Manohar Lal Khattar Resign: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
Trending Photos
Manohar Lal Khattar Resign: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਮਨੋਹਰ ਲਾਲ ਨੇ ਆਪਣਾ ਅਸਤੀਫ਼ਾ ਰਾਜਪਾਲ ਸ਼੍ਰੀ ਬੰਡਾਰੁ ਦੱਤਾਤ੍ਰੇਯ ਨੂੰ ਸੌਂਪ ਦਿੱਤਾ ਹੈ ਅਤੇ ਰਾਜਪਾਲ ਨੇ ਅਸਤੀਫ਼ਾ ਪ੍ਰਵਾਨ ਕਰ ਲਿਆ ਹੈ। ਸੀਐਮ ਮਨੋਹਰ ਲਾਲ ਖੱਟਰ ਦੀ ਅਗਵਾਈ ਵਿੱਚ ਦੁਸ਼ਯੰਤ ਚੌਟਾਲਾ ਦੀ ਜਨਨਾਇਕ ਜਨਤਾ ਪਾਰਟੀ ਨਾਲ ਨਾਤਾ ਟੁੱਟ ਗਿਆ ਹੈ। ਇਸ ਮਗਰੋਂ ਖੱਟਰ ਨੇ ਸੀਐਮ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਜੇਜੇਪੀ ਹਰਿਆਣਾ ਵਿੱਚ 1-2 ਸੀਟਾਂ ਦੀ ਮੰਗ ਕਰ ਰਹੀ ਸੀ ਜਦਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਅਤੇ ਸੂਬਾਈ ਸੰਗਠਨ ਸਾਰੀਆਂ 10 ਸੀਟਾਂ 'ਤੇ ਚੋਣ ਲੜਨ ਦੇ ਲਈ ਅੜ੍ਹੇ ਹੋਏ ਹਨ।
ਬੀਜੇਪੀ ਅਤੇ ਜੇਜੇਪੀ ਹਾਲੇ ਹਰਿਆਣਾ ਵਿੱਚ ਗਠਜੋੜ ਦੀ ਸਰਕਾਰ ਚਲਾ ਰਹੀ ਹੈ। ਹਰਿਆਣਾ ਵਿੱਚ 90 ਵਿਧਾਨ ਸਭਾ ਸੀਟਾਂ ਹਨ। ਇਨ੍ਹਾਂ ਵਿੱਚ 41 ਭਾਜਪਾ, 30 ਕਾਂਗਰਸ, 10 ਜੇਜੇਪੀ, 1 ਇਨੈਲੋ, 1 ਐਚਐਲਪੀ ਅਤੇ 7 ਆਜ਼ਾਦ ਸ਼ਾਮਲ ਹਨ। ਬਹੁਮਤ ਲਈ 46 ਸੀਟਾਂ ਦੀ ਲੋੜ ਹੈ।
ਹਰਿਆਣਾ ਵਿੱਚ ਹੁਣ ਨਵੇਂ ਮੁੱਖ ਮੰਤਰੀ ਲਈ ਕਈ ਨਾਵਾਂ ਦੀ ਚਰਚਾ ਚੱਲ ਰਹੀ ਹੈ। ਹਾਲਾਂਕਿ ਭਾਜਪਾ ਬਹੁਮਤ ਦੇ ਅੰਕੜੇ ਦੇ ਅਜੇ ਵੀ ਬਿਲਕੁਲ ਨਜ਼ਦੀਕ ਹੈ। ਸਭ ਤੋਂ ਅੱਗੇ ਨਾਇਬ ਸਿੰਘ ਦਾ ਨਾਮ ਚੱਲ ਰਿਹਾ ਹੈ।
ਕੌਣ ਹਨ ਨਾਇਬ ਸਿੰਘ
ਓਬੀਸੀ ਭਾਈਚਾਰੇ ਨਾਲ ਸਬੰਧਤ ਨਾਇਬ ਸਿੰਘ ਸੈਣੀ (Nayab Saini) ਨੂੰ ਹਾਲ ਹੀ ਵਿੱਚ ਹਰਿਆਣਾ ਭਾਜਪਾ ਦਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ। ਉਹ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਹਨ।
