PAU ਵੱਲੋਂ ਕਿਸਾਨਾਂ ਨੂੰ ਗੈਰ-ਬਾਸਮਤੀ ਦੀਆਂ ਇੰਨਾਂ ਕਿਸਮਾਂ ਦੀ ਕਾਸ਼ਤ ਦੀ ਸਲਾਹ,ਦੱਸਿਆ ਇਹ ਕਾਰਨ
Advertisement
Article Detail0/zeephh/zeephh681609

PAU ਵੱਲੋਂ ਕਿਸਾਨਾਂ ਨੂੰ ਗੈਰ-ਬਾਸਮਤੀ ਦੀਆਂ ਇੰਨਾਂ ਕਿਸਮਾਂ ਦੀ ਕਾਸ਼ਤ ਦੀ ਸਲਾਹ,ਦੱਸਿਆ ਇਹ ਕਾਰਨ

ਵਧੀਕ ਮੁੱਖ ਸਕੱਤਰ ਨੇ ਪੀ.ਆਰ. 128 ਅਤੇ 129 ਕਿਸਮਾਂ  ਨੂੰ ਛੇਤੀ ਪੱਕਣ, ਪਾਣੀ ਦੀ ਬੱਚਤ ਅਤੇ ਪਰਾਲੀ ਦੇ ਢੁਕਵੇਂ ਪ੍ਰਬੰਧਨ ਵਰਗੀਆਂ ਵਿਸ਼ੇਸ਼ਤਾਵਾਂ ਕਰਕੇ ਵਧੇਰੇ ਕਾਰਗਰ ਦੱਸਿਆ

ਵਧੀਕ ਮੁੱਖ ਸਕੱਤਰ ਨੇ ਪੀ.ਆਰ. 128 ਅਤੇ 129 ਕਿਸਮਾਂ  ਨੂੰ ਛੇਤੀ ਪੱਕਣ, ਪਾਣੀ ਦੀ ਬੱਚਤ ਅਤੇ ਪਰਾਲੀ ਦੇ ਢੁਕਵੇਂ ਪ੍ਰਬੰਧਨ ਵਰਗੀਆਂ ਵਿਸ਼ੇਸ਼ਤਾਵਾਂ ਕਰਕੇ ਵਧੇਰੇ ਕਾਰਗਰ ਦੱਸਿਆ

ਚੰਡੀਗੜ੍ਹ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਦੀਆਂ ਸਿਫ਼ਾਰਸ਼ਾਂ 'ਤੇ ਸੂਬੇ ਦੇ ਖੇਤੀਬਾੜੀ ਵਿਭਾਗ ਨੇ ਕਿਸਾਨਾਂ ਨੂੰ ਗੈਰ-ਬਾਸਮਤੀ (ਪਰਮਲ) ਦੀਆਂ ਪੀ.ਆਰ.-128 ਅਤੇ ਪੀ.ਆਰ.-129 ਕਿਸਮਾਂ ਦੀ ਕਾਸ਼ਤ ਕਰਨ ਦੀ ਸਲਾਹ ਦਿੱਤੀ ਹੈ ਇਹ ਕਾਸ਼ਤ ਫ਼ਸਲ ਦੇ ਛੇਤੀ ਪੱਕਣ, ਪਾਣੀ ਦੀ ਘੱਟ ਖਪਤ ਅਤੇ ਪਰਾਲੀ ਨੂੰ ਸਾੜੇ ਬਿਨਾਂ ਢੁਕਵੇਂ ਪ੍ਰਬੰਧਨ ਦੀਆਂ ਆਪਣੀਆਂ ਵਿਲੱਖਣ ਵਿਸ਼ੇਸ਼ਤਾਵਾਂ ਕਰਕੇ ਕਾਫ਼ੀ ਕਾਰਗਰ ਹਨ,ਵਿੱਤ ਕਮਿਸ਼ਨਰ (ਵਿਕਾਸ) ਵਿਸਵਾਜੀਤ ਖੰਨਾ ਨੇ ਦੱਸਿਆ ਕਿ ਇੰਨਾਂ ਦੋਵਾਂ ਨਵੀਆਂ ਕਿਸਮਾਂ ਨੂੰ ਮਿਲਿੰਗ ਇੰਡਸਟਰੀ ਦੇ ਨੁਮਾਇੰਦਿਆਂ ਤੋਂ ਪਹਿਲਾਂ ਹੀ ਪ੍ਰਵਾਨਗੀ ਮਿਲ ਚੁੱਕੀ ਹੈ, ਜੋ ਸੂਬੇ ਦੇ ਕਿਸਾਨਾਂ ਨੂੰ ਚੌਲਾਂ ਦੀ ਕਿਸਮ ਜਾਰੀ ਕਰਨ ਲਈ ਜ਼ਰੂਰੀ ਹੈ, ਉਨ੍ਹਾਂ ਇਹ ਵੀ ਦੱਸਿਆ ਕਿ ਸਾਲ 2019 ਅਤੇ 2020 ਵਿੱਚ ਮਿਲਿੰਗ ਟਰਾਇਲ ਵੱਡੇ ਪੱਧਰ 'ਤੇ ਕਰਵਾਏ ਗਏ ਸਨ, ਵਧੀਕ ਮੁੱਖ ਸਕੱਤਰ ਨੇ ਕਿਹਾ ਕੀ ਬਠਿੰਡਾ, ਮਾਨਸਾ, ਸੰਗਰੂਰ, ਬਰਨਾਲਾ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਦੇ ਕੁੱਝ ਕਿਸਾਨਾਂ ਵੱਲੋਂ ਲੰਮੀ ਮਿਆਦ ਅਤੇ ਵੱਧ ਪਾਣੀ ਦੀ ਖ਼ਪਤ ਵਾਲੀਆਂ ਕਿਸਮਾਂ ਦੀ ਥਾਂ ਇਹ ਦੋਵੇਂ ਨਵੀਆਂ ਕਿਸਮਾਂ ਅਪਣਾਉਣ ਦੀ ਉਮੀਦ ਹੈ ਇੰਨਾਂ ਜ਼ਿਲਿਆਂ ਵਿੱਚ ਕਈ ਟਰਾਇਲ ਕੀਤੇ ਗਏ ਹਨ ਅਤੇ ਜਿੰਨਾ ਦੇ ਨਤੀਜੇ ਕਾਫ਼ੀ ਚੰਗੇ ਰਹੇ ਹਨ
 
