Punjab Breaking Live Updates: PM ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕਰਨਗੇ ਸੰਬੋਧਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
Advertisement
Article Detail0/zeephh/zeephh2451129

Punjab Breaking Live Updates: PM ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕਰਨਗੇ ਸੰਬੋਧਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ

Punjab Breaking News Live Updates: ਪੰਜਾਬ ਦੀ ਸਿਆਸਤ, ਅਪਰਾਧ ਤੇ ਹੋਰ ਅਹਿਮ ਖਬਰਾਂ ਦੀ ਹਰ ਅਪਡੇਟਸ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜੀਟਲ ਪਲੇਟਫਾਰਮ ਨਾਲ ਜੁੜੇ ਰਹੋ। 

 

Punjab Breaking Live Updates: PM ਨਰਿੰਦਰ ਮੋਦੀ ਅੱਜ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਕਰਨਗੇ ਸੰਬੋਧਨ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ
LIVE Blog

Punjab Breaking News Live Updates: ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਦੀ ਰਾਜਨੀਤੀ, ਖੇਡਾਂ, ਅਪਰਾਧ ਅਤੇ ਮਨੋਰੰਜਨ ਜਗਤ ਨਾਲ ਜੁੜੀਆਂ ਹਰ ਖ਼ਬਰਾਂ ਬਾਰੇ ਜਾਣਨ ਲਈ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਡਿਜ਼ੀਟਲ ਪਲੇਟਫਾਰਮ ਨਾਲ ਜੁੜੇ ਰਹੋ। ਇੱਥੇ ਤੁਹਾਨੂੰ ਦਿਨ ਭਰ ਵਿੱਚ ਕੀ-ਕੀ ਹੋ ਰਿਹਾ ਹੈ ਉਸ ਦੀ ਹਰ ਅਪਡੇਟਸ ਮਿਲੇਗੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮਹਾਰਾਸ਼ਟਰ ਵਿੱਚ ਕਈ ਵੱਡੇ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਨੀਂਹ ਪੱਥਰ ਰੱਖਣਗੇ ਅਤੇ ਲਾਂਚ ਕਰਨਗੇ। ਜ਼ਿਲ੍ਹਾ ਕਚਹਿਰੀ ਮੈਟਰੋ ਸਟੇਸ਼ਨ ਤੋਂ ਸਵਰਗੇਟ ਮੈਟਰੋ ਸਟੇਸ਼ਨ ਤੱਕ ਜ਼ਮੀਨਦੋਜ਼ ਮੈਟਰੋ ਰੂਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸਵੇਰੇ 11 ਵਜੇ ‘ਮਨ ਕੀ ਬਾਤ’ ਵਿੱਚ ਦੇਸ਼ ਨੂੰ ਸੰਬੋਧਨ ਕਰਨਗੇ। 
 

Punjab Breaking News Live Updates:

 

29 September 2024
09:17 AM

ਬੀਤੀ ਰਾਤ ਜੰਡਿਆਲਾ ਗੁਰੂ ਦੇ ਇੱਕ ਪੈਟਰੋਲ ਪੰਪ 'ਤੇ ਹੋਈ ਠਗੀ
ਅਣਪਛਾਤੇ ਕੁਝ ਵਿਅਕਤੀਆਂ ਵੱਲੋਂ 70 ਤੋਂ 80 ਹਜਾਰ ਦਾ ਤੇਲ ਪਵਾ ਕੇ ਹੋਏ ਫਰਾਰ 
ਠੱਗੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਹੋਈ ਕੈਦ 
ਤੁਸੀਂ ਵੇਖ਼ ਸਕਦੇ ਹੋ ਕਿ ਲੁਟੇਰੇ ਕਿਸ ਤਰ੍ਹਾਂ ਪੈਟਰੋਲ ਪੰਪ ਤੇ ਆਏ ਤੇ ਪੈਟਰੋਲ ਭਰਵਾ ਕੇ ਬਿਨਾਂ ਪੈਸੇ ਦਿੱਤੇ ਹੋਏ ਫਰਾਰ 
ਪੁਲਿਸ ਅਧਿਕਾਰੀ ਪੁੱਜੇ ਮੌਕੇ ਤੇ ਜਾਂਚ ਕੀਤੀ ਸ਼ੁਰੂ ਦੱਸਿਆ ਜਾ ਰਿਹਾ ਹੈ ਕਿ ਠੱਗ ਤੇਲ ਭਰਵਾ ਕੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋਏ ਹਨ।

09:15 AM

ਪੰਜਾਬ ਪੁਲਿਸ ਦੇ ਡੀ.ਜੀ.ਪੀ

08:29 AM

ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਅਟਕਲਾਂ ਵਿਚਕਾਰ ਟਿੱਲਾ ਬਾਬਾ ਫਰੀਦ ਪੁੱਜੇ ਸਪੀਕਰ ਕੁਲਤਾਰ ਸੰਧਵਾ

