ਕਰਫ਼ਿਊ ਦੌਰਾਨ ਹੁਣ ਨਹੀਂ ਮਿਲੇਗੀ ਚੰਡੀਗੜ੍ਹ ਵਿੱਚ ਸਬਜ਼ੀਆਂ ਮਹਿੰਗੀਆਂ,ਪ੍ਰਸ਼ਾਸਨ ਨੇ ਚੁੱਕਿਆ ਇਹ ਵੱਡਾ ਕਦਮ
Advertisement

ਕਰਫ਼ਿਊ ਦੌਰਾਨ ਹੁਣ ਨਹੀਂ ਮਿਲੇਗੀ ਚੰਡੀਗੜ੍ਹ ਵਿੱਚ ਸਬਜ਼ੀਆਂ ਮਹਿੰਗੀਆਂ,ਪ੍ਰਸ਼ਾਸਨ ਨੇ ਚੁੱਕਿਆ ਇਹ ਵੱਡਾ ਕਦਮ

 ਚੰਡੀਗੜ੍ਹ ਪ੍ਰਸ਼ਾਸਨ ਹੋਲਸੇਲਰ ਨਾਲ ਮਿਲ ਕੇ ਵੇਚ ਰਿਹਾ ਹੈ ਸਬਜ਼ੀਆਂ

 ਚੰਡੀਗੜ੍ਹ ਪ੍ਰਸ਼ਾਸਨ ਹੋਲਸੇਲਰ ਨਾਲ ਮਿਲ ਕੇ ਵੇਚ ਰਿਹਾ ਹੈ ਸਬਜ਼ੀਆਂ

ਚੰਡੀਗੜ੍ਹ : ਸੋਮਵਾਰ ਰਾਤ ਤੋਂ ਚੰਡੀਗੜ੍ਹ ਵਿੱਚ ਕਰਫ਼ਿਊ ਲੱਗਣ ਤੋਂ ਬਾਅਦ ਸ਼ਹਿਰ ਦੇ ਲੋਕਾਂ ਨੂੰ ਆਪਣੇ ਜ਼ਰੂਰਤ ਦਾ ਸਮਾਨ ਲੈਣ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ, ਜੇਕਰ ਸਮਾਨ ਮਿਲ ਵੀ ਜਾਂਦਾ ਸੀ ਤਾਂ ਮੌਕੇ ਦਾ ਫ਼ਾਇਦਾ ਚੁੱਕ ਕੇ ਮੁਨਾਫ਼ਾਖ਼ੋਰਾਂ ਨੇ ਇਸ ਮੁਸ਼ਕਿਲ ਦੀ ਘੜੀ ਵਿੱਚ ਸਬਜ਼ੀਆਂ ਦੀ ਕੀਮਤਾਂ ਦੁੱਗਣੀਆਂ ਤਿੱਗੁਣੀਆਂ ਕਰ ਦਿੱਤੀਆਂ ਸਨ, ਬਾਜ਼ਾਰ ਵਿੱਚ ਮਿਲਣ ਵਾਲੀ ਸਬਜ਼ੀਆਂ ਲੋਕਾਂ ਦੀ ਥਾਲੀ ਤੋਂ ਗਾਇਬ ਹੋ ਗਈ ਸੀ, ਲਗਾਤਾਰ ਪ੍ਰਸ਼ਾਸਨ ਨੂੰ ਸ਼ਿਕਾਇਤ  ਕਰਨ ਤੋਂ ਬਾਅਦ ਚੰਡੀਗੜ੍ਹ ਪ੍ਰਸ਼ਾਸਨ ਨੇ ਹੋਲਸੇਲਰਾਂ ਨਾਲ ਮਿਲਕੇ ਇਸ ਦਾ ਹੱਲ ਕੱਢਿਆ ਹੈ, ਲੋਕਾਂ ਦੇ ਦਰਵਾਜ਼ੇ ਤੱਕ ਸੱਬਜ਼ੀਆਂ ਘੱਟ ਕੀਮਤ 'ਤੇ ਪਹੁੰਚਾਇਆ ਜਾ ਰਹੀਆਂ ਨੇ  

fallback

ਕਿਵੇਂ ਪਹੁੰਚਾ ਰਿਹਾ ਹੈ ਸਬਜ਼ੀਆਂ ਪ੍ਰਸ਼ਾਸਨ ?

ਕਰਫ਼ਿਊ ਦੀ ਵਜ੍ਹਾਂ ਕਰਕੇ ਚੰਡੀਗੜ੍ਹ ਦੀਆਂ ਬੱਸਾਂ ਨਹੀਂ ਚੱਲ ਰਹੀਆਂ ਨੇ,ਚੰਡੀਗੜ੍ਹ ਪ੍ਰਸ਼ਾਸਨ ਨੇ CTU 
 ਯਾਨੀ ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ ਦੀਆਂ ਬੱਸਾਂ ਦੀ ਵਰਤੋਂ ਘਰਾਂ ਤੱਕ ਲੋਕਾਂ ਨੂੰ ਜ਼ਰੂਰੀ ਸਮਾਨ ਸਪਲਾਈ ਕਰਨ ਵਿੱਚ ਲਗਾਇਆ ਨੇ,ਚੰਡੀਗੜ੍ਹ ਹੋਲਸੇਲਰਾਂ ਦੀ ਮਦਦ ਨਾਲ ਸਮਾਨ ਖ਼ਰੀਦਿਆਂ ਜਾਂਦਾ ਹੈ ਅਤੇ ਹਰ ਇੱਕ ਕਾਲੋਨੀ ਵਿੱਚ ਜਾਕੇ ਸਮਾਨ ਲੋਕਾਂ ਨੂੰ ਸਸਤੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ ਮੰਡੀਆਂ ਤੋਂ ਸਮਾਨ ਖ਼ਰੀਦਣ ਅਤੇ ਲੋਕਾਂ ਤੱਕ ਪਹੁੰਚਾਉਣ ਤੱਕ  ਹੋਲਸੇਲਰ ਦੇ ਨਾਲ ਇੱਕ ਚੰਡੀਗੜ੍ਹ ਪ੍ਰਸ਼ਾਸਨ ਦਾ ਅਧਿਕਾਰੀ ਅਤੇ ਇੱਕ ਪੁਲਿਸ ਮੁਲਾਜ਼ਮ ਮੌਜੂਦ ਹੁੰਦਾ ਹੈ  

