ਕਿਸਾਨਾਂ ਦਾ ਵੱਡਾ ਫ਼ੈਸਲਾ ਸਿੰਘੂ ਸਰਹੱਦ 'ਤੇ ਡਟੇ ਰਹਿਣਗੇ,ਇਸ ਦਿਨ ਕਰਨਗੇ ਫ਼ੈਸਲਾ,ਜਾਣੋ ਕਿਉਂ ਕੇਂਦਰ ਨੇ ਬੁਰਾੜੀ ਨੂੰ ਚੁਣਿਆ
Advertisement

ਕਿਸਾਨਾਂ ਦਾ ਵੱਡਾ ਫ਼ੈਸਲਾ ਸਿੰਘੂ ਸਰਹੱਦ 'ਤੇ ਡਟੇ ਰਹਿਣਗੇ,ਇਸ ਦਿਨ ਕਰਨਗੇ ਫ਼ੈਸਲਾ,ਜਾਣੋ ਕਿਉਂ ਕੇਂਦਰ ਨੇ ਬੁਰਾੜੀ ਨੂੰ ਚੁਣਿਆ

ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਬੁਰਾੜੀ ਵਿੱਚ ਧਰਨਾ ਦੇਣ ਤੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਹੁਣ ਇੱਕ ਵਾਰ ਮੁੜ ਤੋਂ ਕਿਸਾਨ ਆਗੂ ਮੁੜ ਤੋਂ ਮੀਟਿੰਗ ਕਰਨਗੇ

ਕਿਸਾਨ ਆਗੂਆਂ ਨੇ ਮੀਟਿੰਗ ਵਿੱਚ ਬੁਰਾੜੀ ਵਿੱਚ ਧਰਨਾ ਦੇਣ ਤੇ ਕੋਈ ਫ਼ੈਸਲਾ ਨਹੀਂ ਹੋਇਆ ਹੈ ਹੁਣ ਇੱਕ ਵਾਰ ਮੁੜ ਤੋਂ ਕਿਸਾਨ ਆਗੂ ਮੁੜ ਤੋਂ ਮੀਟਿੰਗ ਕਰਨਗੇ

ਬਜ਼ਮ ਵਰਮਾ/ਦਿੱਲੀ : 24 ਘੰਟੇ ਬਾਅਦ ਵੀ ਬੁਰਾੜੀ ਵਿੱਚ ਕਿਸਾਨਾਂ ਵੱਲੋਂ ਧਰਨੇ 'ਤੇ ਬੈਠਣ ਨੂੰ ਲੈਕੇ ਹੁਣ ਵੀ ਸਸਪੈਂਸ ਬਣਿਆ ਹੋਇਆ ਹੈ, ਕਿਸਾਨ ਆਗੂਆਂ ਦੀ ਮੀਟਿੰਗ ਤੋਂ ਬਾਅਦ ਫ਼ੈਸਲਾ ਹੋਇਆ ਹੈ ਕਿ ਕਿਸਾਨ ਫ਼ਿਲਹਾਲ ਸਿੰਘੂ ਅਤੇ ਟਿਕਰੀ ਬਾਰਡਰ 'ਤੇ ਧਰਨਾ ਜਾਰੀ ਰੱਖਣਗੇ, ਕਿਸਾਨਾਂ ਵਿੱਚ ਬੁਰਾੜੀ ਗਰਾਉਂਡ 'ਤੇ ਧਰਨੇ ਨੂੰ ਲੈਕੇ ਕੋਈ ਸਹਿਮਤੀ ਨਹੀਂ ਬਣ ਸਕੀ ਹੈ,ਐਤਵਾਰ ਨੂੰ ਇੱਕ ਵਾਰ ਮੁੜ ਤੋਂ ਕਿਸਾਨ ਜਥੇਬੰਦੀਆਂ ਨੇ ਮੀਟਿੰਗ ਸੱਦੀ ਹੈ ਜਿਸ ਤੋਂ ਬਾਅਦ ਹੀ ਅੱਗੇ ਦੀ ਰਣਨੀਤੀ ਬਾਰੇ ਫ਼ੈਸਲਾ ਹੋ ਸਕੇਗਾ,ਦਰਾਸਲ ਕਿਸਾਨਾਂ ਨੂੰ ਬੁਰਾੜੀ ਵਿੱਚ ਪ੍ਰਦਰਸ਼ਨ ਕਰਨ ਦੀ ਇਜਾਜ਼ਤ ਦੇਣ ਪਿੱਛੇ  ਕੇਂਦਰ ਦੀ ਵੱਡੀ ਸਿਆਸੀ ਚਾਲ ਨਜ਼ਰ ਆ ਰਹੀ ਹੈ 

