Chandigarh PGI News: 10 ਮਹੀਨੇ ਦਾ ਬੱਚਾ 12 ਜੁਲਾਈ ਨੂੰ ਬੈਡ ਤੋਂ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਸਦੇ ਸਿਰ 'ਚ ਘਾਤਕ ਸੱਟ ਲੱਗੀ ਅਤੇ ਉਹ ਕੋਮਾ ਵਿੱਚ ਚਲਾ ਗਿਆ ਸੀ।
Trending Photos
Chandigarh PGI News: ਅੱਜ ਦੇ ਸਮੇਂ 'ਚ ਲੋਕ ਕਹਿੰਦੇ ਨੇ ਕਿ ਇਨਸਾਨੀਯਤ ਬਹੁਤ ਜਰੂਰੀ ਹੈ ਹਾਲਾਂਕਿ ਕੁਝ ਲੋਕ ਹੀ ਇਸਦੀ ਪਾਲਣਾ ਕਰਦੇ ਹਨ। ਇਨਸਾਨੀਯਤ ਤੋਂ ਵੱਡਾ ਕੋਈ ਧਰਮ ਨਹੀਂ ਹੁੰਦਾ ਅਤੇ ਅਜਿਹਾ ਹੀ ਕੁਝ ਚੰਡੀਗੜ੍ਹ 'ਚ ਦੇਖਣ ਨੂੰ ਮਿਲਿਆ ਜਦੋਂ ਆਪਣੇ 10 ਮਹੀਨੇ ਬੱਚੇ ਨੂੰ ਗੁਆ ਦਿੱਤੇ ਮਾਪਿਆਂ ਨੇ ਇੱਕ ਨਵੀਂ ਮਿਸਾਲ ਕਾਇਮ ਕੀਤੀ।
ਚੰਡੀਗੜ੍ਹ ਤੋਂ ਇੱਕ ਖ਼ਬਰ ਸਾਹਮਣੇ ਆ ਰਹੀ ਹੈ ਕਿ ਇੱਕ 10 ਮਹੀਨੇ ਦੇ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਦੌਰਾਨ ਇੱਕ ਮਿਸਾਲ ਕਾਇਮ ਕਰਦਿਆਂ ਮਾਪਿਆਂ ਵੱਲੋਂ ਕੁਝ ਅਜਿਹਾ ਕੀਤਾ ਗਿਆ ਕਿ ਹਰ ਕੋਈ ਉਨ੍ਹਾਂ ਦੇ ਜਜਬੇ ਤੇ ਉਨ੍ਹਾਂ ਵੱਲੋਂ ਪੇਸ਼ ਕੀਤੀ ਗਈ ਇਨਸਾਨੀਯਤ ਦੀ ਦਾਤ ਦੇ ਰਿਹੈ।
ਦੱਸਿਆ ਜਾ ਰਿਹਾ ਹੈ ਕਿ ਇੱਥੋਂ ਦੇ ਇੱਕ ਹਸਪਤਾਲ ਵਿੱਚ ਦਸ ਮਹੀਨੇ ਦੇ ਬੱਚੇ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਸ ਦੌਰਾਨ ਬੱਚੇ ਦੇ ਮਾਪਿਆਂ ਵੱਲੋਂ ਉਸ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਇਹ ਅੰਗ ਫੇਲ੍ਹ ਹੋਣ ਵਾਲੇ ਦੋ ਮਰੀਜ਼ਾਂ ਲਈ ਆਸ ਦੀ ਕਿਰਨ ਬਣ ਗਿਆ।
10 ਮਹੀਨੇ ਦੇ ਬੱਚੇ ਦੇ ਮਾਪਿਆਂ ਦੇ ਇਸ ਫੈਸਲੇ ਨੇ ਦੋ ਮਰੀਜਾਂ ਦੀ ਜਾਨ ਬਚਾਈ। ਇਨ੍ਹਾਂ ਦੋ ਮਰੀਜਾਂ ਵਿੱਚ ਇੱਕ ਨਵੀਂ ਦਿੱਲੀ ਦੇ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਅਰੀ ਸਾਇੰਸਜ਼ (ਆਈਐਲਬੀਐਸ) ਵਿੱਚ ਅਤੇ ਦੂਜਾ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ਼ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ (ਪੀਜੀਆਈਐਮਈਆਰ) ਵਿੱਚ ਦਾਖਿਲ ਹੈ।
