Chandigarh News: ਚੰਡੀਗੜ੍ਹ ਪੁਲਿਸ ਨੇ ਨਾਬਾਲਿਗਾ ਨਾਲ ਜਬਰ ਜਨਾਹ ਤੇ ਚੋਰੀ ਦੇ ਮਾਮਲੇ ਸੁਲਝਾ ਕੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਬਰ ਜਨਾਹ ਦਾ ਮਾਮਲਾ 12 ਸਾਲ ਪੁਰਾਣਾ ਹੈ ਜਦਕਿ ਚੋਰੀ ਦਾ ਮਾਮਲਾ 7 ਸਾਲ ਪੁਰਾਣਾ ਸੀ।
Trending Photos
Chandigarh News: ਚੰਡੀਗੜ੍ਹ ਪੁਲਿਸ ਨੇ 12 ਸਾਲ ਪਹਿਲਾਂ ਨਾਬਾਲਿਗਾ ਨਾਲ ਹੋਏ ਜਬਰ ਜਨਾਹ ਦੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਪੁਲਿਸ ਨੇ ਲੜਕੀ ਦੇ ਪਿਤਾ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੀ ਸਾਢੇ 16 ਸਾਲ ਦੀ ਨਾਬਾਲਿਗ ਬੇਟੀ ਨੂੰ ਚੰਡੀਗੜ੍ਹ ਦੇ ਸਾਰੰਗਪੁਰ ਤੋਂ ਅਗਵਾ ਕਰ ਲਿਆ ਸੀ।
ਨਾਬਾਲਿਗਾ ਨੂੰ ਬੰਧਕ ਬਣੇ ਕਈ ਵਾਰ ਜਬਰ ਜਨਾਹ ਕੀਤਾ ਗਿਆ। ਮੁਲਜ਼ਮ ਰਾਜ ਕੁਮਾਰ ਨਾਬਾਲਿਗ ਲੜਕੀ ਨੂੰ ਅਗਵਾ ਕਰਕੇ ਆਪਣੇ ਪਿੰਡ ਜਗਨਾਥਪੁਰਾ ਜ਼ਿਲ੍ਹਾ ਬਸਤੀ ਉੱਤਰ ਪ੍ਰਦੇਸ਼ ਵਿੱਚ ਲੈ ਗਿਆ ਸੀ। ਪੁਲਿਸ ਦੀ ਟੀਮ ਨੇ ਉੱਤਰ ਪ੍ਰਦੇਸ਼ ਵਿੱਚ ਛਾਪੇਮਾਰੀ ਕੀਤੀ ਤਾਂ ਪੁਲਿਸ ਨੇ ਮੁਲਜ਼ਮ ਦੇ ਚੁੰਗਲ ਵਿੱਚ ਲੜਕੀ ਨੂੰ ਬਚਾਅ ਲਿਆ ਹਾਲਾਂਕਿ ਲੜਕਾ ਮੌਕੇ ਉਤੇ ਫ਼ਰਾਰ ਹੋ ਗਿਆ ਸੀ। ਇਸ ਤੋਂ ਬਾਅਦ ਮੁਲਜ਼ਮ ਨੇ ਆਪਣਾ ਹੀ ਛੱਡ ਦਿੱਤਾ ਸੀ ਤੇ ਉਸ ਨੇ ਜ਼ਿਲ੍ਹਾ ਕੋਟਾ ਰਾਜਸਥਾਨ ਵਿੱਚ ਜਾ ਕੇ ਮਜ਼ਦੂਰੀ ਕਰਨੀ ਸ਼ੁਰੂ ਕਰ ਦਿੱਤੀ ਸੀ।
ਪੀਓ ਸਟਾਫ ਦੀ ਟੀਮ ਨੇ ਮੁਲਜ਼ਮ ਦੀ ਤਲਾਸ਼ ਨਹੀਂ ਛੱਡੀ। ਮੁਲਜ਼ਮ ਲਗਾਤਾਰ ਆਪਣੇ ਟਿਕਾਣੇ ਬਦਲ ਰਿਹਾ ਸੀ। ਮੁਲਜ਼ਮ ਨੇ ਪੰਜਾਬ, ਉੱਤਰ ਪ੍ਰਦੇਸ਼ ਤੇ ਦਿੱਲੀ ਵਿੱਚ ਹੀ ਨਹੀਂ ਬਲਕਿ ਨੇਪਾਲ ਵਿੱਚ ਵੀ ਪਨਾਹ ਲਈ ਸੀ। ਇਸ ਤੋਂ ਬਾਅਦ 2011 ਵਿੱਚ ਅਦਾਲਤ ਨੇ ਮੁਲਜ਼ਮ ਨੂੰ ਭਗੌੜਾ ਐਲਨ ਦਿੱਤਾ ਸੀ।
