PAN ਅਤੇ ਆਧਾਰ ਨਾਲ ਜੁੜੀ ਵੱਡੀ ਖ਼ਬਰ !
Advertisement

PAN ਅਤੇ ਆਧਾਰ ਨਾਲ ਜੁੜੀ ਵੱਡੀ ਖ਼ਬਰ !

31 ਮਾਰਚ 2020 ਤੱਕ PAN ਨੂੰ ਆਧਾਰ ਨਾਲ ਜੋੜਨਾ ਜ਼ਰੂਰੀ ਹੋਵੇਗੀ

PAN ਅਤੇ ਆਧਾਰ ਨਾਲ ਜੁੜੀ ਵੱਡੀ ਖ਼ਬਰ !

ਦਿੱਲੀ : ਜੇਕਰ ਤੁਸੀਂ ਅਪ੍ਰੈਲ ਵਿੱਚ ਮਕਾਨ ਦੀ ਰਜਿਸਟਰੀ ਕਰਵਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਕੋਲ PAN ਕਾਰਡ ਅਤੇ ਆਧਾਰ ਕਾਰਡ ਵੀ ਹੈ ਪਰ ਤੁਸੀਂ ਇੰਨਾ  ਦੋਵਾਂ  ਜ਼ਰੂਰੀ ਦਸਤਾਵੇਜ਼ਾਂ ਦੇ ਬਾਵਜੂਦ ਹੋ ਸਕਦਾ ਹੈ ਕਿ ਆਪਣੇ ਘਰ ਦੀ ਰਜਿਸਟਰੀ ਨਾ ਕਰਵਾ ਸਕੋ ਜੇਕਰ ਤੁਸੀਂ ਇਨਕਮ ਟੈਕਸ ਵਿਭਾਗ ਦੇ ਇਸ ਨਿਯਮ ਨੂੰ ਨਹੀਂ ਮੰਨਿਆ, ਇਨਕਮ ਟੈਕਸ ਵਿਭਾਗ ਨੇ 31 ਮਾਰਚ ਤੱਕ PAN ਅਤੇ ਆਧਾਰ ਧਾਰਕਾਂ ਲਈ  ਜ਼ਰੂਰੀ ਹੁਕਮ ਜਾਰੀ ਕੀਤੇ ਨੇ ਜਿਸ ਦਾ ਪਾਲਨ ਨਾ ਹੋਣ 'ਤੇ ਤੁਹਾਡਾ ਪੈਨ ਕਾਰਡ ਸਿਰਫ਼ ਰੱਦੀ ਦੇ ਕਾਗਜ਼ ਵਾਂਗ ਬਣ ਜਾਵੇਗਾ ਤੁਸੀਂ ਨਾ 'ਤੇ ਬੈਂਕਿੰਗ ਲੈਣ-ਦੇਣ ਕਰ ਸਕੋਗੇ ਨਾ ਹੀ ਕੋਈ ਜਾਇਦਾਦ ਖ਼ਰੀਦ ਸਕੋਗੇ

PAN ਅਤੇ AADHAR 'ਤੇ ਕੀ ਹੈ ਫੈਸਲਾ ?

31 ਮਾਰਚ 2020 ਤੋਂ ਪਹਿਲਾਂ PAN ਅਤੇ ਆਧਾਰ ਕਾਰਡ ਦਾ ਨੰਬਰ ਲਿੰਕ ਕਰਵਾਉਣਾ ਜ਼ਰੂਰੀ ਹੋਵੇਗਾ ਨਹੀਂ ਤਾਂ ਤੁਹਾਡਾ PAN ਕਾਰਡ ਬੇਕਾਰ ਹੋ ਜਾਵੇਗਾ ਸਿਰਫ਼ ਇੰਨਾ ਹੀ ਨਹੀਂ ਤੁਹਾਨੂੰ ਭਾਰੀ ਜੁਰਮਾਨਾ ਵੀ ਹੋ ਸਕਦਾ ਹੈ,ਇਨਕਮ ਟੈਕਸ ਵਿਭਾਗ ਨੇ ਸਪਸ਼ਟ ਕੀਤਾ ਹੈ ਕੀ 31 ਮਾਰਚ 2020 ਤੱਕ ਜਿਨ੍ਹਾਂ ਪੈਨ ਹੋਲਡਰਾਂ ਨੇ ਆਧਾਰ ਨਾਲ ਲਿੰਕ ਨਾ ਕੀਤਾ ਉਨ੍ਹਾਂ ਨੂੰ ਕਾਰਵਾਈ ਕੀਤੀ ਜਾ ਸਕਦੀ ਹੈ,ਇਨਕਮ ਟੈਕਸ ਵਿਭਾਗ ਧਾਰਾ 272 B ਦੇ ਤਹਿਤ 10 ਹਜ਼ਾਰ ਤੱਕ ਦਾ ਜੁਰਮਾਨਾ ਵੀ ਲੱਗਾ ਸਕਦੀ ਹੈ

ਤੁਹਾਨੂੰ ਕੀ ਕਰਨਾ ਹੈ ?

