Chandigarh Airport News: ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਉਡਾਣ ਮੁੜ ਹੋਵੇਗੀ ਸ਼ੁਰੂ
Advertisement
Article Detail0/zeephh/zeephh2184460

Chandigarh Airport News: ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਉਡਾਣ ਮੁੜ ਹੋਵੇਗੀ ਸ਼ੁਰੂ

  Chandigarh Airport News: ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ। ਚੰਡੀਗੜ੍ਹ ਤੋਂ ਸ਼ਾਰਜਾਹ ਲਈ ਏਅਰ ਇੰਡੀਆ ਐਕਸਪ੍ਰੈਸ ਗਰਮੀਆਂ ਵਿੱਚ ਉਡਾਣ ਸ਼ੁਰੂ ਕਰੇਗਾ।

Chandigarh Airport News: ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਉਡਾਣ ਮੁੜ ਹੋਵੇਗੀ ਸ਼ੁਰੂ

Chandigarh Airport News:  ਚੰਡੀਗੜ੍ਹ ਹਵਾਈ ਅੱਡੇ ਤੋਂ ਸ਼ਾਰਜਾਹ ਲਈ ਸੇਵਾਵਾਂ ਮੁੜ ਸ਼ੁਰੂ ਹੋਣਗੀਆਂ। ਚੰਡੀਗੜ੍ਹ ਤੋਂ ਸ਼ਾਰਜਾਹ ਲਈ ਏਅਰ ਇੰਡੀਆ ਐਕਸਪ੍ਰੈਸ ਗਰਮੀਆਂ ਵਿੱਚ ਉਡਾਣ ਸ਼ੁਰੂ ਕਰੇਗਾ। ਮੰਗਲਵਾਰ ਅਤੇ ਵੀਰਵਾਰ ਫਲਾਈਟ ਜਾਵੇਗੀ। ਮੌਜੂਦਾ ਸਮੇਂ ਵਿੱਚ ਹਵਾਈ ਅੱਡੇ ਤੋਂ ਹਫ਼ਤੇ ਵਿੱਚ ਸੱਤ ਦਿਨ ਦੁਬਈ ਲਈ ਸੇਵਾਵਾਂ ਹਨ।

ਚੰਡੀਗੜ੍ਹ ਤੋਂ ਸ਼ਾਰਜਾਹ ਲਈ ਅੰਤਰਰਾਸ਼ਟਰੀ ਉਡਾਣਾਂ, ਜੋ ਪਿਛਲੇ ਸਾਲ ਅਕਤੂਬਰ ਵਿੱਚ ਬੰਦ ਕਰ ਦਿੱਤੀਆਂ ਗਈਆਂ ਸਨ। ਏਅਰਪੋਰਟ ਅਥਾਰਟੀ ਆਫ ਇੰਡੀਆ (ਏਏਆਈ) ਦੁਆਰਾ ਜਾਰੀਸ਼ਡਿਊਲ ਅਨੁਸਾਰ ਗਰਮੀਆਂ ਵਿੱਚ ਮੁੜ ਉਡਾਣਾਂ ਸ਼ੁਰੂ ਹੋਣਗੀਆਂ। ਗਰਮੀਆਂ ਦਾ ਸਮਾਂ 1 ਅਪ੍ਰੈਲ ਤੋਂ ਲਾਗੂ ਹੋਵੇਗਾ ਅਤੇ 26 ਅਕਤੂਬਰ ਤੱਕ ਜਾਰੀ ਰਹੇਗਾ।

ਰਾਜੇਸ਼ ਰੰਜਨ ਸਹਾਏ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਉਹ ਮੰਗਲਵਾਰ ਤੇ ਵੀਰਵਾਰ ਨੂੰ ਸ਼ਾਰਜਾਹ ਉਡਾਣ ਨੂੰ ਮੁੜ ਸ਼ੁਰੂ ਕਰ ਰਹੇ ਹਾਂ। ਹਾਲਾਂਕਿ ਫਲਾਈਟ ਇਸ ਮਹੀਨੇ ਤੋਂ ਮੁੜ ਸ਼ੁਰੂ ਹੋਣੀ ਸੀ ਪਰ ਸੰਚਾਲਨ ਕਾਰਨਾਂ ਕਰਕੇ ਉਨ੍ਹਾਂ ਨੇ ਮਈ ਤੋਂ ਇਸ ਨੂੰ ਮੁੜ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

