Punjab Weather Update News: ਮੌਸਮ ਦੇ ਮੁੜ ਬਦਲੇ ਰੰਗ, ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਜਾਣੋ ਕਿ ਕਹਿੰਦੀ ਹੈ ਭਵਿੱਖਬਾਣੀ
Advertisement
Article Detail0/zeephh/zeephh1759246

Punjab Weather Update News: ਮੌਸਮ ਦੇ ਮੁੜ ਬਦਲੇ ਰੰਗ, ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਜਾਣੋ ਕਿ ਕਹਿੰਦੀ ਹੈ ਭਵਿੱਖਬਾਣੀ

Punjab and Chandigarh Weather Update news: ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

Punjab Weather Update News: ਮੌਸਮ ਦੇ ਮੁੜ ਬਦਲੇ ਰੰਗ, ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਜਾਣੋ ਕਿ ਕਹਿੰਦੀ ਹੈ ਭਵਿੱਖਬਾਣੀ

Punjab and Chandigarh Weather Update and Heavy Rainfall Forecast News Today: ਪੰਜਾਬ 'ਚ ਬੀਤੇ ਦੋ ਦਿਨਾਂ ਤੋਂ ਗਰਮੀ ਦਾ ਦੌਰ ਮੁੜ ਜਾਰੀ ਸੀ ਤੇ ਕਈ ਇਲਾਕਿਆਂ ਵਿੱਚ ਹਵਾ ਵੀ ਨਹੀਂ ਚੱਲ ਰਹੀ ਸੀ। ਅਜਿਹੇ 'ਚ ਮੌਸਮ ਨੇ ਮੁੜ ਰੰਗ ਬਦਲਿਆ ਹੈ ਤੇ ਹੁੰਮਸ ਭਰੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਹੈ। ਆਓ ਜਾਣਦੇ ਹਾਂ ਕਿ ਅੱਗੇ ਦੀ ਭਵਿੱਖਬਾਣੀ ਕਿ ਕਹਿੰਦੀ ਹੈ। 

ਤਾਜ਼ਾ ਮੀਂਹ ਨਾਲ ਪਾਰਾ ਡਿੱਗਿਆ ਹੈ ਅਤੇ ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ। ਹਾਲਾਂਕਿ ਕਈ ਇਲਾਕਿਆਂ ਵਿੱਚ ਹੁੰਮਸ ਅਜੇ ਵੀ ਬਰਕਰਾਰ ਹੈ। ਇਸ ਦੌਰਾਨ ਮੌਸਮ ਵਿਭਾਗ ਵੱਲੋਂ 2 ਜੁਲਾਈ ਤੱਕ ਪੰਜਾਬ ਦੇ ਕਈ ਇਲਾਕਿਆਂ 'ਚ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।

ਬੀਤ 24 ਘੰਟਿਆ 'ਚ ਰੂਪਨਗਰ, ਅਮਲੋਹ, ਨੰਗਲ, ਖਰੜ, ਅਤੇ ਸ਼ਾਹਪੁਰ ਕੰਡੀ ਸਣੇ ਹੋਰ ਇਲਾਕਿਆਂ 'ਚ ਹਲਕਾ ਮੀਂਹ ਪਿਆ ਹੈ ਅਤੇ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਵੀ ਦੇਖਣ ਨੂੰ ਮਿਲਿਆ ਹੈ। ਅਜਿਹੇ 'ਚ ਆਉਣ ਵਾਲੇ ਦਿਨਾਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦੇ ਆਸਾਰ ਹਨ। ਦੱਸ ਦਈਏ ਕਿ ਬੀਤੇ ਦਿਨ ਦੇ ਮੁਕਾਬਲੇ ਅੱਜ ਯਾਨੀ ਵੀਰਵਾਰ ਨੂੰ ਤਾਪਮਾਨ 'ਚ 0.7 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਜਿੱਥੇ 37.3 ਡਿਗਰੀ ਸੈਲਸੀਅਸ ਨਾਲ ਪੰਜਾਬ ਵਿੱਚ ਸਭ ਤੋਂ ਵੱਧ ਤਾਪਮਾਨ ਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਰਿਹਾ, ਉੱਥੇ ਅਧਿਕਤਰ ਜ਼ਿਲ੍ਹਿਆਂ ਦਾ ਤਾਪਮਾਨ 32 ਤੋਂ 33 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ।  

ਇਹ ਵੀ ਪੜ੍ਹੋ: ਪਤਨੀ ਨਾਲ 'Carry On Jatta 3' ਫਿਲਮ ਵੇਖਣ ਪਹੁੰਚੇ ਪੰਜਾਬ CM ਭਗਵੰਤ ਮਾਨ!

ਦੱਸ ਦਈਏ ਕਿ ਭਾਵੇਂ ਮੌਨਸੂਨ ਵੱਲੋਂ ਪੰਜਾਬ ਵਿੱਚ ਦਸਤਕ ਦੇ ਦਿੱਤੀ ਗਈ ਹੈ ਪਰ ਅਜੇ ਵੀ ਸੂਬੇ ਵਿੱਚ ਪੂਰੀ ਤਰ੍ਹਾਂ ਪਹੁੰਚਣ ਤੱਕ ਮੌਨਸੂਨ ਸੁਸਤ ਹੈ। ਬੀਤੇ 24 ਘੰਟਿਆਂ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਗੁਰਦਾਸਪੁਰ ਵਿੱਚ ਹੀ ਮੀਂਹ ਰਿਕਾਰਡ ਕੀਤਾ ਗਿਆ ਸੀ ਜਦਕਿ ਪੂਰੇ ਪੰਜਾਬ ‘ਚ ਗਰਮੀ ਅਤੇ ਹੁੰਮਸ ਭਰਿਆ ਮਾਹੌਲ ਸੀ। 

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ 5 ਦਿਨਾਂ ਤੱਕ ਪੰਜਾਬ ‘ਚ ਬਾਰਿਸ਼ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ ਅਤੇ ਅਜਿਹੇ 'ਚ ਸੂਰਜ ਤੇ ਬੱਦਲਾਂ ਵਿਚਕਾਰ ਲੁੱਕਣ ਮੀਚੀ ਦਾ ਸਿਲਸਿਲਾ ਜਾਰੀ ਰਹੇਗਾ ਤੇ ਨਮੀ ਹੋਰ ਵਧਣ ਦੇ ਆਸਾਰ ਹਨ।  

ਇਹ ਵੀ ਪੜ੍ਹੋ: Punjab Vegetable Price Hike: ਦਿਨੋਂ ਦਿਨ ਵੱਧ ਰਹੇ ਸਬਜ਼ੀਆਂ ਦੇ ਰੇਟ! ਜਾਣੋ ਪੂਰਾ ਮਾਮਲਾ

(For more news apart from Punjab and Chandigarh Weather Update and Heavy Rainfall Forecast News Today, stay tuned to Zee PHH)

Trending news