Governor Punjab visit: ਪੰਜਾਬ ਦੇ ਨਵੇਂ ਗਵਰਨਰ ਕਟਾਰੀਆ ਕਰਨਗੇ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਹ ਜਾਣਕਾਰੀ ਅਜੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ।
Trending Photos
New Governor Punjab visit/ਮਨੋਜ ਜੋਸ਼ੀ: ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਬਾਰਡਰ ਜ਼ਿਲ੍ਹਿਆਂ ਦਾ ਦੌਰਾ ਕਰਨਗੇ। ਇਹ ਜਾਣਕਾਰੀ ਅਜੇ ਸੂਤਰਾਂ ਦੇ ਹਵਾਲੇ ਤੋਂ ਮਿਲੀ ਹੈ। ਦਰਅਸਲ ਗੁਲਾਬ ਚੰਦ ਕਟਾਰੀਆ 25 ਸਤੰਬਰ ਤੋਂ 28 ਸਤੰਬਰ ਤੱਕ ਜਾਣਗੇ। 4 ਦਿਨਾਂ ਦੇ ਦੌਰੇ ਦੌਰਾਨ ਗੁਲਾਬ ਚੰਦ ਕਟਾਰੀਆ ਪੰਜਾਬ ਦੇ 6 ਜਿਲ੍ਹਿਆਂ ਅੰਮ੍ਰਿਤਸਰ , ਗੁਰਦਾਸਪੁਰ , ਪਠਾਨਕੋਟ , ਫਿਰੋਜ਼ਪੁਰ , ਫਾਜ਼ਲਕਾ, ਤਰਨਤਾਰਨ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ। ਇਸ ਦੌਰਾਨ ਨਸ਼ਾ ਮਈਨਿੰਗ ਮਸਲੇ ਹੋਣਗੇ।
ਬੀਤੇ ਦਿਨੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਸ਼ਨੀਵਾਰ ਨੂੰ ਅੰਮ੍ਰਿਤਸਰ ਪਹੁੰਚੇ ਸੀ। ਇਹ ਉਨ੍ਹਾਂ ਦੀ ਪਹਿਲੀ ਅੰਮ੍ਰਿਤਸਰ ਫੇਰੀ ਸੀ, ਜਿੱਥੇ ਉਨ੍ਹਾਂ ਦੇ ਨਾਲ ਸੀਐਮ ਭਗਵੰਤ ਮਾਨ ਵੀ ਸਨ। ਰਾਜਪਾਲ ਕਟਾਰੀਆ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਦੀ ਧਰਮ ਪਤਨੀ ਡਾ: ਗੁਰਪ੍ਰੀਤ ਕੌਰ ਵੀ ਹਨ। ਉਹ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੀ।
ਇਹ ਵੀ ਪੜ੍ਹੋ: Weather Update: ਪੰਜਾਬ 'ਚ ਮਾਨਸੂਨ ਫਿਰ ਹੋਇਆ ਸੁਸਤ, ਜਾਣੋ ਕਦੋਂ ਪਵੇਗਾ ਮੀਂਹ, ਚੰਡੀਗੜ੍ਹ 'ਚ ਛਾਏ ਬਦੱਲ, ਜਾਣੋ ਮੌਸਮ ਦਾ ਹਾਲ
ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਆਪਣੀ ਪਤਨੀ ਅਨੀਤਾ ਕਟਾਰੀਆ ਨਾਲ ਪ੍ਰਵਾਧਿਰਾਜ ਤਿਉਹਾਰ ਪਰਯੂਸ਼ਨ ਮਹਾਪਰਵ ਦੇ ਚੌਥੇ ਦਿਨ ਜ਼ਿਲ੍ਹਾ ਮੁਹਾਲੀ ’ਚ ਡੇਰਾਬੱਸੀ ਨੇੜੇ ਮੁਬਾਰਕਪੁਰ ਵਿਖੇ ਜਪਯੋਗੀ, ਤਪਯੋਗੀ ਪੂਜਯ ਗੁਰੂਦੇਵ ਸ਼੍ਰੀ ਜਿਨੇਸ਼ ਮੁਨੀ ਜੀ ਮਹਾਰਾਜ ਅਤੇ ਜਿੰਨਸ਼ਾਸ਼ਨ ਚੰਦਰਿਕਾ ਮਹਾਸਾਧਵੀ ਸ਼੍ਰੀ ਮਹਕ ਜੀ ਮਹਾਰਾਜ, ਤਪੱਸਵੀਨੀ ਪੂਜਯ ਸ਼੍ਰੀ ਸਮਨਵਯ ਜੀ ਮਹਾਰਾਜ (ਥਾਨੇ 4) ਦਾ ਆਸ਼ੀਰਵਾਦ ਲੈਣ ਲਈ ਪੁੱਜੇ ਸੀ।