Chandigarh News: ਚੰਡੀਗੜ੍ਹ ਪਾਸਪੋਰਟ ਆਫਿਸ ਦੇ ਮੁਲਾਜ਼ਮਾਂ ਵੱਲੋਂ ਕੰਮਕਾਜ ਠੱਪ; ਪਾਸਪੋਰਟ ਬਣਵਾਉਣ ਆਏ ਲੋਕ ਹੋਏ ਖੱਜਲ
Advertisement
Article Detail0/zeephh/zeephh1832019

Chandigarh News: ਚੰਡੀਗੜ੍ਹ ਪਾਸਪੋਰਟ ਆਫਿਸ ਦੇ ਮੁਲਾਜ਼ਮਾਂ ਵੱਲੋਂ ਕੰਮਕਾਜ ਠੱਪ; ਪਾਸਪੋਰਟ ਬਣਵਾਉਣ ਆਏ ਲੋਕ ਹੋਏ ਖੱਜਲ

Chandigarh News:  ਚੰਡੀਗੜ੍ਹ ਵਿੱਚ ਸਥਿਤ ਪਾਸਪੋਰਟ ਆਫਿਸ ਦੇ ਮੁਲਾਜ਼ਮਾਂ ਵੱਲੋਂ ਹੜਤਾਲ ਉਤੇ ਜਾਣ ਕਾਰਨ ਲੋਕ ਕਾਫੀ ਖੱਜਲ-ਖੁਆਰ ਹੋਏ।

Chandigarh News: ਚੰਡੀਗੜ੍ਹ ਪਾਸਪੋਰਟ ਆਫਿਸ ਦੇ ਮੁਲਾਜ਼ਮਾਂ ਵੱਲੋਂ ਕੰਮਕਾਜ ਠੱਪ; ਪਾਸਪੋਰਟ ਬਣਵਾਉਣ ਆਏ ਲੋਕ ਹੋਏ ਖੱਜਲ

Chandigarh News:  ਚੰਡੀਗੜ੍ਹ ਦੇ ਰਿਜਨਲ ਪਾਸਪੋਰਟ ਆਫਿਸ (ਆਰਪੀਓ) ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਸ਼ਨਿੱਚਰਵਾਰ ਤੇ ਐਤਵਾਰ ਨੂੰ ਛੁੱਟੀ ਨਾ ਮਿਲਣ ਕਾਰਨ ਅੱਜ ਹੜਤਾਲ ਕਰਕੇ ਪੂਰਾ ਦਿਨ ਕੰਮਕਾਜ ਠੱਪ ਰੱਖਿਆ। ਇਸ ਕਾਰਨ ਬਹੁਤ ਸਾਰੇ ਲੋਕ ਪਰੇਸ਼ਾਨ ਹੋਏ ਜੋ ਆਪਣੇ ਨਵੇਂ ਪਾਸਪੋਰਟ ਬਣਵਾਉਣ ਆਏ ਸਨ ਜਾਂ ਇਸ ਵਿਚ ਕੋਈ ਖਾਮੀ ਠੀਕ ਕਰਵਾਉਣ ਲਈ ਆਏ ਹੋਏ ਸਨ।

ਆਪਣੇ-ਆਪਣੇ ਕੰਮ ਕਰਵਾਉਣ ਆਏ ਲੋਕ ਕਾਫੀ ਖੱਜਲ-ਖੁਆਰ ਤੇ ਉਥੇ ਮੌਜੂਦ ਸਕਿਓਰਿਟੀ ਗਾਰਡ ਨੇ ਲੋਕਾਂ ਦੀਆਂ ਅਰਜ਼ੀਆਂ ਫੜ੍ਹੀਆਂ। ਸਕਿਓਰਿਟੀ ਗਾਰਡ ਨੇ ਕਿਹਾ ਸਾਰਿਆਂ ਨੂੰ ਦੁਬਾਰਾ ਬੁਲਾਇਆ ਜਾਵੇਗਾ। ਚੰਡੀਗੜ੍ਹ ਦੇ ਇੰਡਸਟ੍ਰੀਅਲ ਏਰੀਆ ਫੇਜ਼-2 ਸਥਿਤ ਪਾਸਪੋਰਟ ਦਫ਼ਤਰ ਵਿੱਚ ਮੁਲਾਜ਼ਮਾਂ ਨੇ ਕੰਮ ਬੰਦ ਕਰ ਦਿੱਤਾ ਹੈ। ਜਿਸ ਕਾਰਨ ਦੂਰੋਂ-ਦੂਰੋਂ ਆਏ ਲੋਕ ਪਰੇਸ਼ਾਨ ਹੋ ਰਹੇ ਹਨ