ਦੇਰ ਸ਼ਾਮ ਤੋਂ ਹੀ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਮੁੱਖ ਮੰਤਰੀ ਬਣਾਏ ਜਾਣ ਦੀਆਂ ਚਰਚਾਵਾਂ ਜੋਰਾ ਤੇ ਰਹੀਆਂ  ਜੋ ਸੋਸ਼ਲ ਮੀਡੀਆ ਦੀਆਂ ਸੁਰਖੀਆਂ ਬਣੀਆਂ ਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਬੀਅਤ ਖ਼ਾਰਬ ਦੇ ਚਲੱਦੇ ਕੁਲਤਾਰ ਸਿੰਘ ਸੰਧਵਾ ਨੂੰ ਕਾਰਜਕਾਰੀ ਮੁੱਖ ਮੰਤਰੀ ਐਲਾਨਿਆ ਜਾ ਸਕਦਾ ਹੈ ਪਰ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਸੀ ਕਿ ਇਸ ਤਰੀਕੇ ਦੀ ਹਲੇ ਕੋਈ ਗੱਲਬਾਤ ਨਹੀਂ ਅਤੇ ਕੱਲ੍ਹ ਦੇਰ ਸ਼ਾਮ ਉਹ ਆਪਣੇ ਗ੍ਰਹਿ ਸੰਧਵਾ ਪੁਜੇ ਸਨ ਪਰ ਅੱਜ ਸੁਭਾ ਹੀ ਉਨ੍ਹਾਂ ਵੱਲੋਂ ਫਰੀਦਕੋਟ ਵਿਖੇ ਬਾਬਾ ਫਰੀਦ ਜੀ ਦੇ ਅਸਥਾਨ ਟਿੱਲਾ ਬਾਬਾ ਫਰੀਦ ਵਿਖੇ ਮਥਾ ਟੇਕਿਆ ਅਤੇ ਚੰਡੀਗੜ੍ਹ ਲਈ ਰਵਾਨਾ ਹੋਏ ਜਿਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕੇ ਆਉਣ ਵਾਲੇ ਕੁਝ ਸਮੇਂ ਵਿੱਚ ਹੀ ਪੰਜਾਬ ਦੀ ਸਿਆਸਤ ਚ ਕੋਈ ਵੱਡੀ ਹਲਚਲ ਦੇਖਣ ਨੂੰ ਮਿਲ ਸਕਦੀ ਹੈ ਪਰ ਆਪਣੇ ਸੰਖੇਪ ਬਿਆਨ ਵਿੱਚ ਕੋਈ ਜ਼ਿਆਦਾ ਜ਼ਿਕਰ ਨਹੀਂ ਕੀਤਾ ਬਲਕਿ ਵਾਹਿਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਦੀ ਗੱਲ ਜ਼ਰੂਰ ਕਹੀ।

08:02 AM

ਬਟਾਲਾ ਦੇ ਗਾਂਧੀ ਕੈਂਪ ਨੂੰ ਬਟਾਲਾ ਪੁਲਿਸ ਨੇ ਪਾ ਲਿਆ ਘੇਰਾ 

ਬਟਾਲਾ ਨੇ ਅੱਜ ਸਵੇਰੇ ਸਵੇਰੇ ਤੜਕਸਾਰ ਹੀ ਉਸ ਜਗ੍ਹਾ ਨੂੰ ਘੇਰਾ ਪਾ ਲਿਆ ਜਿਸ ਜਗ੍ਹਾ ਤੇ ਸਭ ਤੋਂ ਵੱਧ ਨਸ਼ਾ ਵਿਕਦਾ ਹੈ ਉਹ ਜਗ੍ਹਾ ਹੈ ਬਟਾਲਾ ਦਾ ਗਾਂਧੀ ਕੈਂਪ ਜਿੱਥੇ ਪੁਲਿਸ ਨੇ ਅੱਜ ਸਵੇਰੇ ਤੜਕਸਾਰ ਹੀ ਅਧਿਕਾਰੀਆਂ ਸਮੇਤ ਸਰਚ ਅਭਿਆਨ ਚਲਾਇਆ ਵੱਖੋ ਵੱਖ ਘਰਾਂ ਦੇ ਵਿੱਚ ਸਰਚ ਕੀਤੀ ਅਤੇ ਜਿੰਨੇ ਵੀ ਬਾਹਰ ਆਉਣ ਜਾਣ ਵਾਲੇ ਲੋਕ ਸਨ ਉਹਨਾਂ ਨੇ ਨਾਲ ਵੀ ਤਲਾਸ਼ੀ ਲਈ ਇਸ ਮੌਕੇ ਬਟਾਲਾ ਦੀ ਐਸਪੀ ਜਸਵੰਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਸਨ ਰਿਸਰਚ ਅਭਿਆਨ ਕੀਤੇ ਜਾਣ ਤੇ ਜੋ ਲੋਕ ਨਸ਼ਾ ਵੇਚਦੇ ਨੇ ਉਹਨਾਂ ਨੂੰ ਕਾਬੂ ਕੀਤਾ ਜਾਏ ਅਸੀਂ ਬਟਾਲਾ ਨੇੜੇ ਜਿੰਨੇ ਵੀ ਨਸ਼ੇ ਦੇ ਹੋਟ ਸਪੋਟ ਨੇ ਉਥੇ ਸਰਚ ਅਭਿਆਨ ਚਲਾਇਆ ਹੈ। ਇਹ ਸਰਚ ਅਭਿਆਨ ਇੱਕ ਦਿਨ ਨਹੀਂ ਲਗਾਤਾਰ ਜਾਰੀ ਰਹਿਣਗੇ