ਇਸ ਲਈ ਕੇਂਦਰ ਨੇ ਬੁਰਾੜੀ ਨੂੰ ਚੁਣਿਆ 

ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਜੂਮ ਸਾਹਮਣੇ ਝੁਕ ਕੇ ਕਿਸਾਨਾਂ ਨੂੰ ਬੁਰਾੜੀ ਦੇ ਨਿਰੰਕਾਰੀ ਮੈਦਾਨ 'ਤੇ ਧਰਨੇ ਦੀ ਇਜਾਜ਼ਤ ਤਾਂ ਦੇ ਦਿੱਤੀ ਹੈ ਪਰ ਕਿਸਾਨ ਇੱਥੇ ਇਸ ਲਈ ਨਹੀਂ ਬੈਠਣਾ ਚਾਉਂਦੇ ਕਿਉਂਕਿ ਕਿਸਾਨਾਂ ਨੂੰ ਇਸ ਦੇ ਪਿੱਛੇ ਕੇਂਦਰ ਸਰਕਾਰ ਦੀ ਸਿਆਸੀ ਚਾਲ ਨਜ਼ਰ ਆਉਂਦੀ ਹੈ, ਜਿਸ ਬੁਰਾੜੀ ਦੇ ਗਰਾਉਂਡ ਵਿੱਚ ਕਿਸਾਨਾਂ ਨੂੰ ਥਾਂ ਦਿੱਤੀ ਗਈ ਹੈ,ਉਹ ਦਿੱਲੀ ਦੀ ਸਰਹੱਦ 'ਤੇ ਹੈ, ਕਿਸਾਨਾਂ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਕਿ ਉਹ ਇਸ ਥਾਂ ਤੋਂ ਅੱਗੇ ਨਹੀਂ ਵਧਣਗੇ,ਜਦਕਿ ਕਿਸਾਨਾਂ ਦਾ ਮਕਸਦ ਹੈ ਕਿ ਕੇਂਦਰ ਸਰਕਾਰ ਦੇ ਦਰਵਾਜ਼ੇ 'ਤੇ ਜਾਕੇ ਆਪਣੀ ਆਵਾਜ਼ ਪਹੁੰਚਾਉਣਾ ਤਾਕੀ ਮੋਦੀ ਸਰਕਾਰ ਉਨ੍ਹਾਂ ਦੀ ਗੱਲ ਸੁਣ ਸਕੇ

ਬੁਰਾੜੀ ਵਿੱਚ ਜੇਕਰ ਕਿਸਾਨ ਪ੍ਰਦਰਸ਼ਨ ਕਰਦੇ ਨੇ ਤਾਂ ਕੇਂਦਰ ਸਰਕਾਰ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਭਾਵੇਂ ਸਾਲ ਭਰ ਕਿਸਾਨ ਇੱਥੇ ਬੈਠੇ ਰਹਿਣ,ਕਿਉਂਕਿ ਨਾ ਤੇ ਟਰੈਫਿਕ ਜਾਮ ਹੋਵੇਗਾ ਨਾ ਹੀ ਆਮ ਲੋਕਾਂ ਨੂੰ ਕੋਈ ਪਰੇਸ਼ਾਨੀ ਹੋਵੇਗੀ,ਪਰ ਜੇਕਰ ਕਿਸਾਨ ਦਿੱਲੀ ਦੇ ਅੰਦਰ ਆ ਗਏ ਤਾਂ ਦਿੱਲੀ ਪੁਲਿਸ ਨੂੰ ਕਿਸਾਨਾਂ ਨੂੰ ਬਾਹਰ ਕੱਢਣ ਦੇ ਲਈ ਕਾਫ਼ੀ ਮੁਸ਼ਕਤ ਦਾ ਸਾਹਮਣਾ ਕਰਨਾ ਪਵੇਗਾ,ਕਿਸਾਨਾਂ ਦਾ ਗੁੱਸਾ ਵੇਖ ਦੇ ਹੋਏ ਕੇਂਦਰ ਸਰਕਾਰ ਇਸ ਤੋਂ ਬਚਨਾਂ ਚਾਉਂਦੀ ਹੈ ਬੁਰਾੜੀ ਨੂੰ ਚੁਣਿਆ ਹੈ,ਪਰ ਕਿਸਾਨ ਕੇਂਦਰ ਦੇ ਇਸ ਸਿਆਸੀ ਕਦਮ ਨੂੰ ਸਮਝ ਚੁੱਕੇ ਨੇ ਇਸ ਲਈ ਕੋਈ ਵੀ ਫ਼ੈਸਲਾ ਸੋਚ ਸਮਝ ਕੇ ਲੈਣਾ ਚਾਉਂਦੇ ਨੇ

 

 

Trending news