ਭਾਰਤ 'ਚ New Covid Strain ਫੈਲਣ ਦਾ ਖ਼ਤਰਾ ਵਧਿਆ,London ਤੋਂ ਅੰਮ੍ਰਿਤਸਰ ਪਰਤੇ 8 ਪੋਜ਼ੀਟਿਵ ਤਾਂ ਦਿੱਲੀ 7
Advertisement
Article Detail0/zeephh/zeephh812423

ਭਾਰਤ 'ਚ New Covid Strain ਫੈਲਣ ਦਾ ਖ਼ਤਰਾ ਵਧਿਆ,London ਤੋਂ ਅੰਮ੍ਰਿਤਸਰ ਪਰਤੇ 8 ਪੋਜ਼ੀਟਿਵ ਤਾਂ ਦਿੱਲੀ 7

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕੋਰੋਨਾ ਦੇ ਰੂਪ ਨੂੰ ਲੈਕੇ ਗਾਈਡ ਲਾਈਨਾਂ ਜਾਰੀ ਕੀਤੀਆਂ

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਕੋਰੋਨਾ ਦੇ ਰੂਪ ਨੂੰ ਲੈਕੇ ਗਾਈਡ ਲਾਈਨਾਂ ਜਾਰੀ ਕੀਤੀਆਂ

ਤਪਿਨ ਮਲਹੋਤਰਾ /ਅੰਮ੍ਰਿਤਸਰ :  ਬ੍ਰਿਟੇਨ ਵਿੱਚ ਕੋਰੋਨਾ ਵਾਇਰਸ ਦੇ ਨਵੇਂ ਸਟ੍ਰੇਨ ਮਿਲਣ ਨਾਲ ਦੁਨੀਆ ਭਰ ਵਿੱਚ ਦਹਿਸ਼ਤ ਦਾ ਮਹੌਲ ਹੈ ਇਸ ਨੂੰ ਵੇਖ ਦੇ ਹੋਏ ਭਾਰਤ ਸਰਕਾਰ ਵੱਲੋਂ 22 ਦਸੰਬਰ ਤੋਂ ਲੈਕੇ 31 ਦਸੰਬਰ ਤੱਕ ਫਲਾਇਟਾਂ 'ਤੇ ਰੋਕ ਲੱਗਾ ਦਿੱਤੀ ਹੈ, ਇਸ ਦੌਰਾਨ ਖ਼ਬਰ ਆਈ ਹੈ ਕਿ ਲੰਡਨ ਤੋਂ ਅੰਮ੍ਰਿਤਸਰ ਪਹੁੰਚੀ ਫਲਾਈਟ ਵਿੱਚ 8 ਯਾਤਰੀਆਂ ਦੀ ਕੋਰੋਨਾ ਟੈਸਟ ਰਿਪੋਰਟ ਪੋਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਉਨ੍ਹਾਂ ਦੇ ਸੈਂਪਲ ਨੈਸ਼ਨਲ ਸੈਂਟਰ ਡਿਸੀਜ ਕੰਟਰੋਲ (NCDC) ਭੇਜੇ ਦਿੱਤੇ ਗਏ ਨੇ,ਇਸ ਤੋਂ ਇਲਾਵਾ ਦਿੱਲੀ ਵਿੱਚ ਵੀ ਲੰਡਨ ਤੋਂ ਆਉਣ ਵਾਲੀ ਫਲਾਈਟ ਵਿੱਚ 7 ਯਾਤਰੀ ਦਾ ਟੈਸਟ ਪੋਜ਼ੀਟਿਵ ਆਇਆ ਹੈ ਜਿਸ ਤੋਂ ਬਾਅਦ ਭਾਰਤ ਵਿੱਚ ਵਾਇਰਸ ਦੇ ਇਸ ਨਵੇਂ ਰੂਪ ਦਾ ਫ਼ੈਲਣ ਦਾ ਖ਼ਤਰਾ ਵਧ ਗਿਆ ਹੈ,ਭਾਰਤ ਸਰਕਾਰ ਵੱਲੋਂ ਸਾਰੇ ਸੂਬਿਆਂ ਨੂੰ ਇਸ ਨਵੇਂ ਵਾਇਰਸ ਨੂੰ ਲੈਕੇ ਟਰੈਵਲ ਗਾਈਡ ਲਾਈਨਾਂ ਜਾਰੀ ਕੀਤੀਆਂ ਨੇ