ਨਵੇਂ ਸ਼ਡਿਊਲ 'ਚ ਜੰਮੂ, ਧਰਮਸ਼ਾਲਾ ਅਤੇ ਦਿੱਲੀ ਲਈ ਇਹ ਉਡਾਣਾਂ ਮੰਗਲਵਾਰ 2 ਅਪ੍ਰੈਲ ਤੋਂ ਸ਼ੁਰੂ ਹੋਣਗੀਆਂ। ਜਿਸ ਲਈ ਏਅਰਲਾਈਨਜ਼ ਕੰਪਨੀ ਨੇ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਹੈ। ਇਨ੍ਹਾਂ ਉਡਾਣਾਂ ਲਈ ਸਟਾਲ ਵੀ ਲਗਾਏ ਗਏ ਹਨ। ਇਸ ਤੋਂ ਇਲਾਵਾ ਸ਼ਾਰਜਾਹ ਲਈ ਉਡਾਣਾਂ ਵੀ ਮੁੜ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਧਰਮਸ਼ਾਲਾ ਤੋਂ 20 ਮਿੰਟ ਬਾਅਦ ਰਵਾਨਾ ਹੋਵੇਗਾ
ਇਸ ਉਡਾਣ ਰਾਹੀਂ ਯਾਤਰੀ ਹੁਣ ਸਿਰਫ਼ ਇੱਕ ਘੰਟਾ 5 ਮਿੰਟ ਵਿੱਚ ਚੰਡੀਗੜ੍ਹ ਤੋਂ ਧਰਮਸ਼ਾਲਾ ਪਹੁੰਚ ਸਕਣਗੇ। ਇਹ ਫਲਾਈਟ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਧਰਮਸ਼ਾਲਾ ਲਈ ਦੁਪਹਿਰ 12:45 'ਤੇ ਰਵਾਨਾ ਹੋਵੇਗੀ। ਜੋ 1:50 ਵਜੇ ਧਰਮਸ਼ਾਲਾ ਪਹੁੰਚੇਗੀ। ਇਹ ਉਥੋਂ ਬਾਅਦ ਦੁਪਹਿਰ 2:10 'ਤੇ ਵਾਪਸ ਆਵੇਗੀ ਅਤੇ 3:15 'ਤੇ ਚੰਡੀਗੜ੍ਹ ਪਹੁੰਚੇਗੀ। ਇਸ 'ਚ ਯਾਤਰਾ ਕਰਨ ਵਾਲੇ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਆਧਾਰ 'ਤੇ ਲਗਭਗ 4,500 ਰੁਪਏ ਦੇਣੇ ਹੋਣਗੇ।

40 ਮਿੰਟ ਬਾਅਦ ਜੰਮੂ ਤੋਂ ਵਾਪਿਸ ਆ ਜਾਵੇਗਾ
ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਜੰਮੂ ਲਈ ਪਹਿਲੀ ਉਡਾਣ ਮੰਗਲਵਾਰ ਤੋਂ ਹੀ ਸ਼ੁਰੂ ਹੋਵੇਗੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇੰਡੀਗੋ ਏਅਰਲਾਈਨਜ਼ ਦੀ ਫਲਾਈਟ ਚੰਡੀਗੜ੍ਹ ਤੋਂ ਸਵੇਰੇ 9:15 'ਤੇ ਟੇਕ ਆਫ ਕਰੇਗੀ ਅਤੇ ਸਵੇਰੇ 10:20 'ਤੇ ਜੰਮੂ ਪਹੁੰਚੇਗੀ।

ਇਸ ਦੇ ਬਦਲੇ ਇਹ ਫਲਾਈਟ ਜੰਮੂ ਤੋਂ ਸਵੇਰੇ 11 ਵਜੇ ਉਡਾਣ ਭਰੇਗੀ ਅਤੇ ਦੁਪਹਿਰ 12:15 ਵਜੇ ਚੰਡੀਗੜ੍ਹ ਪਹੁੰਚੇਗੀ। ਇਸ ਦੇ ਲਈ ਯਾਤਰੀਆਂ ਨੂੰ ਫਲੈਕਸੀ ਕਿਰਾਏ ਦੇ ਹਿਸਾਬ ਨਾਲ ਲਗਭਗ 3400 ਰੁਪਏ ਦਾ ਕਿਰਾਇਆ ਦੇਣਾ ਹੋਵੇਗਾ। ਦਿੱਲੀ ਦੀ ਪਿਛਲੀ ਦਰ 3400 ਰੁਪਏ ਦੇ ਕਰੀਬ ਹੀ ਰਹੇਗੀ।

ਦੂਜੇ ਪਾਸੇ ਏਅਰ ਇੰਡੀਆ ਵੱਲੋਂ ਉਡਾਣਾਂ ਸ਼ੁਰੂ ਕੀਤੀਆਂ ਜਾਣੀਆਂ ਹਨ ਪਰ ਇਸ ਦਾ ਘੱਟੋ-ਘੱਟ ਕਿਰਾਇਆ ਤੈਅ ਨਹੀਂ ਕੀਤਾ ਗਿਆ ਹੈ। ਇਹ ਮੰਗ ਦੇ ਹਿਸਾਬ ਨਾਲ ਤੈਅ ਕੀਤਾ ਜਾਵੇਗਾ।

Trending news