ਅਜਿਹਾ ਸਿਆਸੀ ਸਫ਼ਰ
-ਭਾਜਪਾ ਦੇ ਸੂਬਾ ਪ੍ਰਧਾਨ ਕੁਰੂਕਸ਼ੇਤਰ ਨਾਇਬ ਸਿੰਘ ਸੈਣੀ ਨੇ 1996 ਤੋਂ 2000 ਤੱਕ ਹਰਿਆਣਾ ਭਾਜਪਾ ਦੇ ਸੂਬਾ ਜਨਰਲ ਸਕੱਤਰ ਦੇ ਸੰਗਠਨ ਵਿੱਚ ਸਹਿਯੋਗੀ ਵਜੋਂ ਕੰਮ ਕੀਤਾ ਹੈ। ਇਸ ਤੋਂ ਬਾਅਦ ਸਾਲ 2002 ਵਿੱਚ ਉਹ ਯੁਵਾ ਮੋਰਚਾ ਭਾਜਪਾ ਅੰਬਾਲਾ ਦੇ ਜ਼ਿਲ੍ਹਾ ਜਨਰਲ ਸਕੱਤਰ ਬਣੇ।
-ਫਿਰ ਸਾਲ 2005 ਵਿੱਚ ਅੰਬਾਲਾ ਵਿੱਚ ਯੁਵਾ ਮੋਰਚਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਰਹੇ। ਨਾਇਬ ਸਿੰਘ ਸੈਣੀ ਨੇ ਸਾਲ 2009 ਵਿੱਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਨਰਲ ਸਕੱਤਰ ਦਾ ਅਹੁਦਾ ਸੰਭਾਲਿਆ ਸੀ।
-ਇਸ ਤੋਂ ਬਾਅਦ ਸਾਲ 2012 ਵਿੱਚ ਅੰਬਾਲਾ ਤੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਬਣੇ। ਇਸ ਤੋਂ ਬਾਅਦ ਸਾਲ 2014 ਵਿੱਚ ਉਹ ਨਰਾਇਣ ਗੜ੍ਹ ਵਿਧਾਨ ਸਭਾ ਤੋਂ ਵਿਧਾਇਕ ਬਣੇ। ਫਿਰ ਸਾਲ 2016 ਵਿੱਚ ਉਹ ਹਰਿਆਣਾ ਸਰਕਾਰ ਵਿੱਚ ਰਾਜ ਮੰਤਰੀ ਸਨ। ਉਹ ਸਾਲ 2019 ਵਿੱਚ ਕੁਰੂਕਸ਼ੇਤਰ ਤੋਂ ਸੰਸਦ ਮੈਂਬਰ ਚੁਣੇ ਗਏ ਸਨ। ਇਸ ਤੋਂ ਬਾਅਦ ਕੇਂਦਰੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਹਰਿਆਣਾ ਵਿੱਚ ਭਾਜਪਾ ਦਾ ਸੂਬਾ ਪ੍ਰਧਾਨ ਬਣਾ ਦਿੱਤਾ।
ਕੁੱਲ ਸੀਟਾਂ | 90 |
ਬਹੁਗਿਣਤੀ | 46 |
ਭਾਜਪਾ | 41 |
ਕਾਂਗਰਸ | 30 |
ਜੇਜੇਪੀ | 10 |
HLP | 1 |
ਇਨੈਲੋ | 1 |
ਆਜ਼ਾਦ | 7 |
ਇਹ ਵੀ ਪੜ੍ਹੋ : Haryana Bjp: ਹਰਿਆਣਾ 'ਚ ਬੀਜੇਪੀ-ਜੇਜਪੀ ਦਾ ਗਠਜੋੜ ਟੁੱਟਿਆ, ਮਨੋਹਰ ਲਾਲ ਨੂੰ ਹਟਾਇਆ ਜਾ ਸਕਦਾ- ਸੂਤਰ