Kharar News: ਪਿੰਡ ਵਾਸੀਆਂ ਨੇ ਸਲਿੱਪ ਰੋਡ 'ਤੇ ਜਾ ਰਹੀਆਂ ਬੱਸਾਂ ਰੋਕੀਆਂ; ਡਰਾਈਵਰਾਂ ਨੇ ਹਾਈਵੇ 'ਤੇ ਲਗਾਇਆ ਜਾਮ
Advertisement
Article Detail0/zeephh/zeephh2521349

Kharar News: ਪਿੰਡ ਵਾਸੀਆਂ ਨੇ ਸਲਿੱਪ ਰੋਡ 'ਤੇ ਜਾ ਰਹੀਆਂ ਬੱਸਾਂ ਰੋਕੀਆਂ; ਡਰਾਈਵਰਾਂ ਨੇ ਹਾਈਵੇ 'ਤੇ ਲਗਾਇਆ ਜਾਮ

Kharar News:   ਮੰਗਲਵਾਰ ਦੁਪਹਿਰ ਕਰੀਬ 1 ਵਜੇ ਨੈਸ਼ਨਲ ਹਾਈਵੇ ਨੰਬਰ 205 ਉਤੇ ਪੈਂਦੇ ਪਿੰਡ ਸਹੌੜਾ ਦੇ ਲੋਕਾਂ ਨੇ ਸਲਿੱਪ ਰੋਡ ਉਤੇ ਬੱਸਾਂ ਤੇ ਹੋਰ ਦੂਜੇ ਵਾਹਨਾਂ ਦੇ ਆਉਣ ਕਾਰਨ ਰੋਸ ਵਜੋਂ ਸਲਿੱਪ ਰੋਡ ਬੰਦ ਕਰ ਦਿੱਤਾ। 

Kharar News: ਪਿੰਡ ਵਾਸੀਆਂ ਨੇ ਸਲਿੱਪ ਰੋਡ 'ਤੇ ਜਾ ਰਹੀਆਂ ਬੱਸਾਂ ਰੋਕੀਆਂ; ਡਰਾਈਵਰਾਂ ਨੇ ਹਾਈਵੇ 'ਤੇ ਲਗਾਇਆ ਜਾਮ

Kharar News:  ਮੰਗਲਵਾਰ ਦੁਪਹਿਰ ਕਰੀਬ 1 ਵਜੇ ਨੈਸ਼ਨਲ ਹਾਈਵੇ ਨੰਬਰ 205 ਉਤੇ ਪੈਂਦੇ ਪਿੰਡ ਸਹੌੜਾ ਦੇ ਲੋਕਾਂ ਨੇ ਸਲਿੱਪ ਰੋਡ ਉਤੇ ਬੱਸਾਂ ਤੇ ਹੋਰ ਦੂਜੇ ਵਾਹਨਾਂ ਦੇ ਆਉਣ ਕਾਰਨ ਰੋਸ ਵਜੋਂ ਸਲਿੱਪ ਰੋਡ ਬੰਦ ਕਰ ਦਿੱਤਾ। ਇਸ ਤੋਂ ਭੜਕੇ ਪੰਜਾਬ ਰੋਡਵੇਜ਼ ਦੇ ਡਰਾਈਵਰ-ਕੰਡਕਟਰਾਂ ਤੇ ਆਪਣੀਆਂ ਬੱਸਾਂ ਨੂੰ ਨੈਸ਼ਨਲ ਹਾਈਵੇ ਵਿਚਾਲੇ ਖੜ੍ਹਾ ਕਰਕੇ ਜਾਮ ਲਗਾ ਦਿੱਤਾ।

ਇਸ ਮੌਕੇ ਪਿੰਡ ਸਹੌੜਾ ਦੇ ਵਸਨੀਕ ਬਲਬੀਰ ਸਿੰਘ, ਸਰਪੰਚ ਰਣਬੀਰ ਸਿੰਘ, ਕੁਲਦੀਪ ਸਿੰਘ, ਸੁਰਿੰਦਰ ਸਿੰਘ, ਪ੍ਰਦੀਪ ਸਿੰਘ, ਇੰਦਰਜੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਬੱਸ ਅੱਡੇ ਉਤੇ ਨੈਸ਼ਨਲ ਹਾਈਵੇ ਉਪਰ ਟ੍ਰੈਫਿਕ ਲਾਈਟਾਂ ਲੱਗੀਆਂ ਹੋਈਆਂ ਹਨ।

