ਪੰਜਾਬ, ਹਰਿਆਣਾ, ਚੰਡੀਗੜ੍ਹ ਵਿੱਚ ਕੋਰੋਨਾ ਦੇ ਵਧੇ ਮਾਮਲਿਆਂ ਦੀ ਵਜ੍ਹਾਂ ਕਰਕੇ PGI ਦੇ ਡਾਇਰੈਕਟਰ ਨੇ OPD ਬੰਦ ਕਰਨ ਦਾ ਫ਼ੈਸਲਾ ਲਿਆ ਹੈ
Trending Photos
ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੇ ਹਾਲਾਤ ਨਾਜ਼ੁਕ ਨੇ, ਮੁਹਾਲੀ ਵਿੱਚ 600 ਤੋਂ ਵਧ ਮਰੀਜ਼ 24 ਘੰਟੇ ਦੇ ਅੰਦਰ ਸਾਹਮਣੇ ਆਏ ਨੇ ਸੂਬੇ ਵਿੱਚ ਮੌਤ ਦੀ ਰਫ਼ਤਾਰ ਵੀ ਕਾਫ਼ੀ ਤੇਜ਼ ਹੈ, ਇਸ ਦਾ ਅਸਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਹੈ, ਕੋਰੋਨਾ ਦੇ ਮਾਮਲੇ ਵਧਣ ਦੀ ਵਜ੍ਹਾਂ ਕਰਕੇ PGI ਚੰਡੀਗੜ੍ਹ ਵਿੱਚ ਦਾਖ਼ਲ 50 ਫ਼ੀਸਦੀ ਤੋਂ ਵਧ ਮਰੀਜ਼ ਪੰਜਾਬ ਦੇ ਨੇ, ਲਗਾਤਾਰ ਵਧ ਰਹੇ ਪਰੈਸ਼ਰ ਤੋਂ ਬਾਅਦ ਪੀਜੀਆਈ ਨੇ 12 ਅਪ੍ਰੈਲ ਤੋਂ OPD ਸੇਵਾ ਪੂਰੀ ਤਰ੍ਹਾਂ ਨਾਲ ਬੰਦ ਕਰਨ ਦਾ ਫ਼ੈਸਲਾ ਲਿਆ ਹੈ, ਡਾਕਟਰ ਮਰੀਜ਼ਾਂ ਦਾ ਇਲਾਜ਼ ਟੈਲੀਕੰਸਲਟੈਂਸੀ ਦੇ ਜ਼ਰੀਏ ਕਰਨਗੇ, ਵੱਖ-ਵੱਖ ਰੋਗਾਂ ਦੇ ਲਈ ਅਗਲ ਤੋਂ ਨੰਬਰ ਜਾਰੀ ਕੀਤੇ ਗਏ ਨੇ ਇਹ ਪੂਰੀ ਜਾਣਕਾਰੀ PGI ਦੇ ਡਾਇਰੈਕਟਰ ਪ੍ਰੋਫੈਸਰ ਜਗਤ ਰਾਮ ਨੇ ਇਸ ਦੀ ਜਾਣਕਾਰੀ ਦਿੱਤੀ ਹੈ
ਇਸ ਤਰ੍ਹਾਂ ਰਜਿਸਟ੍ਰੇਸ਼ਨ ਕਰਵਾਉਣਾ ਹੋਵੇਗਾ
ਟੈਲੀਕੰਸਲਟੈਂਸੀ ਦੇ ਜ਼ਰੀਏ ਇਲਾਜ ਲੈਣ ਦੇ ਲਈ ਤੁਹਾਨੂੰ Pgimer.edu.in 'ਤੇ ਜਾਕੇ CR ਨੰਬਰ ਦਰਜ ਕਰਨਾ ਹੋਵੇਗਾ, ਉਸ ਦੇ ਬਾਅਦ ਜਨਰੇਟ OTP ਬਟਨ 'ਤੇ ਕਲਿੱਕ ਕਰਨਾ ਹੋਵੇਗਾ, ਰਜਿਸਟਰਡ ਮੋਬਾਈਲ ਨੰਬਰ 'ਤੇ ਇੱਕ OTP ਆਵੇਗਾ, ਜੇਕਰ ਮੋਬਾਈਲ ਨੰਬਰ ਰਜਿਸਟਰਡ ਨਹੀਂ ਹੈ ਤਾਂ ਸਹੀ ਨੰਬਰ ਰਜਿਸਟਰਡ ਕਰਵਾਉਣ ਦੇ ਲਈ 01722756594 ਇਸ ਨੰਬਰ 'ਤੇ ਕਾਲ ਕਰੋ, ਸਵੇਰ 11 ਵਜੇ ਤੋਂ ਦੁਪਹਿਰ 1 ਵਜੇ ਦੇ ਵਿੱਚ ਸੰਪਰਕ ਕੀਤਾ ਜਾ ਸਕਦਾ ਹੈ
ਹਰ ਬਿਮਾਰੀ ਦੇ ਲਈ ਵੱਖ-ਵੱਖ ਨੰਬਰ ਜਾਰੀ
OPD ਦੇ ਇਲਾਜ ਲੈਣ ਦੇ ਲਈ PGI ਵੱਲੋਂ ਵੱਖ-ਵੱਖ ਨੰਬਰ ਜਾਰੀ ਕੀਤੇ ਗਏ ਨੇ OPD ਦੇ ਲਈ ਤੁਹਾਨੂੰ 0172-2755991 ਇਸ ਨੰਬਰ ਤੇ ਫ਼ੋਨ ਕਰਨਾ ਹੋਵੇਗਾ, ਐਡਵਾਂਸ ਆਈ ਕੇਅਰ ਦੇ ਲਈ DDTC ਲਈ 0172-2755992 ਇਸ ਨੰਬਰ 'ਤੇ ਫ਼ੋਨ ਕਰੋ, ਐਡਵਾਂਸ ਕਾਰਡੀਅਕ ਸੈਂਟਰ ਲਈ PGI ਵੱਲੋਂ 0172-2755993 ਨੰਬਰ ਜਾਰੀ,ਓਰਲ ਹੈਲਥ ਲਈ ਮਰੀਜ਼ 0172-2755995 'ਤੇ ਕਾਲ ਕਰ ਸਕਦੇ ਨੇ