Toyota ਨੇ ਲਾਂਚ ਕੀਤੀ Hyryder CNG, ਆਪਣੇ ਅਡਵਾਂਸ ਫ਼ੀਚਰਾਂ ਨਾਲ ਦਿੰਦੀ ਹੈ ਕਮਾਲ ਦੀ ਮਾਈਲੇਜ!
Advertisement
Article Detail0/zeephh/zeephh1551425

Toyota ਨੇ ਲਾਂਚ ਕੀਤੀ Hyryder CNG, ਆਪਣੇ ਅਡਵਾਂਸ ਫ਼ੀਚਰਾਂ ਨਾਲ ਦਿੰਦੀ ਹੈ ਕਮਾਲ ਦੀ ਮਾਈਲੇਜ!

Toyota Urban Cruiser Hyryder CNG News: Toyota Hyryder CNG ਨੂੰ ਕੰਪਨੀ ਨੇ 2 ਅਲੱਗ ਅਲੱਗ ਰੂਪ ਦੇ ਵਿੱਚ ਲਾਂਚ ਕੀਤਾ ਹੈ। ਇਸਦੇ ਨਾਲ ਹੀ ਦੱਸ ਦੇਈਏ ਕਿ ਮਰੂਤੀ ਸੁਜ਼ੂਕੀ ਗਰੈਂਡ ਵਿਟਾਰਾ ਅਤੇ ਟੋਯੋਟਾ ਆਟੋ ਕੰਪਨੀ ਦੀ ਇਹ ਐਸ ਯੂ ਵੀ ਦੋਨੋ ਇਕ ਹੀ ਤਰੀਕੇ ਨਾਲ ਤਿਆਰ ਕੀਤੀਆਂ ਗਈਆਂ ਹਨ। 

Toyota ਨੇ ਲਾਂਚ ਕੀਤੀ Hyryder CNG, ਆਪਣੇ ਅਡਵਾਂਸ ਫ਼ੀਚਰਾਂ ਨਾਲ ਦਿੰਦੀ ਹੈ ਕਮਾਲ ਦੀ ਮਾਈਲੇਜ!

Toyota Urban Cruiser Hyryder CNG: ਟੋਯੋਟਾ ਕਿਲੋਸਕਰ ਮੋਟਰ ਨੇ ਅੱਜ ਆਪਣੀ ਮਸ਼ਹੂਰ ਐਸ ਯੂ ਵੀ ਦਾ ਨਵਾਂ CNG ਰੂਪ Urban Cruiser Hyryder ਲਾਂਚ ਕੀਤਾ ਹੈ। ਆਕਰਸ਼ਕ ਦਿੱਖ ਅਤੇ ਆਪਣੇ ਦਮਦਾਰ ਇੰਜਣ ਨਾਲ ਬਣੀ ਹੋਈ ਇਹ ਐਸ ਯੂ ਵੀ ਦੇ ਬੇਸ 'S ' ਦੀ ਕੀਮਤ 13.23 ਲੱਖ ਹੈ ਅਤੇ ਬੇਸ 'G' ਜੋ ਕਿ ਇਸਦਾ ਦੂਜਾ ਰੂਪ ਹੈ ਉਸ ਦੀ ਕੀਮਤ 15.29 ਲੱਖ ਹੈ। ਦੱਸ ਦੇਈਏ ਕਿ ਟੋਇਟਾ (Toyota) ਨੇ ਇਸ ਐਸ ਯੂ ਵੀ ਨੂੰ 2 ਰੂਪ 'S' ਅਤੇ 'G' ਨਾਲ ਲਾਂਚ ਕੀਤਾ ਹੈ। 