ਇਸ ਕਾਰਨ ਟ੍ਰੈਫਿਕ ਨੂੰ ਕੁਝ ਸਕਿੰਟਾਂ ਲਈ ਇਥੇ ਰੁਕਣਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਬੱਸਾਂ ਸਮੇਤ ਹੋਰ ਦੂਜੇ ਵਾਹਨਾਂ ਵਾਲੇ ਟ੍ਰੈਫਿਕ ਲਾਇਟਾਂ ਉਤੇ ਰੁਕਣ ਦੀ ਬਿਜਾਏ ਸਲਿੱਪ ਰੋਡ ਜੋ ਕਿ ਪਿੰਡ ਨਿਵਾਸੀਆਂ ਦੀ ਸਹੂਲਤ ਲਈ ਬਣਾਈ ਗਈ ਹੈ, ਉਸ ਦੀ ਵਰਤੋਂ ਕਰਦੇ ਹਨ। ਇਸ ਕਾਰਨ ਕਈ ਵਾਰ ਭਿਆਨਕ ਹਾਦਸੇ ਵਾਪਰ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ ਕਿ ਸੜਕ ਦੇ ਦੂਜੇ ਪਾਸੇ ਸਰਕਾਰੀ ਸਕੂਲ ਹੈ ਅਤੇ ਰੋਜ਼ਾਨਾ ਵਿਦਿਆਰਥੀ ਵੱਡੀ ਗਿਣਤੀ 'ਚ ਸੜਕ ਪਾਰ ਕਰਦੇ ਹਨ। ਟ੍ਰੈਫਿਕ ਲਾਈਟਾਂ ਲੱਗਣ ਕਾਰਨ ਇਹ ਕੰਮ ਆਸਾਨ ਹੋ ਗਿਆ ਸੀ ਪਰ ਬੱਸਾਂ ਵਾਲੇ ਸਲਿੱਪ ਰੋਡ ਉਤੇ ਆ ਕੇ ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ ਜਿਸ ਦੇ ਰੋਸ ਵਜੋਂ ਅੱਜ ਉਨ੍ਹਾਂ ਵੱਲੋਂ ਸਲਿੱਪ ਰੋਡ ਉਤੇ ਆ ਰਹੀਆਂ ਬੱਸਾਂ ਨੂੰ ਦੇਖ ਕੇ ਸਲਿੱਪ ਰੋਡ ਬੰਦ ਕਰ ਦਿੱਤਾ। ਇਸ ਕਾਰਨ ਗੁੱਸੇ ਵਿਚ ਆਏ ਪੰਜਾਬ ਰੋਡਵੇਜ਼ ਦੇ ਡਰਾਈਵਰਾਂ ਤੇ ਕੰਡਕਟਰਾਂ ਵੱਲੋਂ ਨੈਸ਼ਨਲ ਹਾਈਵੇ ਨੂੰ ਦੋਨੋਂ ਪਾਸੇ ਤੋਂ ਜਾਮ ਕਰ ਦਿੱਤਾ। 

ਇਹ ਵੀ ਪੜ੍ਹੋ : Punjab Breaking Live Updates: ਨਵੇਂ ਚੁਣੇ ਗਏ ਪੰਚਾਂ ਦਾ ਅੱਜ ਹੋਵੇਗਾ ਸਹੁੰ ਚੁੱਕ ਸਮਾਗਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

ਸੜਕ ਦੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਤੇ ਰਾਹਗੀਰਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਇਸ ਮੌਕੇ ਪਿੰਡ ਵਾਸੀਆਂ ਤੇ ਬੱਸਾਂ ਵਾਲਿਆਂ ਦੀ ਲੰਮੀ ਬਹਿਸ ਤੋਂ ਬਾਅਦ ਪੁਲਿਸ ਕਰਮਚਾਰੀ ਮੌਕੇ ਉਤੇ ਪਹੁੰਚੇ ਜਿਨ੍ਹਾਂ ਦੇ ਸਮਝਾਉਣ ਤੋਂ ਬਾਅਦ ਕਰੀਬ 1.30 ਵਜੇ ਇਹ ਜਾਮ ਖੁੱਲ੍ਹ ਗਿਆ।

ਇਹ ਵੀ ਪੜ੍ਹੋ : Mohali Accident: ਮੁਹਾਲੀ ਦੇ ਸੈਕਟਰ 86 'ਚ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਪਲਟੀ ਥਾਰ, ਮੌਕੇ 'ਤੇ ਹੋਈ ਮੌਤ

Trending news