 

 
ਹੁਣ ਕਿਸ ਰੇਟ 'ਤੇ ਮਿਲ ਰਹੀਆਂ ਨੇ ਸਬਜ਼ੀਆਂ

ਪਹਿਲਾਂ ਬਾਜ਼ਾਰ ਵਿੱਚ ਹਰ ਸਬਜ਼ੀਆਂ ਦੁੱਗਣੇ-ਤਿਗੁਣੇ ਰੇਟ 'ਤੇ ਮਿਲ ਰਹੀ ਸੀ ਪਰ ਚੰਡੀਗੜ੍ਹ ਪ੍ਰਸ਼ਾਸਨ ਦੀ ਮਦਦ ਨਾਲ ਹੁਣ ਸਸਤੀ ਕੀਮਤ 'ਤੇ ਲੋਕਾਂ ਨੂੰ ਸਬਜ਼ੀਆਂ ਦਿੱਤੀਆਂ ਜਾ ਰਹੀਆਂ ਨੇ,ਪਹਿਲਾਂ ਪਿਆਜ਼ ਬਾਜ਼ਾਰ ਵਿੱਚ 60 ਤੋਂ 70 ਰੁਪਏ ਕਿੱਲੋ ਮਿਲ ਰਿਹਾ ਸੀ ਜਦਕਿ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਗੱਡੀਆਂ ਵਿੱਚ  35 ਰੁਪਏ ਪਿਆਜ਼ ਮਿਲ ਰਿਹਾ ਹੈ,ਆਲੂ ਵੀ ਬਾਜ਼ਾਰ ਵਿੱਚ ਦੁੱਗਣੀ ਕੀਮਤ 'ਤੇ 60 ਰੁਪਏ ਕਿੱਲੋ ਮਿਲ ਰਿਹਾ ਸੀ ਜਦਕਿ ਪ੍ਰਸ਼ਾਸਨ ਵੱਲੋਂ ਇਹ 30 ਰੁਪਏ ਕਿੱਲੋ ਮੁਹੱਈਆ ਕਰਵਾਇਆ ਜਾ ਰਿਹਾ ਹੈ,ਟਮਾਟਰ ਦੀ ਕੀਮਤ ਵੀ ਆਸਮਾਨ ਤੱਕ ਪਹੁੰਚ ਗਈ ਸੀ ਲੋਕਾਂ ਤੱਕ ਪ੍ਰਸ਼ਾਸਨ ਵੱਲੋਂ ਇਹ ਹੁਣ 60 ਰੁਪਏ ਵਿੱਚ ਪਹੁੰਚਾਇਆ ਜਾ ਰਿਹਾ ਹੈ,ਗੋਭੀ ਦੀ ਕੀਮਤ ਬਾਜ਼ਾਰ ਵਿੱਚ 80 ਰੁਪਏ ਤੱਕ ਪਹੁੰਚ ਗਈ ਸੀ ਜਦਕਿ ਹੁਣ ਚੰਡੀਗੜ੍ਹ ਦੇ ਵਸਨੀਕਾਂ ਨੂੰ ਹੋਲਸੇਲਰਾਂ ਦੀ ਮਦਦ ਨਾਲ ਗੋਭੀ 40 ਰੁਪਏ ਕਿੱਲੋ ਵਿੱਚ ਪਹੁੰਚਾਈ ਜਾ ਰਹੀ ਹੈ

ਚੰਡੀਗੜ੍ਹ ਦੇ ਵਸਨੀਕਾਂ ਤੱਕ ਸਬਜ਼ੀਆਂ ਪਹੁੰਚਾਉਣ ਵੇਲੇ ਭੀੜ ਨਾ ਲੱਗੇ ਇਸਦੇ ਲਈ ਪ੍ਰਸ਼ਾਸਨ ਵੱਲੋਂ ਜ਼ਰੂਰੀ ਕਦਮ ਚੁੱਕੇ ਗਏ ਨੇ, ਬੱਸ ਦੇ ਆਲੇ ਦੁਆਲੇ ਕਿਸੇ ਨੂੰ ਨਹੀਂ ਖੜਾਂ ਹੋਣ ਦਿੱਤਾ ਜਾ ਰਿਹਾ ਹੈ ਲੋਕਾਂ ਨੂੰ ਲਾਈਨ ਦੇ ਨਾਲ ਸਬਜ਼ੀਆਂ ਅਤੇ ਹੋਰ ਜ਼ਰੂਰੀ ਸਮਾਨ ਦਿੱਤਾ ਜਾ ਰਿਹਾ ਹੈ, ਇੱਕ ਸ਼ਖ਼ਸ ਦੂਜੇ ਸ਼ਖ਼ਸ ਤੋਂ ਦੂਰੀ 'ਤੇ ਖੜਾਂ ਹੈ  

Trending news