PAU ਨੇ ਕਿਉਂ PR 128,129 ਦੀ ਸਲਾਹ ਦਿੱਤੀ ?

ਵਧੀਕ ਮੁੱਖ ਸਕੱਤਰ ਨੇ ਇੰਨਾ ਕਿਸਮਾਂ ਦੀ ਸਮੁੱਚੀ ਕੀਮਤ ਨੂੰ ਧਿਆਨ ਵਿੱਚ ਰੱਖਦਿਆਂ ਕਿਹਾ ਕਿ ਇਹ ਕਾਸ਼ਤਕਾਰਾਂ ਦੇ ਵਡੇਰੇ ਹਿਤ ਵਿੱਚ ਹੋਵੇਗਾ ਕਿ ਉਹ ਪੀਆਰ 128 ਅਤੇ ਪੀਆਰ 129 ਨੂੰ ਉਨ੍ਹਾਂ ਦੀਆਂ ਪਰਮਲ ਚੌਲਾਂ ਦੀਆਂ ਕਿਸਮਾਂ ਵਿੱਚ ਸ਼ਾਮਲ ਕਰਨ ਖੰਨਾ ਨੇ ਉਮੀਦ ਜਤਾਈ ਕਿ ਇਹ ਦੋਵੇਂ ਗੈਰ-ਬਾਸਮਤੀ ਕਿਸਮਾਂ  ਕੁਦਰਤੀ ਵਸੀਲੇ ਪਾਣੀ ਦੀ ਬੱਚਤ ਦੇ ਨਾਲ-ਨਾਲ ਖੇਤੀ ਵਿਭਿੰਨਤਾ ਨੂੰ ਹੁਲਾਰਾ ਦੇਣ ਅਤੇ ਮੌਸਮ ਦੇ ਬਦਲਾਅ ਅਤੇ ਨਵੇਂ ਕੀੜੇ/ਬਿਮਾਰੀ ਦੇ ਖ਼ਤਰੇ ਦੇ ਪ੍ਰਭਾਵ ਨੂੰ ਘਟਾਉਣ ਲਈ ਮਹੱਤਵਪੂਰਨ ਸਾਬਤ ਹੋਣਗੀਆਂ, ਇਨਾਂ ਨਵੀਆਂ ਕਿਸਮਾਂ ਦੇ ਛੇਤੀ ਪੱਕਣ ਸਬੰਧੀ PAU ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਸਾਂਝਾ ਕਰਦੇ ਹੋਏ ਵਧੀਕ ਮੁੱਖ ਸਕੱਤਰ ਨੇ ਦੱਸਿਆ ਕਿ PR 128 ਅਤੇ PR 129 ਦੋਵੇਂ ਕਿਸਮਾਂ ਪਨੀਰੀ ਲਾਉਣ ਤੋਂ ਬਾਅਦ 111 ਅਤੇ 108 ਦਿਨਾਂ ਵਿਚ ਪੱਕਦੀਆਂ ਹਨ (ਪੂਸਾ 44 ਦੁਆਰਾ ਪੱਕਣ ਲਏ ਗਏ 130 ਦਿਨਾਂ ਦੇ ਮੁਕਾਬਲੇ) ਅਤੇ ਇਸ ਤਰਾਂ ਇਨਾਂ ਨੂੰ ਘੱਟ ਪਾਣੀ ਦੀ ਜ਼ਰੂਰਤ ਹੈ ਅਤੇ ਲੁਆਈ ਦੀ 10/20 ਜੂਨ ਦੀ ਨਿਰਧਾਰਤ ਤਰੀਕ ਅਨੁਸਾਰ ਇਨਾਂ ਦੇ ਸਹੀ ਬੈਠਣ ਦੀ ਉਮੀਦ ਹੈ ਅਤੇ ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਨੂੰ ਸਾੜੇ ਬਿਨਾਂ ਢੁਕਵੇਂ ਪ੍ਰਬੰਧਨ ਲਈ ਲੋੜੀਂਦੀ ਸਮਾਂ ਵੀ ਬਚਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਨਾਂ ਨਵੀਆਂ ਕਿਸਮਾਂ ਦੀ ਕਾਸ਼ਤ ਖੇਤੀਬਾੜੀ ਬਿਜਲੀ ਸਬਸਿਡੀ ’ਤੇ ਪੈ ਰਹੇ ਵਾਧੂ ਬੋਝ ਨੂੰ ਬਚਾਉਣ ਵਿਚ ਵੀ ਸੂਬੇ ਦੀ ਸਹਾਇਤਾ ਕਰੇਗੀ

