Chandigarh News: ਪੰਜਾਬ ਆਰਮਡ ਫੋਰਸ (ਪੀਏਪੀ) ਦੀ 82 ਬਟਾਲੀਅਨ ਦੀ ਜੀਓ ਮੈਸ ਦੇ ਗੇਟ 'ਤੇ ਰੱਖੀ 250 ਕਿਲੋ ਦੀ ਪੁਰਾਤਨ ਪਿੱਤਲ ਦੀ ਚੋਰੀ ਹੋਈ ਤੋਪ ਸਮੇਤ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
Trending Photos
Chandigarh News: ਪੰਜਾਬ ਆਰਮਡ ਫੋਰਸ (ਪੀਏਪੀ) ਦੀ 82 ਬਟਾਲੀਅਨ ਦੀ ਜੀਓ ਮੈਸ ਦੇ ਗੇਟ 'ਤੇ ਰੱਖੀ 250 ਕਿਲੋ ਦੀ ਪੁਰਾਤਨ ਪਿੱਤਲ ਦੀ ਤੋਪ ਕਰੀਬ ਚਾਰ ਮਹੀਨੇ ਪਹਿਲਾਂ ਚੋਰੀ ਹੋ ਗਈ ਸੀ। ਕ੍ਰਾਈਮ ਬ੍ਰਾਂਚ ਨੇ ਤੋਪ ਚੋਰੀ ਕਰਨ ਦੇ ਦੋਸ਼ 'ਚ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੀ ਪਛਾਣ ਜੀਓ ਮੈਸ ਕੰਟੀਨ ਦੇ ਕੁੱਕ ਸ਼ੁਭਮ ਸ਼ਰਮਾ, ਉਸ ਦੇ ਦੋਸਤ ਸੰਜੇ ਕੁਮਾਰ ਤੇ ਨਾਬਾਲਗ ਵਜੋਂ ਹੋਈ ਹੈ। ਸ਼ੁਭਮ ਇੱਥੇ 5 ਸਾਲਾਂ ਤੋਂ ਠੇਕੇ ਉਤੇ ਬਤੌਰ ਕੁੱਕ ਤਾਇਨਾਤ ਸੀ।
ਇਸ ਦੌਰਾਨ ਜਦੋਂ ਅਧਿਕਾਰੀਆਂ ਨੇ ਤੋਪ ਨੂੰ ਸਾਫ਼ ਕਰਨ ਦੀਆਂ ਹਦਾਇਤਾਂ ਦਿੱਤੀਆਂ ਤਾਂ ਉਸ ਨੇ ਮੌਕਾ ਦੇਖ ਕੇ ਆਪਣੇ ਦੋ ਸਾਥੀਆਂ ਨਾਲ ਮਿਲ ਕੇ ਤੋਪ ਨੂੰ ਗਾਇਬ ਕਰ ਦਿੱਤਾ ਸੀ। ਉਸ ਦਾ ਸਾਥੀ 29 ਸਾਲਾ ਸੰਜੇ ਕੈਂਬਵਾਲਾ ਦਾ ਰਹਿਣ ਵਾਲਾ ਹੈ, ਜਿਸ ਦੇ ਘਰ ਤੋਪ ਦੇ 8 ਟੁਕੜੇ ਕੀਤੇ ਗਏ ਸਨ ਤਾਂ ਜੋ ਵੇਚਣਾ ਆਸਾਨ ਹੋ ਜਾਵੇ।
