CBSE 10th Result 2020: CBSE 10ਵੀਂ ਦੇ ਨਤੀਜੇ 'ਚ 91.46 ਫ਼ੀਸਦੀ ਵਿਦਿਆਰਥੀ ਪਾਸ, ਇਸ ਤਰ੍ਹਾਂ ਕਰੋਂ ਚੈੱਕ
Advertisement

CBSE 10th Result 2020: CBSE 10ਵੀਂ ਦੇ ਨਤੀਜੇ 'ਚ 91.46 ਫ਼ੀਸਦੀ ਵਿਦਿਆਰਥੀ ਪਾਸ, ਇਸ ਤਰ੍ਹਾਂ ਕਰੋਂ ਚੈੱਕ

CBSE 10ਵੀਂ ਦੇ ਨਤੀਜੇ ਦਾ ਐਲਾਨ

CBSE 10ਵੀਂ ਦੇ ਨਤੀਜੇ ਦਾ ਐਲਾਨ

ਦਿੱਲੀ : CBSE 10th Result 2020 : ਸੀਬੀਐੱਸਈ ਬੋਰਡ ਦਾ 10ਵੀਂ ਕਲਾਸ 2020 ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਗਿਆ ਹੈ, CBSE ਬੋਰਡ ਦਾ ਰਿਜ਼ਲਟ ਬੋਰਡ ਦੀ ਵੈੱਬਸਾਈਟ Cbseresults.nic.in 'ਤੇ ਜਾਰੀ ਕੀਤਾ ਗਿਆ ਹੈ, ਪਿਛਲੇ ਸਾਲ ਦੇ ਮੁਕਾਬਲੇ 0.36 ਫ਼ੀਸਦੀ ਵਧ ਬੱਚੇ ਪਾਸ ਹੋਏ ਨੇ, ਇਸ ਸਾਲ 91.46 ਫ਼ੀਸਦੀ ਵਿਦਿਆਰਥੀ ਪਾਸ ਹੋਏ ਨੇ,ਸਭ ਤੋਂ ਵਧ ਪਾਸ ਫ਼ੀਸਦ ਤ੍ਰਿਵੇਂਦਰਮ ਦਾ ਰਿਹਾ,ਹਾਲਾਂਕਿ ਇਸ ਸਾਲ 90 ਫ਼ੀਸਦੀ ਅਤੇ 95 ਫ਼ੀਸਦੀ ਪਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿੱਚ 1.02 ਫ਼ੀਸਦੀ ਦੀ ਕਮੀ ਆਈ ਹੈ, 90 ਫ਼ੀਸਦ ਅੰਕ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ 2.94 ਫ਼ੀਸਦੀ ਘੱਟ ਹੋਇਆ ਹੈ,ਇਸ ਸਾਲ 50 ਹਜ਼ਾਰ  ਵਿਦਿਆਰਥੀਆਂ ਦੀ ਕੰਮਪਾਰਟਮੈਂਟ ਆਈ ਹੈ,ਜੋ ਪਿਛਲੇ ਸਾਲ ਦੇ ਮੁਕਾਬਲੇ 0.14 ਫ਼ੀਸਦੀ ਵਧੀ ਹੈ

 

CBSE ਬੋਰਡ  ਰਿਜ਼ਲਟ 2020 ਦਾ ਐਲਾਨ  cbseresults.nic.in 'ਤੇ ਕੀਤਾ ਗਿਆ ਹੈ, ਵਿਦਿਆਰਥੀ ਰਿਜ਼ਲਟ ਦੇ ਡਾਇਰੈਕਟ ਲਿੰਕ 'ਤੇ ਜਾਕੇ ਨਤੀਜੇ ਹਾਸਲ ਕਰ ਸਕਦੇ ਨੇ, CBSE ਬੋਰਡ 10ਵੀਂ ਦੇ ਰਿਜ਼ਲਟ 2020 ਵੇਖਣ ਦੇ ਲਈ CBSE ਦੀ ਵੈੱਬਸਾਈਟ Cbse.nic.in 'ਤੇ ਵਿਜਿਟ ਕਰਨਾ ਹੋਵੇਗਾ, ਇਸ ਤੋਂ ਬਾਅਦ ਤੁਹਾਨੂੰ 2 ਆਪਸ਼ਨ ਨਜ਼ਰ ਆਉਣਗੇ,CBSE ਵੈੱਬਸਾਈਟ ਅਤੇ ਸੀਬੀਐੱਸਈ ਰਿਜ਼ਲਟ, ਇਸ ਤੋਂ ਬਾਅਦ ਰਿਜ਼ਲਟ ਲਿੰਕ 'ਤੇ ਕਲਿੱਕ ਕਰ ਕੇ ਤੁਸੀਂ ਰਿਜ਼ਲਟ ਪੋਰਟਲ 'ਤੇ ਪਹੁੰਚ ਸਕਦੇ ਹੋ,ਇਸ ਸਾਲ 18 ਲੱਖ ਤੋਂ ਵਧ ਵਿਦਿਆਰਥੀਆਂ ਨੇ 10ਵੀਂ ਦੇ ਬੋਰਡ ਦੇ ਇਮਤਿਹਾਨ ਦਿੱਤੇ ਸਨ 

ਸਾਈਟ 'ਤੇ ਰਿਜ਼ਲਟ ਵੇਖਣ ਦੇ ਲਈ ਸਟੈਪ

1.  ਆਫਿਸ਼ੀਅਲ ਵੈੱਬਸਾਈਟ cbse.nic.in ਜਾਂ cbseresult.nic.in 'ਤੇ ਜਾਓ
2.  ਵੈੱਬਸਾਈਟ ਦੇ ਹੋਮਪੇਜ 'ਤੇ ਦਿੱਤੇ ਗਏ ਰਿਜ਼ਲਟ  ਲਿੰਕ 'ਤੇ ਕਲਿੱਕ ਕਰੋਂ
3 . ਨਵਾਂ ਪੇਜ ਖੁੱਲ੍ਹੇਗਾ, ਇੱਥੇ ਤੁਸੀਂ ਆਪਣਾ ਰੋਲ ਨੰਬਰ ਲਿਖ ਕੇ ਸਬਮਿਟ ਕਰੋਂ
4.  ਸਕ੍ਰੀਨ 'ਤੇ ਤੁਹਾਡਾ ਰਿਜ਼ਲਟ ਆ ਜਾਵੇਗਾ 
5. ਰਿਜ਼ਲਟ ਡਾਊਨਲੋਡ ਕਰੋਂ ਅਤੇ ਪ੍ਰਿੰਟ ਆਊਟ ਕਰੋਂ

Trending news