ਕੇਂਦਰ ਸਰਕਾਰ ਦੀ ਗਾਈਡ ਲਾਈਨ

ਕੇਂਦਰ ਸਰਕਾਰ ਨੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਨੇ ਕਿ  25 ਨਵੰਬਰ ਤੋਂ ਹੁਣ ਤੱਕ ਜਿਹੜੇ ਲੋਕ ਵੀ ਪੰਜਾਬ ਜਾਂ ਫਿਰ ਕਿਸੇ ਹੋਰ ਸੂਬੇ ਵਿੱਚ ਬ੍ਰਿਟੇਨ ਤੋਂ ਪਹੁੰਚੇ ਨੇ ਜੇਕਰ ਉਨ੍ਹਾਂ ਨੂੰ ਕੋਰੋਨਾ ਹੁੰਦਾ ਹੈ ਤਾਂ ਆਮ ਕੋਰੋਨਾ ਟੈਸਟ ਤੋਂ ਇਲਾਾਵਾ  ਇਸ ਖ਼ਾਸ ਕੋਰੋਨਾ ਸਟ੍ਰੇਨ ਦੇ ਲਈ ਵੱਖ ਤੋਂ ਟੈਸਟ ਕਰਵਾਉਣਾ ਹੋਵੇਗਾ,ਇਸ ਤੋਂ ਇਲਾਵਾ ਯਾਤਰੀਆਂ ਨੂੰ ਆਪਣੀ 14 ਦਿਨਾਂ ਦੀ ਟਰੈਵਲ ਹਿਸਟ੍ਰੀ ਦੇਣੀ ਹੋਵੇਗੀ,ਸਿਰਫ਼ ਇੰਨਾਂ ਨੂੰ ਸੂਬਿਆਂ ਦੇ ਆਈਸੋਲੇਸ਼ਨ ਸੈਂਟਰਾਂ ਵਿੱਚ ਰੱਖਿਆ ਜਾਵੇਗਾ,ਸੈਂਪਲ ਜਾਂਚ ਦੇ ਲਈ ਪੁਣੇ NIV ਭੇਜਿਆ ਜਾਵੇਗਾ,ਜੇਕਰ ਕੋਰੋਨਾ ਪੋਜ਼ੀਟਿਵ ਵਿੱਚ ਆਮ ਕੋਰੋਨਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਹੋਮ ਆਈਸੋਲੇਸ਼ਨ ਵਿੱਚ ਰੱਖਿਆ ਜਾਵੇਗਾ,ਪਰ ਜੇਕਰ ਕੋਰੋਨਾ ਦਾ ਬਦਲਿਆ ਹੋਇਆ ਰੂਪ ਪਾਇਆ ਜਾਂਦਾ ਹੈ ਤਾਂ ਉਸ ਨੂੰ ਸਰਕਾਰੀ ਆਈਸੋਲੇਸ਼ਨ ਸੈਂਟਰ ਵਿੱਚ ਰੱਖਿਆ ਜਾਵੇਗਾ,24 ਘੰਟੇ 2 ਵਾਰ ਸੈਂਪਲ ਲੈਣ ਤੋਂ ਬਾਅਦ ਨੈਗੇਟਿਵ ਆਉਣ 'ਤੇ ਹੀ ਛੁੱਟੀ ਦਿੱਤੀ ਜਾਵੇਗੀ,25 ਨਵੰਬਰ ਤੋਂ ਬ੍ਰਿਟੇਨ ਤੋਂ ਆਉਣ ਵਾਲੇ ਯਾਤਰੀਆਂ ਦੀ ਜਾਣਕਾਰੀ ਬਿਊਰੋ ਆਫ ਇਮਿਗਰੇਸ਼ਨ ਵਿਭਾਗ ਸੂਬਿਆਂ ਨੂੰ ਦੇਵੇਗਾ  

 

Trending news