Chandigarh News: ਚੰਡੀਗੜ੍ਹ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਐਤਵਾਰ ਸਵੇਰੇ ਕਲੋਰੀਨ ਗੈਸ ਸਿਲੰਡਰ 'ਚ ਲੀਕੇਜ ਹੋਣ ਨਾਲ ਹਫੜਾ ਦਫੜੀ ਮਚ ਗਈ।
Trending Photos
Chandigarh News: ਚੰਡੀਗੜ੍ਹ ਸੈਕਟਰ-16 ਦੇ ਸਰਕਾਰੀ ਹਸਪਤਾਲ 'ਚ ਐਤਵਾਰ ਸਵੇਰੇ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਹਸਪਤਾਲ ਦੇ ਗੇਟ ਕੋਲ ਰੱਖੇ ਕਲੋਰੀਨ ਗੈਸ ਸਿਲੰਡਰ 'ਚ ਲੀਕੇਜ ਹੋ ਗਈ। ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਆਉਣ ਲੱਗੀ।
ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਗੈਸ ਲੀਕ 'ਤੇ ਕਾਬੂ ਪਾਇਆ ਗਿਆ। ਫਾਇਰ ਬ੍ਰਿਗੇਡ ਦੀ ਟੀਮ ਕਰੀਬ ਇਕ ਘੰਟਾ ਉਥੇ ਰਹੀ। ਹਾਲਾਂਕਿ ਰਾਹਤ ਦੀ ਗੱਲ ਇਹ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ।
ਘਟਨਾ ਸਵੇਰੇ 8 ਵਜੇ ਦੇ ਕਰੀਬ ਵਾਪਰੀ। ਹਸਪਤਾਲ ਦੀ ਚਾਰਦੀਵਾਰੀ ਵਿੱਚ ਬਣੇ ਟਿਊਬਵੈੱਲ ਕੋਲ ਕਲੋਰੀਨ ਗੈਸ ਰੱਖੀ ਹੋਈ ਸੀ। ਹਸਪਤਾਲ ਦੇ ਬਾਹਰ ਖੜ੍ਹੇ ਲੋਕਾਂ ਨੂੰ ਗੈਸ ਦੀ ਬਦਬੂ ਆਉਣ ਲੱਗੀ, ਜਦੋਂ ਲੋਕਾਂ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਲੱਗੀ ਤਾਂ ਉਨ੍ਹਾਂ ਨੇ ਹਸਪਤਾਲ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਇਸ ਤੋਂ ਬਾਅਦ ਹਸਪਤਾਲ ਦੇ ਸਟਾਫ ਨੇ ਪੁਲਿਸ ਅਤੇ ਫਾਇਰ ਵਿਭਾਗ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਵਿਭਾਗ ਦੀਆਂ ਟੀਮਾਂ ਪਹੁੰਚ ਗਈਆਂ। ਇਸ ਮੌਕੇ ਟੀਮ ਨੇ ਦੱਸਿਆ ਕਿ ਸੂਈ ਦੇ ਛੇਕ ਜਿੰਨੇ ਵੱਡੇ ਖੇਤਰ 'ਚ ਗੈਸ ਲੀਕ ਹੋ ਰਹੀ ਸੀ। ਇਸ 'ਤੇ ਕਾਬੂ ਪਾ ਲਿਆ ਗਿਆ ਹੈ। ਨਾਲ ਹੀ ਉਥੋਂ ਸਿਲੰਡਰ ਵੀ ਹਟਾ ਦਿੱਤਾ ਗਿਆ। ਇਸ ਤੋਂ ਇਲਾਵਾ ਕੁਝ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਐਕਸਰੇ ਆਦਿ ਵੀ ਕਰਵਾਏ ਹਨ।
ਇਹ ਵੀ ਪੜ੍ਹੋ : Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਪੈਰਿਸ ਓਲੰਪਿਕ 'ਚ ਹਿੱਸਾ ਲੈ ਕੇ ਪਰਤੇ ਖਿਡਾਰੀਆਂ ਦਾ ਕੀਤਾ ਸਨਮਾਨ
ਰੁੱਖਾਂ ਦੀ ਸਫ਼ਾਈ ਵੀ ਕੀਤੀ ਗਈ
ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ ਹਸਪਤਾਲ ਦੇ ਪ੍ਰਬੰਧਕਾਂ ਨੇ ਹਸਪਤਾਲ ਵਿੱਚ ਲੱਗੇ ਦਰੱਖਤਾਂ ਨੂੰ ਧੋ ਦਿੱਤਾ, ਤਾਂ ਜੋ ਉੱਥੇ ਕੋਈ ਗੈਸ ਨਾ ਰਹਿ ਜਾਵੇ। ਹਸਪਤਾਲ ਵਿੱਚ ਆਪਣੀ ਕਿਸਮ ਦਾ ਇਹ ਪਹਿਲਾ ਮਾਮਲਾ ਹੈ। ਹਾਲਾਂਕਿ ਕਰੀਬ ਚਾਰ ਸਾਲ ਪਹਿਲਾਂ ਮੋਹਾਲੀ 'ਚ ਰਾਤ ਸਮੇਂ ਕਲੋਰੀਨ ਗੈਸ ਲੀਕ ਹੋਈ ਸੀ। ਗੈਸ ਨਾਲ 60 ਲੋਕ ਪ੍ਰਭਾਵਿਤ ਹੋਏ ਸਨ ਪਰ ਜਾਨੀ ਤੇ ਮਾਲੀ ਨੁਕਸਾਨ ਹੋਣੋਂ ਟਲ ਗਿਆ।
ਇਹ ਵੀ ਪੜ੍ਹੋ : Bram Shanker Jimpa: ਤਹਿਸੀਲਦਾਰਾਂ ਨੇ ਹੜਤਾਲ ਦਾ ਸੱਦਾ ਲਿਆ ਵਾਪਸ; ਬ੍ਰਮ ਸ਼ੰਕਰ ਜਿੰਪਾ ਨਾਲ ਮੀਟਿੰਗ ਮਗਰੋਂ ਲਿਆ ਫ਼ੈਸਲਾ