ਪੁਰਾਣੀ ਕਾਰ 'ਤੇ ਜਾ ਰਹੇ ਹੋਂ ਦਿੱਲੀ ਤਾਂ ਹੋ ਜਾਓ ਅਲਰਟ,ਦੇਣਾ ਪੈ ਸਕਦਾ ਜੁਰਮਾਨਾ ਦਿੱਲੀ ਸਰਕਾਰ ਦੀ ਚੇਤਾਵਨੀ
Advertisement
Article Detail0/zeephh/zeephh921704

ਪੁਰਾਣੀ ਕਾਰ 'ਤੇ ਜਾ ਰਹੇ ਹੋਂ ਦਿੱਲੀ ਤਾਂ ਹੋ ਜਾਓ ਅਲਰਟ,ਦੇਣਾ ਪੈ ਸਕਦਾ ਜੁਰਮਾਨਾ ਦਿੱਲੀ ਸਰਕਾਰ ਦੀ ਚੇਤਾਵਨੀ

10 ਸਾਲ ਪੁਰਾਣੀ ਡੀਜ਼ਲ ਜਾਂ 15 ਸਾਲ ਪੁਰਾਣੀ ਪੈਟਰੋਲ ਗੱਡੀ ਹੈ ਤਾਂ ਸੁਚੇਤ ਹੋ ਜਾਓ ਕਿਉਂਕਿ ਦਿੱਲੀ ਸਰਕਾਰ ਹੁਣ ਅਜਿਹੇ ਕਾਰ ਮਾਲਕਾਂ 'ਤੇ 10,000 ਰੁਪਏ ਦਾ ਜ਼ੁਰਮਾਨਾ ਵਸੂਲਣ ਜਾ ਰਹੀ ਹੈ ਅਜਿਹੀਆਂ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਲੈ ਜਾਣਾ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ।

Delhi

ਨਵੀਂ ਦਿੱਲੀ: ਜੇ ਤੁਸੀਂ ਰਾਜਧਾਨੀ ਦਿੱਲੀ ਵਿੱਚ ਰਹਿੰਦੇ ਹੋ ਤੇ ਤੁਹਾਡੇ ਕੋਲ 10 ਸਾਲ ਪੁਰਾਣੀ ਡੀਜ਼ਲ ਜਾਂ 15 ਸਾਲ ਪੁਰਾਣੀ ਪੈਟਰੋਲ ਗੱਡੀ ਹੈ ਤਾਂ ਸੁਚੇਤ ਹੋ ਜਾਓ ਕਿਉਂਕਿ ਦਿੱਲੀ ਸਰਕਾਰ ਹੁਣ ਅਜਿਹੇ ਕਾਰ ਮਾਲਕਾਂ 'ਤੇ 10,000 ਰੁਪਏ ਦਾ ਜ਼ੁਰਮਾਨਾ ਵਸੂਲਣ ਜਾ ਰਹੀ ਹੈ ਅਜਿਹੀਆਂ ਕਾਰਾਂ ਨੂੰ ਦਿੱਲੀ ਦੀਆਂ ਸੜਕਾਂ 'ਤੇ ਲੈ ਜਾਣਾ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦਾ ਹੈ। ਅਜਿਹੀਆਂ ਕਾਰਾਂ ਚਲਾਉਣ ਵਾਲਿਆਂ 'ਤੇ ਸਰਕਾਰ ਸਖਤ ਹੋ ਗਈ ਹੈ ਤੇ ਟਰਾਂਸਪੋਰਟ ਵਿਭਾਗ ਨੇ ਉਨ੍ਹਾਂ ਲਈ ਚੇਤਾਵਨੀ ਜਾਰੀ ਕੀਤੀ ਹੈ।

