ਪ੍ਰਕਾਸ਼ ਸਿੰਘ ਬਾਦਲ ਨੇ ਪਦਮ ਵਿਭੂਸ਼ਣ ਅਵਾਰਡ ਵਾਪਸ ਕੀਤਾ ਸੀ
Trending Photos
ਤਪਿਨ ਮਲਹੋਤਰਾ/ਚੰਡੀਗੜ੍ਹ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਪਦਮ ਵਿਭੂਸ਼ਣ ਅਵਾਰਡ ਵਾਪਸ ਕੀਤਾ ਸੀ ਤਾਂ ਉਨ੍ਹਾਂ ਨੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ,ਹੁਣ ਇੱਕ ਵਾਰ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਕਿਸਾਨਾਂ ਦੇ ਹੱਕ ਵਿੱਚ 8 ਸੁਝਾਅ ਦਿੱਤੇ ਨੇ
ਪ੍ਰਕਾਸ਼ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਅਤੇ ਸੁਝਾਅ
1. ਪ੍ਰਧਾਨ ਮੰਤਰੀ ਨਰੇਂਦਰ ਮੋਦੀ ਫਰਾਖ਼ਦਿਲੀ ਵਿਖਾਉਣ ਅਤੇ ਤਿੰਨ ਵਿਵਾਦਗ੍ਰਸਤ ਖੇਤੀ ਕਾਨੂੰਨਾਂ ਨੂੰ ਰੱਦ ਕਰਨ
2 . ਦੇਸ਼ ਨੂੰ ਦਰਪੇਸ਼ ਗੰਭੀਰ ਸੰਕਟ ਦੇ ਹੱਲ ਵੱਲ ਪਹਿਲ ਕਦਮ ਚੁੱਕਣ,ਉਨ੍ਹਾਂ ਕਿਹਾ ਪਹਿਲਾਂ ਹੀ ਮਿਲੇ ਜ਼ਖ਼ਮਾਂ ਦੇ ਦਾਗ ਠੀਕ ਹੋਣ ਵਿਚ ਲੰਬਾ ਸਮਾਂ ਲੱਗੇਗਾ
3. ਟਕਰਾਅ ਦੀ ਰਾਜਨੀਤੀ ਦੇ ਕਾਰਨ ਸਾਡਾ ਸਮਾਜਿਕ ਸਰੂਪ ਟੁੱਟ ਭੱਜ ਗਿਆ ਹੈ,ਸਲਾਹ ਮਸ਼ਵਰਾ, ਸਹਿਮਤੀ ਅਤੇ ਆਮ ਸਹਿਮਤੀ ਹੀ ਲੋਕਤੰਤਰ ਦਾ ਆਧਾਰ
4. ਕਿਸਾਨ ਸੰਕਟ ਹੀ ਇਕੱਲਾ ਅਜਿਹਾ ਮੌਕਾ ਨਹੀਂ ਹੈ ਜਦੋਂ ਦੇਸ਼ ਦੇ ਨਿਰਮਾਣ ਵਾਸਤੇ ਸਭ ਨੂੰ ਨਾਲ ਲੈ ਕੇ ਚੱਲਣ ਦੀ ਪਹੁੰਚ ਅਣਡਿੱਠ ਕੀਤੀ ਗਈ
5. ਪਿਛਲੇ ਸਮੇਂ ਦੌਰਾਨ ਵੰਡ ਪਾਊ ਤੇ ਅਸਰਿਥਤਾ ਪੈਦਾ ਕਰਨ ਵਾਲੇ ਪਲਾਂ ਵਿਚ ਸਾਡੀ ਅਸਫਲਤਾ ਦੇ ਧੱਕੇ ਠੀਕ ਹੋਣ ਨੂੰ ਲੰਬਾ ਸਮਾਂ ਲੱਗੇਗਾ।
6. ਜਿਹੜੇ ਤਿੰਨ ਐਕਟਾਂ ਦੀ ਗੱਲ ਹੋ ਰਹੀ ਹੈ, ਉਹਨਾਂ ਨੇ ਦੇਸ਼ ਨੂੰ ਡੂੰਘੀ ਸੰਕਟ ਵਿਚ ਧੱਕਿਆ
7. ਪਰਿਵਾਰਾਂ ਨੁੰ ਕੜਾਕੇ ਦੀ ਠੰਢ ਵਿਚ ਹੋਰ ਤਕਲੀਫਾਂ ਝੱਲਣ ਦੇਣ ਤੋਂ ਬਗੈਰ ਹੀ ਵਾਪਸ ਲਏ ਜਾਣੇ
8. ਮੁੱਦਾ ਸਿਰਫ ਕਿਸਾਨਾਂ ਦਾ ਨਹੀਂ ਹੈ ਬਲਕਿ ਇਸ ਦਾ ਸਾਡੇ ਦੇਸ਼ ਦੇ ਸਮੁੱਚੇ ਆਰਥਿਕ ਸਰੂਪ 'ਤੇ ਵੀ ਅਸਰ ਪਿਆ ਹੈ ਕਿਉਂਕਿ ਵਪਾਰੀ, ਬਿਜ਼ਨਸਮੈਨ, ਦੁਕਾਨਦਾਰ, ਆੜਤੀਏ ਤੇ ਮਜ਼ਦੂਰ ਵੀ ਇਸ ਨਾਲ ਸਿੱਧੇ ਤੌਰ 'ਤੇ ਪ੍ਰਭਾਵਤ ਹੋਏ ਹਨ।