ਸਿੰਘੂ ਸਰਹੱਦ 'ਤੇ ਇਸ ਹਲਚਲ ਨਾਲ ਉੱਡੇ ਪ੍ਰਸ਼ਾਸਨ ਦੇ ਹੋਸ਼, ਕਿਸਾਨਾਂ ਖਿਲਾਫ਼ ਕੀਤੀ ਵੱਡੀ ਕਾਰਵਾਹੀ
Advertisement
Article Detail0/zeephh/zeephh865354

ਸਿੰਘੂ ਸਰਹੱਦ 'ਤੇ ਇਸ ਹਲਚਲ ਨਾਲ ਉੱਡੇ ਪ੍ਰਸ਼ਾਸਨ ਦੇ ਹੋਸ਼, ਕਿਸਾਨਾਂ ਖਿਲਾਫ਼ ਕੀਤੀ ਵੱਡੀ ਕਾਰਵਾਹੀ

 26 ਜਨਵਰੀ ਤੋਂ ਕਿਸਾਨਾਂ ਵੱਲੋਂ ਸਿੰਘੂ, ਟੀਕਰੀ ਅਤੇ ਦਿੱਲੀ ਨਾਲ ਜੁੜੀਆਂ ਹੋਰ ਸਰਰੱਦਾਂ 'ਤੇ 100 ਤੋਂ ਵਧ ਦਿਨਾਂ ਤੋਂ ਮੋਰਚਾ ਲਗਾਇਆ ਹੋਇਆ

 26 ਜਨਵਰੀ ਤੋਂ ਕਿਸਾਨਾਂ ਵੱਲੋਂ ਸਿੰਘੂ, ਟੀਕਰੀ ਅਤੇ ਦਿੱਲੀ ਨਾਲ ਜੁੜੀਆਂ ਹੋਰ ਸਰਰੱਦਾਂ 'ਤੇ 100 ਤੋਂ ਵਧ ਦਿਨਾਂ ਤੋਂ ਮੋਰਚਾ ਲਗਾਇਆ ਹੋਇਆ

ਅਮਿਤ ਭਾਰਦਵਾਜ/ਦਿੱਲੀ :  100 ਤੋਂ ਵਧ ਦਿਨਾਂ ਤੋਂ ਕਿਸਾਨਾਂ ਨੇ ਖੇਤੀ ਕਾਨੂੰਨ ਖਿਲਾਫ਼ ਸਿੰਘੂ, ਟੀਕਰੀ ਸਮੇਤ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਮੋਰਚਾ  ਲਗਾਇਆ ਹੈ, ਸਰਕਾਰ ਵੱਲੋਂ 11 ਰਾਊਂਡ ਗੱਲਬਾਤ ਤੋਂ ਬਾਅਦ ਸਰਕਾਰ ਅਤੇ ਕਿਸਾਨਾਂ ਵਿਚਾਲੇ ਮੁੜ ਗੱਲਬਾਤ ਦਾ ਕੋਈ ਰਸਤਾ ਨਹੀਂ ਨਿਕਲ ਰਿਹਾ ਸੀ, ਕਿਸਾਨਾਂ ਨੇ ਮੰਨ ਲਿਆ ਹੈ ਕਿ ਅੰਦੋਲਨ ਲੰਮਾ ਚੱਲੇਗਾ ਜਿਸ ਤੋਂ ਬਾਅਦ ਸਿੰਘੂ ਸਰਹੱਦ 'ਤੇ   ਕਿਸਾਨਾਂ ਵੱਲੋਂ ਪੱਕੇ ਮਕਾਨ ਬਣਾਉਣੇ ਸ਼ੁਰੂ ਹੋ ਗਏ ਸਨ, ਜਿਸ 'ਤੇ ਪ੍ਰਸ਼ਾਸਨ ਨੇ ਸਖ਼ਤ ਕਾਰਵਾਹੀ ਕੀਤੀ ਹੈ 

ਪ੍ਰਸ਼ਾਸਨ ਦੀ ਸਖ਼ਤ ਕਾਰਵਾਹੀ 

ਸਿੰਘੂ ਸਰਹੱਦ 'ਤੇ ਕਿਸਾਨਾਂ ਦੇ ਸੀਮੈਂਟ ਨਾਲ ਪੱਕੇ ਮਕਾਨ ਦੀ ਖ਼ਬਰ ਜਿਵੇਂ ਕੁੰਡਲੀ ਨਗਰ ਪਾਲਿਕਾ ਕੋਲ ਪਹੁੰਚੀ ਤਾਂ ਵੱਖ-ਵੱਖ ਵਿਭਾਗਾਂ ਵੱਲੋਂ ਕਿਸਾਨਾਂ ਦੇ ਖਿਲਾਫ਼  ਪੁਲਿਸ ਨੂੰ ਸ਼ਿਕਾਇਤ ਕੀਤੀ ਗਈ, ਮੌਕੇ 'ਤੇ ਪਹੁੰਚ ਕੇ ਪੁਲਿਸ ਨੇ ਪੱਕੇ ਮਕਾਨ ਦੀ ਉਸਾਰੀ ਦੇ ਕੰਮ ਨੂੰ ਰੁਕਵਾ ਦਿੱਤਾ ਹੈ ਅਤੇ ਕਿਸਾਨਾਂ ਖਿਲਾਫ਼ 2 FIR ਦਰਜ ਕਰ ਲਈਆਂ ਨੇ, ਇਸ ਤੋਂ ਪਹਿਲਾਂ ਵੀ ਪੁਲਿਸ ਵੱਲੋਂ ਕਿਸਾਨਾਂ ਖਿਲਾਫ਼ ਵੱਖ-ਵੱਖ ਮਾਮਲਿਆਂ ਵਿੱਚ FIR ਦਰਜ ਕੀਤੀ ਜਾ ਚੁੱਕੀ ਹੈ, ਉਧਰ ਕਿਸਾਨ ਆਗੂਆਂ ਵੱਲੋਂ ਪੱਛਮੀ ਬੰਗਾਲ ਵਿੱਚ ਬੀਜੇਪੀ ਖਿਲਾਫ਼ ਮੋਰਚਾ ਬੰਦੀ ਕੀਤੀ ਜਾ ਰਹੀ ਹੈ, ਕਿਸਾਨ ਆਗੂ ਵੱਖ-ਵੱਖ ਥਾਵਾਂ 'ਤੇ ਬੀਜੇਪੀ ਦੇ ਖਿਲਾਫ਼ ਵੋਟ ਕਰਨ ਦੀ ਅਪੀਲ ਕਰ ਰਹੇ ਨੇ, ਜਾਣਕਾਰਾਂ ਮੁਤਾਬਿਕ ਚੋਣਾਂ ਦੇ ਨਤੀਜੇ ਕਾਫ਼ੀ ਹੱਦ ਤੱਕ ਕਿਸਾਨ ਅਤੇ ਸਰਕਾਰ ਦੇ ਵਿਚਾਲੇ ਮੁੜ ਗੱਲਬਾਤ ਦਾ ਰਸਤਾ ਤੈਅ ਕਰਨਗੇ, ਕਿਸਾਨ ਵੀ ਇਸ ਗੱਲ ਨੂੰ ਜਾਣ ਦੇ ਨੇ ਇਸੇ ਲਈ ਪੱਛਮੀ ਬੰਗਾਲ ਵਿੱਚ ਵੱਡੇ ਕਿਸਾਨ ਆਗੂਆਂ ਨੇ ਮੋਰਚਾ ਸੰਭਾਲਿਆ ਹੋਇਆ ਹੈ 

 

 

 

Trending news