ਉਨ੍ਹਾਂ ਅੱਜ ਪਾਸਪੋਰਟ ਦਫ਼ਤਰ ਦੇ ਬਾਹਰ ਹੰਗਾਮਾ ਕੀਤਾ। ਦਰਅਸਲ, ਜਿਨ੍ਹਾਂ ਦੀ ਅੱਜ ਪਾਸਪੋਰਟ ਦਫ਼ਤਰ ਵਿੱਚ ਅਪਾਇੰਟਮੈਂਟ ਸੀ, ਉਨ੍ਹਾਂ ਦੇ ਮੋਬਾਈਲ ’ਤੇ ਕੱਲ੍ਹ ਇੱਥੇ ਆਉਣ ਦਾ ਸੁਨੇਹਾ ਆਇਆ ਪਰ ਜਦੋਂ ਉਹ ਸਵੇਰੇ ਇੱਥੇ ਪੁੱਜੇ ਤਾਂ ਦੇਖਿਆ ਕਿ ਕਰਮਚਾਰੀ ਕੰਮ ਨਹੀਂ ਕਰ ਰਹੇ ਸਨ। ਇਸ ਕਾਰਨ ਲੋਕ ਗੁੱਸੇ 'ਚ ਆ ਗਏ। ਮੌਕੇ 'ਤੇ ਪੁੱਜੀ ਪੁਲਿਸ ਨੇ ਲੋਕਾਂ ਨੂੰ ਸ਼ਾਂਤ ਕਰਵਾਇਆ। ਇਸ ਮਾਮਲੇ ਵਿੱਚ ਪਾਸਪੋਰਟ ਦਫ਼ਤਰ ਦਾ ਕੋਈ ਵੀ ਅਧਿਕਾਰੀ ਕੁਝ ਵੀ ਕਹਿਣ ਤੋਂ ਗੁਰੇਜ਼ ਕਰ ਰਿਹਾ ਸੀ।

ਇਹ ਵੀ ਪੜ੍ਹੋ : Ludhiana News: ਲੁਧਿਆਣਾ ਫਰਨੀਚਰ ਦੀ ਦੁਕਾਨ 'ਚ ਖੁੱਲ੍ਹਿਆ ਠੇਕਾ, ਸ਼ਹਿਰ ਵਾਸੀਆਂ ਨੇ ਕੀਤਾ ਰੋਸ ਪ੍ਰਦਰਸ਼ਨ

ਪਾਸਪੋਰਟ ਦਫ਼ਤਰ ਦੇ ਮੁਲਾਜ਼ਮਾਂ ਦੇ ਕੰਮ ਨਾ ਕਰਨ ਦਾ ਅਸਲ ਕਾਰਨ ਪਤਾ ਨਹੀਂ ਲੱਗ ਸਕਿਆ ਹੈ ਪਰ ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਪਾਸਪੋਰਟ ਦਫ਼ਤਰ ਵਿੱਚ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਹੁੰਦੀ ਸੀ ਪਰ ਕੰਮ ਜ਼ਿਆਦਾ ਲੰਬਿਤ ਹੋਣ ਕਾਰਨ ਹੁਣ ਸ਼ਨਿੱਚਰਵਾਰ ਨੂੰ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ। ਇਸ ਕਾਰਨ ਸ਼ਨਿੱਚਰਵਾਰ ਨੂੰ ਉਨ੍ਹਾਂ ਦੀ ਛੁੱਟੀ ਬੰਦ ਹੋ ਗਈ ਹੈ। ਇਸ ਤੋਂ ਨਾਰਾਜ਼ ਹੋ ਕੇ ਮੁਲਾਜ਼ਮਾਂ ਨੇ ਦਫ਼ਤਰ ਵਿੱਚ ਕੰਮਕਾਜ ਠੱਪ ਕਰ ਦਿੱਤਾ ਹੈ। ਆਪਣੇ ਕੰਮ ਕਰਵਾਉਣ ਆਏ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਗਈ ਤੇ ਉਨ੍ਹਾਂ ਨੇ ਆਪਣੀ ਕਾਫੀ ਭੜਾਸ ਕੱਢੀ।

ਇਹ ਵੀ ਪੜ੍ਹੋ : Ferozepur Flood News: ਹੜ੍ਹ ਦਾ ਕਹਿਰ! ਬਜ਼ੁਰਗ ਤੇ ਗਰਭਵਤੀ ਔਰਤਾਂ ਨੇ ਆਪਣੀ ਜਾਨ ਨੂੰ ਖ਼ਤਰੇ 'ਚ ਪਾ ਕੇ ਪੁਲ ਕੀਤਾ ਪਾਰ

 

Trending news