ਇਸ SUV ਦੇ ਇੰਜਣ ਮਕੈਨਿਜ਼ਮ ਜਾਂ ਐਕਸਟੀਰਿਅਰ ਆਦਿ 'ਚ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ ਹੈ। Hyryder CNG ਵਿੱਚ ਕੰਪਨੀ ਨੇ 4 ਸਿਲੰਡਰਾਂ ਦੀ ਸਮਰੱਥਾ ਵਾਲੇ 1.5- ਲੀਟਰ K-ਸੀਰੀਜ਼ ਇੰਜਣ ਦੀ  (Toyota Urban Cruiser Hyryder CNG) ਵਰਤੋਂ ਕੀਤੀ ਹੈ, ਜੋ ਕਿ 5-ਸਪੀਡ ਮੈਨੂਅਲ ਟ੍ਰਾਂਸਮਿਸ਼ਨ ਗਿਅਰਬਾਕਸ ਨਾਲ ਮੌਜੂਦ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕਾਰ 26.6 ਕਿਲੋਮੀਟਰ ਪ੍ਰਤੀ ਕਿਲੋਗ੍ਰਾਮ (Toyota Urban Cruiser Hyryder CNG) ਤੱਕ ਦੀ ਮਾਈਲੇਜ ਦਿੰਦੀ ਹੈ।
 
ਇਹ ਵੀ ਪੜ੍ਹੋ: ਰਿਸ਼ੀਕੇਸ਼ 'ਚ ਵਿਰਾਟ ਕੋਹਲੀ ਨਾਲ ਗੁਰੂ ਆਸ਼ਰਮ ਪਹੁੰਚੀ ਅਨੁਸ਼ਕਾ, ਕੀਤੇ ਦਰਸ਼ਨ

ਕੰਪਨੀ ਨੇ ਪਿਛਲੇ ਸਾਲ ਜੁਲਾਈ ਮਹੀਨੇ 'ਚ ਅਰਬਨ ਕਰੂਜ਼ਰ ਹਾਈਰਾਈਡਰ ਨੂੰ ਭਾਰਤ ਦੇ ਬਾਜ਼ਾਰ 'ਚ ਲਾਂਚ ਕੀਤਾ ਸੀ ਅਤੇ ਇਸ ਨੂੰ ਗਾਹਕਾਂ ਵੱਲੋਂ ਵੀ ਵਧੀਆ ਹੁੰਗਾਰਾ ਮਿਲ ਰਿਹਾ ਸੀ। ਇਸ ਦੇ ਸਟਰਾਂਗ ਹਾਈਬ੍ਰਿਡ ਵੇਰੀਐਂਟ ਨੂੰ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਹੁਣ ਨਵੇਂ CNG ਵੇਰੀਐਂਟ ਦੇ ਆਉਣ ਨਾਲ ਇਸ SUV ਦੀ ਵੀ ਮੰਗ ਹੋਰ ਵਧਣ ਦੀ ਉਮੀਦ ਹੈ।

ਵਿਸ਼ੇਸ਼ਤਾਵਾਂ ਦੇ ਤੌਰ 'ਤੇ, ਇਸ SUV ਵਿੱਚ LED ਹੈੱਡਲੈਂਪਸ, 6 ਏਅਰਬੈਗ, ਨੌ-ਇੰਚ ਟੱਚਸਕ੍ਰੀਨ,  (Toyota Urban Cruiser Hyryder CNG) ਇੰਫੋਟੇਨਮੈਂਟ ਸਿਸਟਮ, ਕਰੂਜ਼ ਕੰਟਰੋਲ, ਟੋਇਟਾ ਆਈ-ਕਨੈਕਟ, ਆਟੋ-ਫੋਲਡਿੰਗ ਆਊਟ ਸਾਈਡ ਰੇਅਰ ਵਿਊ ਮਿਰਰਜ਼ (ORVM's),ਆਟੋ-ਡਿਮਿੰਗ IRVM, Apple CarPlay, Android Auto ਕਨੈਕਟੀਵਿਟੀ, ਅਤੇ ਆਟੋਮੈਟਿਕ ਕਲਾਈਮੇਟ ਕੰਟਰੋਲ ਵਰਗੀਆਂ ਵਿਸ਼ੇਸ਼ਤਾਵਾਂ ਉਪਲੱਬਧ ਹਨ।

Trending news