ਡਾ: ਵਿਵੇਕ ਲਾਲ, ਪੀਜੀਆਈਐਮਈਆਰ ਦੇ ਡਾਇਰੈਕਟਰ, ਵੱਲੋਂ ਸ਼ੁੱਕਰਵਾਰ ਨੂੰ ਹਰਿਆਣਾ ਦੇ ਯਮੁਨਾਨਗਰ ਜ਼ਿਲ੍ਹੇ ਦੇ ਜਗਾਧਰੀ ਖੇਤਰ ਦੇ ਇੱਕ ਪਿੰਡ ਦੇ ਰਹਿਣ ਵਾਲੇ ਦਾਨੀ ਪਰਿਵਾਰ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਗਈ।
ਉਨ੍ਹਾਂ ਕਿਹਾ ਕਿ "ਇਹ ਇੱਕ ਬਹੁਤ ਮੁਸ਼ਕਿਲ ਫੈਸਲਾ ਹੁੰਦਾ ਹੈ ਪਰ ਅੰਗ ਫੇਲ੍ਹ ਹੋਣ ਵਾਲੇ ਮਰੀਜ਼ਾਂ ਲਈ ਅਜਿਹੇ ਦਾਨੀ ਪਰਿਵਾਰ ਉਮੀਦ ਦੀ ਕਿਰਨ ਬਣ ਜਾਂਦੇ ਹਨ। ਇਸ ਦੌਰਾਨ ਮਾਪਿਆਂ ਵੱਲੋਂ ਕਿਹਾ ਗਿਆ ਕਿ "ਅਸੀਂ ਅੰਗ ਦਾਨ ਲਈ ਸਹਿਮਤ ਹੋਏ ਕਿਉਂਕਿ ਅਸੀਂ ਜਾਣਦੇ ਸੀ ਕਿ ਇਹ ਕਿਸੇ ਹੋਰ ਦੀ ਮਦਦ ਕਰ ਸਕਦਾ ਹੈ। "
ਸ਼ੁੱਕਰਵਾਰ ਨੂੰ ਪੀਜੀਆਈ ਵੱਲੋਂ ਜਾਰੀ ਬਿਆਨ ਦੇ ਮੁਤਾਬਕ, 10 ਮਹੀਨੇ ਦਾ ਬੱਚਾ 12 ਜੁਲਾਈ ਨੂੰ ਬੈਡ ਤੋਂ ਡਿੱਗ ਗਿਆ ਸੀ ਜਿਸ ਤੋਂ ਬਾਅਦ ਉਸਦੇ ਸਿਰ 'ਚ ਘਾਤਕ ਸੱਟ ਲੱਗੀ ਅਤੇ ਉਹ ਕੋਮਾ ਵਿੱਚ ਚਲਾ ਗਿਆ ਸੀ।
ਪਰਿਵਾਰ ਵਾਲੇ ਬੱਚੇ ਨੂੰ ਸਥਾਨਕ ਸਿਵਲ ਹਸਪਤਾਲ ਅਤੇ ਫਿਰ ਨਿੱਜੀ ਹਸਪਤਾਲ ਲੈ ਕੇ ਗਏ। ਹਾਲਾਂਕਿ, ਵਿਗੜਦੀ ਸਥਿਤੀ ਦੇ ਕਾਰਨ, ਉਸਨੂੰ 17 ਜੁਲਾਈ ਨੂੰ "ਬਹੁਤ ਨਾਜ਼ੁਕ ਹਾਲਤ" ਵਿੱਚ PGI ਵਿੱਚ ਭੇਜਿਆ ਗਿਆ ਸੀ। ਚੰਡੀਗੜ੍ਹ ਦੇ PGI ਵਿੱਚ ਇਲਾਜ ਦੌਰਾਨ ਦੋ ਦਿਨਾਂ ਬਾਅਦ ਉਸਦੀ ਮੌਤ ਹੋ ਗਈ। ਇਸ ਤੋਂ ਬਾਅਦ 19 ਜੁਲਾਈ ਨੂੰ ਬੱਚੇ ਨੂੰ ਮ੍ਰਿਤਕ ਘੋਸ਼ਿਤ ਕੀਤੇ ਜਾਣ ਤੋਂ ਬਾਅਦ, ਪੀਜੀਆਈਐਮਈਆਰ ਦੇ ਟਰਾਂਸਪਲਾਂਟ ਕੋਆਰਡੀਨੇਟਰਾਂ ਵੱਲੋਂ ਉਸਦੇ ਮਾਪਿਆਂ ਨੂੰ ਬੇਨਤੀ ਕਰਨ ਲਈ ਸੰਪਰਕ ਕੀਤਾ ਗਿਆ ਕਿ ਕੀ ਉਹ ਅੰਗ ਦਾਨ ਬਾਰੇ ਵਿਚਾਰ ਕਰ ਸਕਦੇ ਹਨ?
ਇਸ ਦੌਰਾਨ ਦ੍ਰਿੜ ਅਤੇ ਬਹਾਦਰ ਦਿਲ ਵਾਲੇ ਪਿਤਾ ਵੱਲੋਂ ਬਹੁਤ ਸੰਜਮ ਦਾ ਪ੍ਰਦਰਸ਼ਨ ਕੀਤਾ ਗਿਆ ਅਤੇ ਅੰਗ ਦਾਨ ਲਈ ਸਹਿਮਤੀ ਦਿੱਤੀ ਗਈ।
ਇਹ ਵੀ ਪੜ੍ਹੋ: Punjab News: ਸਸਤੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਨੇ ਕਾਰਪੋਰੇਟ ਹਸਪਤਾਲਾਂ ਨੂੰ ਕੀਤੀ ਇਹ ਮੰਗ
(For more news apart from Chandigarh PGI News, stay tuned to Zee PHH)