Chandigarh News: ਕੇਵਾਈਸੀ ਦੇ ਨਾਮ ਉਤੇ ਇੰਸਪੈਕਟਰ ਕੋਲੋਂ ਲੱਖਾਂ ਰੁਪਏ ਠੱਗੇ; ਠੱਗਣ ਲਈ ਵਿਛਾਇਆ ਨਵਾਂ ਜਾਲ
Advertisement
Article Detail0/zeephh/zeephh2155441

Chandigarh News: ਕੇਵਾਈਸੀ ਦੇ ਨਾਮ ਉਤੇ ਇੰਸਪੈਕਟਰ ਕੋਲੋਂ ਲੱਖਾਂ ਰੁਪਏ ਠੱਗੇ; ਠੱਗਣ ਲਈ ਵਿਛਾਇਆ ਨਵਾਂ ਜਾਲ

Chandigarh News:  ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਤੋਂ ਲੈ ਕੇ ਪੜ੍ਹੇ-ਲਿਖੇ ਉੱਚ ਅਹੁਦਿਆਂ ਉਤੇ ਤਾਇਨਾਤ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਠੱਗ ਰਹੇ ਹਨ। 

Chandigarh News: ਕੇਵਾਈਸੀ ਦੇ ਨਾਮ ਉਤੇ ਇੰਸਪੈਕਟਰ ਕੋਲੋਂ ਲੱਖਾਂ ਰੁਪਏ ਠੱਗੇ; ਠੱਗਣ ਲਈ ਵਿਛਾਇਆ ਨਵਾਂ ਜਾਲ

Chandigarh News: ਸਾਈਬਰ ਅਪਰਾਧੀ ਰੋਜ਼ਾਨਾ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਸਾਈਬਰ ਅਪਰਾਧੀ ਭੋਲੇ-ਭਾਲੇ ਲੋਕਾਂ ਤੋਂ ਲੈ ਕੇ ਪੜ੍ਹੇ-ਲਿਖੇ ਉੱਚ ਅਹੁਦਿਆਂ ਉਤੇ ਤਾਇਨਾਤ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਠੱਗ ਰਹੇ ਹਨ। ਅਜਿਹਾ ਹਾ ਮਾਮਲਾ ਚੰਡੀਗੜ੍ਹ ਤੋਂ ਸਾਹਮਣੇ ਆਇਆ ਹੈ ਜਿਥੇ ਸਾਈਬਰ ਅਪਰਾਧੀਆਂ ਵੱਲੋਂ ਇੱਕ ਇੰਸਪੈਕਟਰ ਨਾਲ ਲੱਖਾਂ ਦੀ ਠੱਗੀ ਮਾਰੀ ਗਈ ਹੈ।

ਸਾਈਬਰ ਠੱਗਾਂ ਨੇ ਪੰਜ ਸਿਗਨਲ ਬਟਾਲੀਅਨਾਂ 'ਚ ਤਾਇਨਾਤ ਇੰਸਪੈਕਟਰ ਕੋਲੋਂ 4.78 ਲੱਖ ਰੁਪਏ ਠੱਗੇ ਹਨ। ਹੱਲੋਮਾਜਰਾ ਸਥਿਤ ਸੀਆਰਪੀਐਫ ਕੈਂਪ ਵਿੱਚ ਰਹਿਣ ਵਾਲੇ ਰਾਕੇਸ਼ ਕੁਮਾਰ ਨੇ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪੰਜ ਸਿਗਨਲ ਬਟਾਲੀਅਨ ਵਿੱਚ ਬਤੌਰ ਇੰਸਪੈਕਟਰ ਤਾਇਨਾਤ ਹੈ।