08:01 AM

ਪਿੰਡ ਦੀ ਪਾਰਲੀਮੈਂਟ ਪ੍ਰੋਗਰਾਮ ਦੇ ਵਿੱਚ ਅੱਜ ਗੱਲ ਕਰਾਂਗੇ ਫਾਇਲਕਾ ਜ਼ਿਲ੍ਹੇ ਦੇ ਪਿੰਡ ਝੋਰੜਖੇੜਾ ਦੀ ਜਿਸ ਪਿੰਡ ਦੇ ਵਿੱਚ ਹੁਣ ਤੱਕ ਦੋ ਤੋਂ ਚਾਰ ਸਰਪੰਚ ਦੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਆ ਚੁੱਕੇ ਨੇ ਅਤੇ ਉਨਾਂ ਲੋਕਾਂ ਵੱਲੋਂ ਚੋਣ ਪ੍ਰਚਾਰ ਜ਼ੋਰਾਂ ਸ਼ੋਰਾਂ ਤੇ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਪਿੰਡ ਵਾਸੀਆਂ ਨੇ ਕਿਹਾ ਕਿ ਉਹਨਾਂ ਨੂੰ ਇੱਕ ਪੜ੍ਹਿਆ ਲਿਖਿਆ ਸੂਝਵਾਨ ਸਰਪੰਚ ਚਾਹੀਦਾ ਜੋ ਪਿੰਡ ਦੇ ਬਾਕੀ ਪਏ ਮੁੱਦਿਆਂ ਦਾ ਹੱਲ ਕਰਵਾ ਸਕੇ ਇਸ ਸਮੇਂ ਪਿੰਡ ਦੇ ਵਿੱਚ ਕੁੱਲ 2286 ਵੋਟਾਂ ਨੇ ਜਿਨਾਂ ਦੇ ਵਿੱਚੋਂ 1223 ਵੋਟਾਂ ਮਰਦਾਂ ਦੀਆਂ ਅਤੇ 1063 ਵੋਟਾਂ ਔਰਤਾਂ ਦੀਆਂ ਸ਼ਾਮਿਲ ਨੇ।

 

07:33 AM

ਨੇਪਾਲ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਪਿਛਲੇ 24 ਘੰਟਿਆਂ ਵਿੱਚ 90 ਲੋਕਾਂ ਦੀ ਮੌਤ, 72 ਲਾਪਤਾ ਨੇਪਾਲ ਵਿੱਚ ਹੜ੍ਹਾਂ ਅਤੇ ਹੜ੍ਹਾਂ ਵਿੱਚ ਫਸੇ 2 ਹਜ਼ਾਰ 860 ਲੋਕਾਂ ਨੂੰ ਕਾਠਮੰਡੂ ਘਾਟੀ ਵਿੱਚ ਬਚਾਇਆ ਗਿਆ ਹੈ। ਕਾਠਮੰਡੂ 'ਚ 34 ਲੋਕਾਂ ਦੀ ਮੌਤ ਹੋ ਗਈ ਅਤੇ 3 ਬੱਸਾਂ 'ਚ ਸਵਾਰ 14 ਲੋਕ ਤ੍ਰਿਭੁਵਨ ਹਾਈਵੇ 'ਤੇ ਜ਼ਮੀਨ ਖਿਸਕਣ ਕਾਰਨ ਮਾਰੇ ਗਏ

07:28 AM

'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਅੱਜ ਹਰਿਆਣਾ 'ਚ ਦੋ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ, ਇਕ ਗੁਰੂਗ੍ਰਾਮ 'ਚ ਸਵੇਰੇ 11:30 ਵਜੇ, ਜਿਸ ਤੋਂ ਬਾਅਦ ਦੁਪਹਿਰ 2:30 ਵਜੇ ਅਰਵਿੰਦ ਕੇਜਰੀਵਾਲ ਰੇਵਾੜੀ 'ਚ ਦੂਜੀ ਜਨ ਸਭਾ ਨੂੰ ਸੰਬੋਧਨ ਕਰਨਗੇ।

Trending news