ਤੁਹਾਨੂੰ ਆਪਣਾ PAN ਕਾਰਡ ਮੁੜ ਤੋਂ ਬਣਵਾਉਣ ਦੀ ਜ਼ਰੂਰਤ ਨਹੀਂ ਹੈ ਸਿਰਫ਼ ਆਧਾਰ ਨਾਲ ਲਿੰਕ ਕਰਵਾਉਣਾ ਹੈ,ਤੁਹਾਡਾ PAN ਕਾਰਡ ਮੁੜ ਤੋਂ ਚਾਲੂ ਹੋ ਜਾਵੇਗਾ,ਤੁਹਾਨੂੰ ਇਨਕਮ ਟੈਕਸ ਦੀ ਵੈੱਬਸਾਈਟ WWW.INCOMETAXINDIAFILING.GOV.IN 'ਤੇ ਜਾਣਾ ਹੋਵੇਗਾ,ਤੁਹਾਡਾ PAN ਨੰਬਰ USER ID ਹੈ,ਪਾਸਵਰਡ ਪਾਕੇ ਤੁਹਾਨੂੰ ਆਪਣਾ ਜਨਮ ਦਿਨ ਦੀ ਤਰੀਕ ਪਾਉਣੀ ਹੋਵੇਗੀ,ਇੱਕ ਵਾਰ ਸਾਈਟ 'ਤੇ LOG IN ਹੋਣ ਦੇ ਬਾਅਦ ਪ੍ਰੋਫਾਈਲ ਸੈਟਿੰਗ ਟੈਬ ਖੋਲੋ ਅਤੇ ਉਸਨੂੰ ਆਧਾਰ ਨਾਲ ਲਿੰਕ ਵਾਲੇ ਬਟਨ 'ਤੇ ਕਲਿੱਕ ਕਰੋ

ਪਹਿਲਾਂ ਵੀ ਵਧਾਈ ਗਈ ਸਮਾਂ ਹੱਦ

ਇਨਕਮ ਟੈਕਸ ਵਿਭਾਗ ਨੇ ਪਿਛਲੇ ਸਾਲ ਸਤੰਬਰ ਅਤੇ ਦਸੰਬਰ ਵਿੱਚ PAN ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਤਰੀਕ 2 ਵਾਰ ਵਧਾਈ ਸੀ, ਪਰ ਇਸ ਵਾਰ ਇਨਕਮ ਟੈਕਸ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਇਹ ਤਾਰੀਕ ਨਹੀਂ ਵਧਾਈ ਜਾਵੇਗੀ 

ਸੁਪਰੀਮ ਕੋਰਟ ਨੇ ਦਿੱਤੀ ਸੀ ਇਜਾਜ਼ਤ

ਪਿਛਲੇ ਸਾਲ ਸਤੰਬਰ ਵਿੱਚ ਸੁਪਰੀਮ ਕੋਰਟ ਨੇ PAN ਨੂੰ ਆਧਾਰ ਨਾਲ ਲਿੰਕ ਕਰਨ ਦੀ ਇਜਾਜ਼ਤ ਦਿੱਤੀ ਸੀ,ਸੁਪਰੀਮ ਕੋਰਟ ਨੇ ਨਿਜਤਾ ਦਾ ਹਨਨ ਮਾਮਲੇ ਵਿੱਚ ਫੈਸਲਾ ਸੁਣਾਇਆ ਸੀ,ਸੁਪਰੀਮ ਕੋਰਟ ਨੇ ਸਾਫ਼ ਕੀਤਾ ਸੀ ਕੀ ਨਵਾਂ ਪੈਨ ਕਾਰਡ ਲੈਣ ਦੇ ਨਾਲ ਪੁਰਾਣੇ PAN ਕਾਰਡ ਨੂੰ ਆਧਾਰ ਨਾਲ ਲਿੰਕ ਕਰਨਾ ਜ਼ਰੂਰੀ ਹੈ,ਇਨਕਮ ਟੈਕਸ ਵਿਭਾਗ ਮੁਤਾਬਿਕ 26 ਸਤੰਬਰ 2018 ਤੱਕ 5 ਕਰੋੜ 60 ਲੱਖ ਲੋਕਾਂ ਨੇ PAN ਕਾਰਡ ਨੂੰ ਆਧਾਰ ਨਾਲ ਲਿੰਕ ਕਰਵਾਇਆ ਸੀ,ਜਦਕਿ 2 ਕਰੋੜ 30 ਲੋਕਾਂ ਨੇ PAN ਨੂੰ ਆਧਾਰ ਨਾਲ ਲਿੰਕ ਨਹੀਂ ਕੀਤਾ ਸੀ 

Trending news