੱਕਾ ਧਰਨਾ ਲਗਾਇਆ ਜਾਵੇਗਾ।
ਇਸੇ ਧਰਨੇ ਵਾਲੀ ਥਾਂ 'ਤੇ ਪਿੰਡ ਵਾਸੀਆਂ ਦੀ ਆਮ ਆਦਮੀ ਪਾਰਟੀ ਦੇ ਵਰਕਰਾਂ ਤੇ ਟਰੱਕ ਯੂਨੀਅਨ ਨਾਲ ਤਕਰਾਰ ਵੀ ਹੋ ਗਈ। ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਟਰੱਕ ਯੂਨੀਅਨ ਵੱਲੋਂ ਆਮ ਆਦਮੀ ਪਾਰਟੀ ਦੇ ਸਮਰਥਕ ਨੰਗਲ ਫੈਕਟਰੀ ਦੇ ਹੱਕ ਵਿੱਚ ਭੁਗਤਦੇ ਹੋਏ ਨਜ਼ਰ ਆਏ ਅਤੇ ਕਿਹਾ ਕਿ ਫੈਕਟਰੀ 'ਚੋਂ ਗੈਸ ਲੀਕ ਨਹੀਂ ਹੋਈ।
ਅੱਜ ਸਕੂਲ ਦੇ ਨਾਲ ਲੱਗਦੇ ਪਿੰਡ ਦੇ ਲੋਕਾਂ ਨੇ ਗੈਸ ਲੀਕ ਹੋਣ ਦੇ ਮਾਮਲੇ ਨੂੰ ਲੈ ਕੇ ਸਕੂਲ ਦੇ ਸਾਹਮਣੇ ਬਣੀ ਫੈਕਟਰੀ ਪ੍ਰਾਈਮੋ ਕੈਮੀਕਲ ਲਿਮਟਿਡ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕੀਤਾ। ਲੋਕਾਂ ਦਾ ਕਹਿਣਾ ਸੀ ਕਿ ਕੱਲ੍ਹ ਜੋ ਗੈਸ ਲੀਕ ਹੋਈ ਹੈ, ਵਾਹਿਗੁਰੂ ਦਾ ਸ਼ੁਕਰ ਹੈ ਕਿ ਕੋਈ ਵੱਡਾ ਹਾਦਸਾ ਨਹੀ ਹੋਇਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਧਰਤੀ ਹੇਠਲਾ ਪਾਣੀ ਦੂਸ਼ਿਤ ਹੋ ਰਿਹਾ ਹੈ ਫਸਲਾਂ ਦੀ ਪੈਦਾਵਰ ਨਹੀਂ ਹੋ ਰਹੀ , ਜਿਸ ਦੇ ਸਬੰਧ ਵਿੱਚ ਪ੍ਰਸ਼ਾਸਨ ਨੂੰ 10 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ ਅਤੇ 10 ਦਿਨਾਂ ਦੇ ਅੰਦਰ ਪ੍ਰਸ਼ਾਸਨ ਕੋਈ ਠੋਸ ਪ੍ਰਬੰਧ ਕਰੇ। ਜੇਕਰ ਅਜਿਹਾ ਨਾ ਕੀਤਾ ਗਿਆ ਤਾਂ 10 ਦਿਨਾਂ ਬਾਅਦ ਇਸ ਫੈਕਟਰੀ ਦੇ ਗੇਟ ਅੱਗੇ ਪੱਕਾ ਧਰਨਾ ਦਿੱਤਾ ਜਾਵੇਗਾ।
ਉਕਤ ਪਿੰਡ ਦੇ ਲੋਕਾਂ ਨੇ ਕਿਹਾ ਕਿ ਟਰੱਕ ਯੂਨੀਅਨ ਦੇ ਲੋਕ ਇਸ ਮਾਮਲੇ 'ਚ ਸਾਡਾ ਸਾਥ ਦੇਣ, ਜਦਕਿ ਟਰੱਕ ਯੂਨੀਅਨ ਦੇ ਲੋਕਾਂ ਦਾ ਕਹਿਣਾ ਹੈ ਕਿ ਪਿੰਡ ਦੇ ਲੋਕ ਜਾਣਬੁੱਝ ਕੇ ਵਿਰੋਧ ਕਰ ਰਹੇ ਹਨ ਬੀਤੇ ਦਿਨ ਜੋ ਗੈਸ ਲੀਕ ਹੋਈ ਸੀ, ਉਹ ਫੈਕਟਰੀ ਵਿਚ ਨਹੀਂ ਹੋਈ ਸੀ। ਪ੍ਰਸ਼ਾਸਨ ਵੱਲੋਂ ਐਸਆਈਟੀ ਜਾਂਚ ਕਰ ਰਹੀ ਹੈ। ਜਾਂਚ ਤੋਂ ਬਾਅਦ ਜੋ ਰਿਪੋਰਟ ਆਵੇਗੀ ਉਸ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।ਇਸ ਸਬੰਧੀ ਪ੍ਰਾਈਮੋ ਕੈਮੀਕਲ ਲਿਮਟਿਡ ਫੈਕਟਰੀ ਦੇ ਜੀ.ਐਮ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਕੱਲ੍ਹ ਜੋ ਗੈਸ ਲੀਕ ਹੋਈ ਹੈ, ਉਹ ਉਨ੍ਹਾਂ ਦੀ ਫੈਕਟਰੀ ਵਿੱਚੋਂ ਨਹੀਂ ਹੋਈ। ਪ੍ਰਸ਼ਾਸਨ ਵੱਲੋਂ ਇਸ 'ਤੇ ਸਿੱਟ ਬਣਾਈ ਗਈ ਹੈ ਜੋ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਵੀ ਪੜ੍ਹੋ : CBSE Class 12th Board exam result 2023: CBSE ਦੇ 12ਵੀਂ ਜਮਾਤ ਦੇ ਨਤੀਜੇ ਹੋਏ ਜਾਰੀ, ਕੁੜੀਆਂ ਨੇ ਮਾਰੀ ਬਾਜੀ
ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