30 ਸਤੰਬਰ 2023 ਨੂੰ ਉਸ ਦੇ ਫੋਨ 'ਤੇ ਕਿਸੇ ਅਣਜਾਣ ਨੰਬਰ ਤੋਂ ਕਾਲ ਆਈ। ਕਾਲ ਕਰਨ ਵਾਲੇ ਨੇ ਆਪਣਾ ਨਾਂ ਰਾਹੁਲ ਦੱਸਿਆ ਤੇ ਕਿਹਾ ਕਿ ਉਹ ਜੀਓ ਦੇ ਕਸਟਮਰ ਕੇਅਰ ਤੋਂ ਕਾਲ ਕਰ ਰਿਹਾ ਸੀ। ਉਨ੍ਹਾਂ ਕਿਹਾ ਕਿ ਤੁਹਾਡੇ ਨੰਬਰ ਦਾ ਕੇਵਾਈਸੀ ਅਪਡੇਟ ਨਹੀਂ ਹੋਇਆ ਹੈ। ਜੇ KYC ਜਲਦੀ ਅਪਡੇਟ ਨਹੀਂ ਕੀਤਾ ਜਾਂਦਾ ਹੈ, ਤਾਂ ਨੰਬਰ ਬੰਦ ਹੋ ਜਾਵੇਗਾ।

ਇਸ ਮਗਰੋਂ ਦੋਸ਼ੀ ਦੇ ਨਿਰਦੇਸ਼ਾਂ ਮੁਤਾਬਕ ਉਸ ਨੇ ਜੋਨੋ ਨਾਮ ਦੀ ਐਪ ਨੂੰ ਡਾਊਨਲੋਡ ਕੀਤੀ ਅਤੇ ਦਿੱਤੇ ਗਏ ਨਿਯਮਾਂ ਦੀ ਪਾਲਣਾ ਕੀਤੀ ਅਤੇ ਮੰਗੀ ਗਈ ਜਾਣਕਾਰੀ ਦਿੱਤੀ। ਜਦੋਂ ਉਸ ਦੇ ਫੋਨ 'ਤੇ ਉਸ ਦੇ ਖਾਤੇ 'ਚੋਂ ਪੈਸੇ ਕੱਟੇ ਜਾਣ ਦੇ ਸੁਨੇਹੇ ਆਉਣ ਲੱਗੇ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ।

ਇਹ ਵੀ ਪੜ੍ਹੋ : Shubhkaran Singh Kalash Yatra: ਕਿਸਾਨਾਂ ਦਾ ਐਲਾਨ; ਦੇਸ਼ ਭਰ ’ਚ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੀ ਕੱਢੀ ਜਾਵੇਗੀ ਕਲਸ਼ ਯਾਤਰਾ

ਉਸਨੇ ਤੁਰੰਤ ਐਸਬੀਆਈ ਵਿੱਚ ਆਪਣੇ ਬੈਂਕ ਖਾਤੇ ਦੀ ਜਾਂਚ ਕੀਤੀ ਅਤੇ ਦੇਖਿਆ ਕਿ ਖਾਤੇ ਵਿੱਚੋਂ ਇੱਕ ਵਾਰ 2.98 ਲੱਖ ਰੁਪਏ ਅਤੇ ਦੂਜੀ ਵਾਰ 1.80 ਲੱਖ ਰੁਪਏ ਕਢਵਾਏ ਗਏ ਸਨ। ਕੁੱਲ 4.78 ਲੱਖ ਰੁਪਏ ਦੀ ਠੱਗੀ ਕਾਰਨ ਉਹ ਪਰੇਸ਼ਾਨ ਹੋ ਗਿਆ। ਬਾਅਦ ਵਿੱਚ ਸਾਈਬਰ ਸੈੱਲ ਥਾਣੇ ਵਿੱਚ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮੁੱਢਲੀ ਜਾਂਚ ਤੋਂ ਬਾਅਦ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ਮਿਲਣ ਮਗਰੋਂ ਥਾਣਾ ਸਾਈਬਰ ਸੈੱਲ ਦੀ ਪੁਲਿਸ ਨੇ ਠੱਗਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 

ਇਹ ਵੀ ਪੜ੍ਹੋ : Kisan Mahapanchayat: ਦਿੱਲੀ 'ਚ ਕਿਸਾਨ-ਮਜ਼ਦੂਰ ਮਹਾਪੰਚਾਇਤ ਅੱਜ; ਕਿਸਾਨ ਅੰਦੋਲਨ ਨੂੰ ਲੈ ਕੇ ਹੋਵੇਗਾ ਵੱਡਾ ਐਲਾਨ

Trending news