ਝੋਨੇ ਦੀ ਲੁਆਈ ਦੀ ਤਰੀਕ ਵਿੱਚ ਬਦਲਾਅ

ਕੋਵਿਡ-19 ਦੇ ਮੱਦੇਨਜ਼ਰ ਮਜ਼ਦੂਰਾਂ ਦੀ ਘਾਟ ਦੇ ਸਬੰਧ ਵਿੱਚ ਕਿਸਾਨਾਂ ਦੀਆਂ ਚਿੰਤਾਵਾਂ ਨੂੰ ਸਮਝਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਝੋਨੇ ਦੀ ਲੁਆਈ ਅਤੇ ਪਨੀਰੀ ਦੀ ਬਿਜਾਈ ਦੀ ਤਰੀਕ ਪਹਿਲਾਂ ਹੀ 10 ਦਿਨ ਅਗੇਤੀ ਕਰ ਦਿੱਤੀ ਹੈ, ਝੋਨੇ ਦੀ ਬਿਜਾਈ ਦਾ ਕੰਮ 10 ਮਈ ਤੋਂ ਹੀ ਸ਼ੁਰੂ ਹੋ ਚੁੱਕਾ ਹੈ,  ਪੀਏਯੂ ਨੇ ਕਈ ਵਿਆਪਕ ਖੋਜ ਟਰਾਇਲਾਂ ਤੋਂ ਬਾਅਦ ਪਰਮਲ ਚੌਲ ਦੀਆਂ ਦੋ ਨਵੀਆਂ ਕਿਸਮਾਂ, ਪੀਆਰ 128 ਅਤੇ ਪੀਆਰ 129 ਵਿਕਸਤ ਕੀਤੀਆਂ ਹਨ, ਜੋ ਕਿਸਮਾਂ ਨੂੰ ਮਨਜ਼ੂਰੀ ਦੇਣ ਵਾਲੀ ਸੂਬਾਈ ਕਮੇਟੀ ਦੁਆਰਾ ਫਰਵਰੀ, 2020 ਵਿੱਚ ਕਾਸ਼ਤ ਲਈ ਪੰਜਾਬ ਭਰ ਵਿੱਚ ਜਾਰੀ ਕੀਤੀਆਂ ਗਈਆਂ ਸਨ 

 

 

Trending news