ਸਿਰ 'ਤੇ ਪੱਗ ਸਜਾਕੇ ਲੱਖਾ ਸਿਧਾਣਾ ਨੇ ਆਪਣੀ ਗਿਰਫ਼ਤਾਰੀ ਨਾਲ ਜੁੜਿਆ ਕੀਤਾ ਵੱਡਾ ਐੈਲਾਨ !
Advertisement
Article Detail0/zeephh/zeephh881367

ਸਿਰ 'ਤੇ ਪੱਗ ਸਜਾਕੇ ਲੱਖਾ ਸਿਧਾਣਾ ਨੇ ਆਪਣੀ ਗਿਰਫ਼ਤਾਰੀ ਨਾਲ ਜੁੜਿਆ ਕੀਤਾ ਵੱਡਾ ਐੈਲਾਨ !

ਕਿਸਾਨਾਂ ਦੇ ਵੱਲੋਂ 10 ਤਰੀਕ ਨੂੰ 24 ਘੰਟੇ ਦੇ ਲਈ KMP ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਸੀ 

ਕਿਸਾਨਾਂ ਦੇ ਵੱਲੋਂ 10 ਤਰੀਕ ਨੂੰ 24 ਘੰਟੇ ਦੇ ਲਈ KMP ਹਾਈਵੇਅ ਜਾਮ ਕਰਨ ਦਾ ਐਲਾਨ ਕੀਤਾ ਸੀ

ਕੀਰਤੀ ਪਾਲ/ਸੰਗਰੂਰ : ਸਿਰ 'ਤੇ ਪੱਗ ਸਜਾ ਕੇ ਲੱਖਾ ਸਿਧਾਣਾ ਇੱਕ ਵਾਰ ਮੁੜ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋ ਗਿਆ ਹੈ, 100 ਗੱਡੀਆਂ ਦੇ ਕਾਫ਼ਲੇ ਨਾਲ ਕਿਸਾਨਾਂ ਵੱਲੋਂ ਐਲਾਨੇ 10 ਅਪ੍ਰੈਲ ਦੇ (KMP) ਕੁੰਡਲੀ ਮਾਨੇਸਰ ਪਲਵਲ ਐਕਸ ਪ੍ਰੈਸ ਵੇਅ ਨੂੰ ਜਾਮ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਵੱਡਾ ਐਲਾਨ ਕੀਤਾ ਹੈ 

ਸੰਗਰੂਰ ਦੇ ਗੁਰਦੁਆਰਾ ਸ੍ਰੀ ਮਸਤੂਆਨਾ ਸਾਹਿਬ ਤੋਂ ਦਿੱਲੀ ਵੱਲ ਜਾਣ ਤੋਂ ਪਹਿਲਾਂ ਲੱਖਾ ਸਿਧਾਣਾ ਨੇ ਆਪਣੇ ਸਾਥੀਆਂ ਨੂੰ  ਕਿਹਾ ਕੀ ਦਿੱਲੀ ਪੁਲਿਸ ਉਸ ਨੂੰ 2 ਦਿਨਾਂ ਦੇ ਅੰਦਰ ਗਿਰਫ਼ਤਾਰ ਕਰ ਲਵੇਗੀ, ਪਰ ਅੰਦੋਲਨ ਖ਼ਤਮ ਨਹੀਂ ਹੋਣਾ ਚਾਹੀਦਾ ਹੈ, ਉਸ ਨੇ ਨੌਜਵਾਨਾਂ ਨੂੰ ਕਿਹਾ ਕੀ ਤੁਸੀਂ ਅੰਦੋਲਨ ਤੋਂ ਦੂਰ ਨਹੀਂ ਹੋਣਾ ਹੈ ਜਿੱਤ ਕੇ ਹੀ ਵਾਪਸ ਪਰਤਨਾ ਹੈ, ਉਸ ਨੇ ਵਧ ਤੋਂ ਵਧ ਲੋਕਾਂ ਨੂੰ ਅੰਦੋਲਨ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ, ਦਿੱਲੀ ਪੁਲਿਸ ਨੇ ਲੱਖਾ ਸਿਧਾਣਾ 'ਤੇ 1 ਲੱਖ ਦਾ ਇਨਾਮ ਰੱਖਿਆ ਹੈ, ਪੰਜਾਬ ਵਿੱਚ ਵੀ ਦਿੱਲੀ ਪੁਲਿਸ ਲੱਖਾ ਸਿਧਾਣਾ ਨੂੰ ਗਿਰਫ਼ਤਾਰ ਕਰਨ ਪਹੁੰਚੀ ਸੀ ਪਰ ਕਾਮਯਾਬ ਨਹੀਂ ਹੋ ਸਕੀ ਸੀ, ਹੁਣ ਲੱਖਾ ਸਿਧਾਣਾ ਜਦੋਂ ਆਪ ਦਿੱਲੀ ਪਹੁੰਚ ਰਿਹਾ ਹੈ ਤਾਂ ਦਿੱਲੀ ਪੁਲਿਸ ਲਈ ਉਸ ਨੂੰ ਗਿਰਫ਼ਤਾਰ ਕਰਨਾ ਆਸਾਨ ਨਹੀਂ ਹੋਵੇਗਾ, ਕਿਉਂਕਿ 100 ਗੱਡੀਆਂ ਦੇ ਕਾਫ਼ਲੇ ਨਾਲ ਦਿੱਲੀ ਆ ਰਹੇ ਲੱਖਾ ਸਿਧਾਣਾ ਦੇ ਨਾਲ ਹਜ਼ਾਰਾਂ ਨੌਜਵਾਨ ਵੀ ਨੇ

ਕਿਸਾਨ ਜਥੇਬੰਦੀਆਂ ਨੇ ਲੱਖਾ ਸਿਧਾਣਾ ਨੂੰ ਸੱਦਾ ਦਿੱਤਾ ਸੀ 

26 ਜਨਵਰੀ ਦੀ ਹਿੰਸਾ ਤੋਂ ਬਾਅਦ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਤੋਂ ਕਿਸਾਨ ਜਥੇਬੰਦੀਆਂ ਨੇ ਦੂਰੀਆਂ ਬਣਾ ਲਈਆਂ ਸਨ, ਦੀਪ ਸਿੱਧੂ ਨੂੰ ਤਾਂ ਪੁਲਿਸ ਨੇ ਗਿਰਫ਼ਤਾਰ ਕਰ ਲਿਆ ਸੀ ਪਰ ਲੱਖਾ ਸਿਧਾਣਾ ਨੂੰ ਪੁਲਿਸ ਗਿਰਫ਼ਤਾਰ ਨਹੀਂ ਕਰ ਸਕੀ, ਕੁੱਝ ਦਿਨ ਪਹਿਲਾਂ ਕਿਸਾਨ ਜਥੇਬੰਦੀਆਂ ਨੇ ਅਹਿਮ ਬਿਆਨ ਜਾਰੀ ਕਰਦੇ ਹੋਏ ਕਿਹਾ ਕੀ ਲੱਖਾ ਸਿਧਾਣਾ ਕਿਸਾਨਾਂ ਦੇ ਮੰਚ 'ਤੇ ਆਉਣਗੇ ਤਾਂ ਮੰਨਾਂ ਨਹੀਂ ਕਰਨਗੇ, ਜਿਸ ਤੋਂ ਬਾਅਦ ਲੱਖਾ ਸਿਧਾਣਾ ਨੇ ਮੁੜ ਤੋਂ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ ਹੈ

 

 

 

 

 

Trending news