ਪੁਰਾਣੀ ਗੱਡੀ ਸਕਰੈਪ ਕਰਵਾਉ
ਦਿੱਲੀ ਸਰਕਾਰ ਦੇ ਟਰਾਂਸਪੋਰਟ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ 10 ਸਾਲ ਪੁਰਾਣੀ ਡੀਜ਼ਲ ਜਾਂ 15 ਸਾਲ ਪੁਰਾਣੀ ਪੈਟਰੋਲ ਗੱਡੀ ਨੂੰ ਜਲਦੀ ਹੀ ਸਕਰੈਪ ਕਰਵਾ ਲਓ, ਨਹੀਂ ਤਾਂ  ਅਜਿਹੀ ਗੱਡੀਆਂ ਦੇ ਮਾਲਕਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਜੇ ਅਜਿਹੀ ਕੋਈ ਵੀ ਗੱਡੀ ਸੜਕ ‘ਤੇ ਚਲਦੀ ਮਿਲਦੀ ਹੈ ਤਾਂ ਵਾਹਨ ਨੂੰ ਜ਼ਬਤ ਕਰ ਲਿਆ ਜਾਵੇਗਾ ਤੇ 10,000 ਰੁਪਏ ਜੁਰਮਾਨਾ ਵੀ ਲਾਇਆ ਜਾਵੇਗਾ। ਕਾਰ ਮਾਲਕਾਂ ਨੂੰ ਕਾਰ ਸਿਰਫ ਉਦੋਂ ਵਾਪਸ ਮਿਲੇਗੀ ਜਦੋਂ ਉਨ੍ਹਾਂ ਵੱਲੋਂ ਹਲਫੀਆ ਬਿਆਨ ਦਿੱਤਾ ਜਾਵੇਗਾ ਕਿ 'ਵਾਹਨ ਸੜਕ ਉਤੇ ਨਹੀਂ ਚੱਲੇਗਾ ਤੇ ਸਕਰੈਪ ਕਰਵਾ ਦਿੱਤਾ ਜਾਵੇਗਾ'।

ਚਾਰ ਏਜੰਸੀਆਂ ਸਕਰੈਪ ਕਰਨ ਵਿਚ ਲੱਗੀਆਂ 
ਦਿੱਲੀ ਦੇ ਟ੍ਰਾਂਸਪੋਰਟ ਵਿਭਾਗ ਨੇ ਚਾਰ ਏਜੰਸੀਆਂ ਨੂੰ ਵਾਹਨ ਸਕਰੈਪ ਕਰਨ ਦਾ ਅਧਿਕਾਰ ਦਿੱਤਾ ਹੈ ਪਰ ਕਾਰ ਮਾਲਕ ਆਪਣੀਆਂ ਪੁਰਾਣੀਆਂ ਕਾਰਾਂ ਨੂੰ ਸਕਰੈਪ ਨਹੀਂ ਕਰਵਾ ਰਹੇ ਹਨ। ਅੰਕੜਿਆਂ ਅਨੁਸਾਰ ਤਾਲਾਬੰਦੀ ਤੋਂ ਇਲਾਵਾ ਇਨ੍ਹਾਂ ਚਾਰ ਏਜੰਸੀਆਂ ਵਿੱਚ ਹਰ ਮਹੀਨੇ ਸਿਰਫ 600 ਵਾਹਨ ਸਕਰੈਪ ਲਈ ਆ ਰਹੇ ਹਨ। ਜਦੋਂਕਿ ਚਾਰੇ ਏਜੰਸੀਆਂ ਵਿੱਚ ਹਰ ਮਹੀਨੇ 12 ਹਜ਼ਾਰ ਵਾਹਨ ਸਕਰੈਪ ਕੀਤੇ ਜਾ ਸਕਦੇ ਹਨ, ਜਿਸਦੇ ਮੱਦੇਨਜ਼ਰ ਦਿੱਲੀ ਸਰਕਾਰ ਨੇ ਇਹ ਚੇਤਾਵਨੀ ਜਾਰੀ ਕੀਤੀ ਹੈ।

WATCH LIVE TV       

Trending news