ਕੜੀ ਮੁਸ਼ੱਕਤ ਤੋਂ ਬਾਅਦ ਆਖਰਕਾਰ ਪੁਲਿਸ ਨੇ ਨਾਬਾਲਿਗਾ ਨਾਲ ਜਬਰ ਜਨਾਹ ਕਰਨ ਵਾਲੇ ਦੋਸ਼ੀ ਨੂੰ ਦਬੋਚ ਲਿਆ। ਪੁਲਿਸ ਨੇ ਦੋਸ਼ੀ ਨੂੰ ਮੁਹਾਲੀ ਜ਼ਿਲ੍ਹੇ ਦੇ ਲਾਂਡਰਾ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਚੋਰੀ ਦੇ ਮੁਲਜ਼ਮ ਨੂੰ 7 ਸਾਲ ਬਾਅਦ ਕੀਤਾ ਗ੍ਰਿਫ਼ਤਾਰ
ਪੁਲਿਸ ਨੇ ਇੱਕ ਦੂਜੇ ਮਾਮਲੇ ਵਿੱਚ ਚੋਰੀ ਦੇ ਦੋਸ਼ੀ ਨੂੰ ਵਾਰਦਾਤ ਵਾਪਰਨ ਦੇ 7 ਸਾਲ ਬਾਅਦ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕੁਨਾਲ ਸੁਰਵੇ ਪੁੱਤਰ ਬਾਲਾ ਸਾਹਿਬ ਦੀ ਸ਼ਿਕਾਇਤ ਉਤੇ ਮਾਮਲਾ ਦਰਜ ਕੀਤਾ ਸੀ। ਕੁਨਾਲ ਸੁਰਵੇ ਨੇ ਹਊਸ ਨੰਬਰ 732 ਸੈਕਟਰ 31 ਏ ਚੰਡੀਗੜ੍ਹ ਵਿੱਚ ਚੋਰੀ ਹੋਣ ਦੀ ਜਾਣਕਾਰੀ ਦਿੱਤੀ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦਾ ਮੋਟਰਸਾਈਕਲ CH01AY0272 ਸੀਐਮਸਡੀ ਕੰਟੀਨ ਏਅਰ ਫੋਰਸ ਚੰਡੀਗੜ੍ਹ ਤੋਂ ਚੋਰੀ ਹੋ ਗਿਆ ਸੀ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਆਰੰਭ ਦਿੱਤੀ ਸੀ। ਅਦਾਲਤ ਵਿੱਚ ਨਾ ਆਉਣ ਉਤੇ ਮੁਲਜ਼ਮ ਨੂੰ ਭਗੌੜਾ ਐਲਾਨ ਦਿੱਤਾ ਗਿਆ ਸੀ। ਪੁਲਿਸ ਨੇ ਗੁਰਮੀਤ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ 172 ਪਿੰਡ ਬਹਿਲਾਣਾ ਚੰਡੀਗੜ੍ਹ ਨੂੰ ਬਹਿਲਾਣਾ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਮੁਲਜ਼ਮ ਨੂੰ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ : AAP Punjab Protest Today Live Updates: ਮਣੀਪੁਰ ਹਾਦਸੇ ਨੂੰ ਲੈ ਕੇ ਆਪ ਵਰਕਰਾਂ ਵੱਲੋਂ ਰਾਜਪਾਲ ਦੇ ਭਵਨ ਵੱਲ ਕੂਚ, ਚੱਲੀਆਂ ਪਾਣੀ ਦੀਆਂ ਬੁਛਾੜਾਂ