ਨਾਬਾਲਗ ਸਾਥੀ ਵੀ ਕੈਂਬਵਾਲਾ ਦਾ ਰਹਿਣ ਵਾਲਾ ਹੈ, ਜਿਸ ਨੂੰ ਬਾਲ ਘਰ ਭੇਜ ਦਿੱਤਾ ਗਿਆ ਹੈ। ਅਪਰਾਧ ਸ਼ਾਖਾ ਨੇ ਤੋਪ ਦੇ 8 ਟੁਕੜੇ ਵੀ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ 23 ਸਾਲਾ ਸ਼ੁਭਮ ਨੇ ਦੱਸਿਆ ਕਿ ਜਿੱਥੇ ਤੋਪ ਨੂੰ ਰੱਖਿਆ ਗਿਆ ਸੀ ਉੱਥੇ ਕੈਮਰੇ ਨਹੀਂ ਸਨ। ਉਸ ਨੇ ਆਪਣੇ ਇੱਕ ਨਾਬਾਲਗ ਸਾਥੀ ਨਾਲ ਮਿਲ ਕੇ 5/6 ਮਈ ਦੀ ਰਾਤ ਨੂੰ ਇਹ ਤੋਪ ਐਕਟਿਵਾ ਅੱਗੇ ਰੱਖ ਕੇ ਬਾਹਰ ਕੱਢ ਲਈ ਸੀ।
ਮੁਲਜ਼ਮਾਂ ਵਿੱਚ ਰਸੋਈਆ ਸ਼ੁਭਮ ਸ਼ਰਮਾ ਵਾਸੀ ਸੈਕਟਰ-1 ਚੰਡੀਗੜ੍ਹ, ਸੰਜੈ ਕੁਮਾਰ ਵਾਸੀ ਕੈਂਬਵਾਲਾ ਤੇ ਨਾਬਾਲਗ ਵੀ ਸ਼ਾਮਲ ਹੈ। ਸ਼ੁਭਮ ਸ਼ਰਮਾ ਮੈੱਸ 'ਚ ਪੰਜ ਸਾਲਾਂ ਤੋਂ ਕੰਮ ਕਰ ਰਿਹਾ ਸੀ। ਉਹ ਆਪਣੇ ਨਾਬਾਲਗ ਸਾਥੀ ਸਣੇ ਮੈੱਸ ਦੇ ਮੂਹਰੇ ਤੋਂ ਤੋਪ ਚੋਰੀ ਕਰਕੇ ਲੈ ਗਿਆ, ਜਿਨ੍ਹਾਂ ਨੇ ਤੋਪ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਪਰ ਵੇਚਣ ’ਚ ਨਾਕਾਮ ਰਹੇ।
ਇਹ ਵੀ ਪੜ੍ਹੋ : Delhi Liquor Scam: ਦਿੱਲੀ ਸ਼ਰਾਬ ਘੁਟਾਲੇ 'ਚ ਵੱਡੀ ਕਾਰਵਾਈ- CBI ਨੇ ਪੰਜਾਬ ਦੇ 10 ਅਧਿਕਾਰੀਆਂ ਨੂੰ ਕੀਤਾ ਤਲਬ
ਇਸੇ ਦੌਰਾਨ ਤੀਜੇ ਸਾਥੀ ਨੇ ਤੋਪ ਨੂੰ ਵੱਖ-ਵੱਖ ਹਿੱਸਿਆ ਵਿੱਚ ਵੇਚਣ ਦਾ ਸੁਝਾਅ ਦਿੱਤਾ। ਇਹ ਤੋਪ ਪਿੱਤਲ ਹੈ। ਇਹ ਤਿੰਨ ਫੁੱਟ ਲੰਬੀ ਅਤੇ ਇਸ ਦਾ ਭਾਰ 3 ਕੁਇੰਟਲ ਦੇ ਕਰੀਬ ਹੈ। ਤੋਪਾਂ ਦੇ ਟੁਕੜਿਆਂ ਅਤੇ ਕਟਰਾਂ ਨਾਲ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : Phagwara News: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਗੇਟ ਦੇ ਬਾਹਰ ਖੜ੍ਹੇ ਨੌਜਵਾਨਾਂ 'ਤੇ ਹਮਲਾ, ਚੱਲੀਆਂ ਗੋਲੀਆਂ; ਇੱਕ ਦੀ ਮੌਤ